ਲੁਧਿਆਣਾ (ਸਤਪਾਲ ਸੋਨੀ ) ਅੱਜ ਗੁਰੁ ਨਾਨਕ ਸਟੇਡੀਅਮ ਵਿੱਖੇ ਖੇਡੇ ਗਏ ਤੀਜੇ ਪਰਲਜ਼ ਵਿਸ਼ਵ ਕੱਪ ਕਬੱਡੀ ਮੈਚ ਦੇ ਫਾਈਨਲ ਵਿੱਚ ਭਾਰਤੀ ਗਭਰੂਆਂ ਨੇ ਖਿਤਾਬੀ ਹੈਟ੍ਰਿਕ ਕਰਕੇ ਆਪਣੀ ਬਾਦਸ਼ਾਹਤ ਕਾਇਮ ਰੱਖੀ ।ਭਾਰਤੀ ਗਭਰੂਆਂ ਨੇ ਪਾਕਿਸਤਾਨੀ ਟੀਮ ਨੂੰ 59-22 ਵੱਡੇ ਦੇ ਫਰਕ ਨਾਲ ਹਰਾਕੇ ਫਾਈਨਲ ਮੁਕਾਬਲਾ ਜਿੱਤ ਲਿਆ । ਭਾਰਤੀ ਗਭਰੂਆਂ ਵਲੋਂ ਕਬੱਡੀ ਵਿਸ਼ਵ ਕੱਪ ਜਿਤਣ ਤੇ ਪੰਜਾਬ ਸਰਕਾਰ ਨੇ 2 ਕਰੋੜ ਰੁਪਏ ਨਕਦ ਅਤੇ ਉਪਵਿਜੇਤਾ ਪਾਕਿਸਤਾਨ ਨੂੰ 1 ਕਰੋੜ ਰੁਪਏ ਨਕਦ ਇਨਾਮ ਦਿਤੇ ।ਭਾਰਤੀ ਖਿਡਾਰੀ ਗਗਨਦੀਪ ਲਗਾਤਾਰ ਦੂਸਰੀ ਵਾਰ ਬੇਸਟ ਰੇਡਰ ਅਤੇ ਏਕਮ ਹਠੂਰ ਬੇਸਟ ਜਾਫਰ ਚੁਣੇ ਗਏ ਅਤੇ ਦੋਵਾਂ ਖਿਡਾਰੀਆਂ ਨੂੰ ਟਰੈਕਟਰ ਦੇਕੇ ਸਨਮਾਨਿਤ ਕੀਤਾ ਗਿਆ ।ਪੂਰੇ ਮੈਚ ਦੌਰਾਨ ਭਾਰਤ ਪਾਕਿਸਤਾਨ ਦੇ ਖਿਡਾਰੀਆਂ ਵਿਚ ਨੋਕ ਝੋਕ ਦੇਖਣ ਨੂੰ ਮਿਲੀ ।ਫਾਈਨਲ ਮੈਚ ਜਿੱਤਣ ਤੇ ਪੰਜਾਬ ਦੇ ਮੁੱਖ-ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ-ਮੰਤਰੀ ਸ੍ਰ: ਸੁਖਬੀਰ ਸਿੰਘ ਬਾਦਲ ਨੇ ਜੇਤੂ ਖਿਡਾਰਨਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਸੁਨਹਰੇ ਭਵਿੱਖ ਦੀ ਕਾਮਨਾ ਕੀਤੀ ।ਇਸ ਮੌਕੇ ਉਪ ਮੁੱਖ-ਮੰਤਰੀ ਸ੍ਰ: ਸੁਖਬੀਰ ਸਿੰਘ ਨੇ ਐਲਾਨ ਕੀਤਾ ਕਿ ਅਗਲੇ ਸਾਲ ਮਹਿਲਾ ਕਬੱਡੀ ਕੱਪ ਜਿਤਣ ਵਾਲੀ ਟੀਮ ਨੂੰ ਇਨਾਮ ਦੀ ਰਾਸ਼ੀ 1 ਕਰੋੜ ਰੁਪਏ ਨਕਦ ਇਨਾਮ ਦਿਤੇ ਜਾਣਗੇ ।

Post a Comment