ਲੁਧਿਆਣਾ (ਸਤਪਾਲ ਸੋਨੀ ) ਲਕਸ਼ਮੀ ਨਗਰ ਵੈਲਫੇਅਰ ਸੋਸਾਇਟੀ ਦੇ ਪਹਿਲੀ ਮੀਟਿੰਗ ਗਲੀ ਨੰ: 16 ਵਿਚ ਬੁਲਾਈ ਗਈ ਜਿਸ ਵਿਚ ਮੁੱਖ ਮਹਿਮਾਨ ਦੇ ਰੂਪ ਵਿਚ ਕੌਂਸਲਰ ਨਰਿੰਦਰ ਸਿੰਘ ਮੱਲੀ ਸ਼ਾਮਿਲ ਹੋਏ ।ਲਕਸ਼ਮੀ ਨਗਰ ਵੈਲਫੇਅਰ ਸੋਸਾਇਟੀ ਦੇ ਚੈਅਰਮੇਨ ਹਰਭਜਨ ਸਿੰਘ ,ਪ੍ਰਧਾਨ ਬਲਦੇਵ ਸ਼ਰਮਾ ਅਤੇ ਸੱਕਤਰ ਫੈਜ਼ੀ ਧਵਨ ਨੇ ਕੌਂਸਲਰ ਨਰਿੰਦਰ ਸਿੰਘ ਮੱਲੀ ਦਾ ਇਲਾਕੇ ਵਿਚ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਜੀ ਆਇਆਂ ਨੂੰ ਆਖਿਆ ।ਇਸ ਮੌਕੇ ਲਕਸ਼ਮੀ ਨਗਰ ਵੈਲਫੇਅਰ ਸੋਸਾਇਟੀ ਦੇ ਚੈਅਰਮੇਨ ਹਰਭਜਨ ਸਿੰਘ ,ਪ੍ਰਧਾਨ ਬਲਦੇਵ ਸ਼ਰਮਾ, ਸੱਕਤਰ ਫੈਜ਼ੀ ਧਵਨ ਅਤੇ ਇਲਾਕਾ ਨਿਵਾਸੀਆਂ ਵਲੋਂੇ ਕੌਂਸਲਰ ਨਰਿੰਦਰ ਸਿੰਘ ਮੱਲੀ ਨੂੰ ਸਿਰੋਪਾ ਪਾਕੇ ਸਨਮਾਨਿਤ ਕੀਤਾ ਗਿਆ ।ਇਸ ਮੌਕੇ ਕੌਂਸਲਰ ਨਰਿੰਦਰ ਸਿੰਘ ਮੱਲੀ ਨੂੰ ਇਲਾਕਾ ਨਿਵਾਸੀਆਂ ਵਲੋਂ ਇਕ ਮੰਗ ਪੱਤਰ ਸੌਂਪਿਆ ਗਿਆ ਜਿਸ ਅਨੁਸਾਰ ਲਕਸ਼ਮੀ ਨਗਰ ਵਿਚ ਸਫਾਈ ਕਰਮਚਾਰੀ ਭੇਜਣ,ਸੀਵਰੇਜ਼ ਅਤੇ ਪੀਣ ਵਾਲੇ ਪਾਣੀ ਦੀ ਦਿੱਕਤ,ਸਟਰੀਟ ਲਾਈਟ ਅਤੇ ਗੱਲੀ ਨੂੰ 16 ਨੂੰ ਲੁਕ ਪੁਆਉਣ ਦੀ ਬੇਨਤੀ ਵੀ ਕੀਤੀ । ਕੌਂਸਲਰ ਨਰਿੰਦਰ ਸਿੰਘ ਮੱਲੀ ਨੇ ਇਲਾਕਾ ਨਿਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਜਲਦੀ ਹੀ ਉਪਰੋਕਤ ਰੁੱਕੇ ਹੋਏ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਸਿਰੇ ਚੜਾਇਆ ਜਾਵੇਗਾ । ਇਸ ਮੌਕੇ ਐਡਵੋਕੇਟ ਰਾਜਨ ,ਨਰੇਸ਼ ਕਪੂਰ,ਸ੍ਰ: ਕਰਮਜੀਤ ਸਿੰਘ ਸਿੱਕਾ, ਅਸ਼ੋਕ ਸ਼ਰਮਾ, ਧਾਨ ਸਿੰਘ, ਜਸਬੀਰ ਸਿੰਘ,ਮੋਹਨ ਲਾਲ,ਹਿਤੇਸ਼ ਅਰੋੜਾ,ਸਤੀਸ਼ ਕੁਮਾਰ,ਮਹੇਸ਼ ਕਪੂਰ,ਦਿਨੇਸ਼ ਸ਼ਰਮਾ,ਹਰਜੀਤ ਸਿੰਘ,ਟੋਨੀ,ਜਸਵੰਤ ਰਾਏ,ਕੁਲਦੀਪ ਸਿੰਘ ਆਦਿ ਹਾਜ਼ਿਰ ਸਨ ।

Post a Comment