ਸਰਕਾਰ ਵੱਲੋਂ ਰਵਾਇਤੀ ਖੇਡਾਂ ਨੂੰ ਉਤਸ਼ਾਹਤ ਕਰਨਾ ਸ਼ਲਾਘਾਯੋਗ
ਲੁਧਿਆਣਾ, 17 ਦਸੰਬਰ( ਸੱਤਪਾਲ ਸੋਨੀ ) ਨੌਜਵਾਨਾਂ ਨੂੰ ਖੇਡਾਂ ਵੱਲ ਆਕਰਸ਼ਤ ਕਰਨ ਲਈ ਅਕਾਲੀ ਸਰਕਾਰ ਵੱਲੋਂ ਵਿਸ਼ੇਸ਼ ਕਦਮ ਚੁੱਕੇ ਜਾ ਰਹੇ ਹਨ ਤਾਂਕਿ ਰਾਜ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਲਈ ਉਤਸਾਹਤ ਕੀਤਾ ਜਾ ਸਕੇ। ਪੰਜਾਬ ਦੇ ਉਪਮੁਖਮੰਤਰੀ ਸੁਖਬੀਰ ਸਿੰਘ ਬਾਦਲ ਨੇ ਨੌਜਵਾਨ ਵਰਗ ਦੀਆਂ ਜਰੂਰਤਾਂ ਨੂੰ ਧਿਆਨ ਵਿੱਚ ਰੱਖਕੇ ਬਹੁਤ ਸਾਰੇ ਨਵੇਂ ਫੈਸਲਿਆਂ ਨੂੰ ਅਮਲੀਜਾਮਾ ਪਹਿਨਾਉਣ ਲਈ ਵਿਸ਼ੇਸ਼ ਕਦਮ ਚੁੱਕੇ ਹਨ।ਉਕਤ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਯੂਥ ਅਕਾਲੀ ਦਲ (ਬਾਦਲ) ਦੇ ਕੌਮੀ ਜਰਨਲ ਸਕੱਤਰ ਸੁਖਵਿੰਦਰਪਾਲ ਸਿੰਘ ਗਰਚਾ ਨੇ ਯੂਥ ਆਗੂਆਂ ਦੀ ਇੱਕ ਮੀਟਿੰਗ ਉਪਰੰਤ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਕੀਤਾ। ਉਨ•ਾਂ ਨਾਲ ਸੀਨੀਅਰ ਅਕਾਲੀ ਆਗੂ ਕੁਲਜੀਤ ਸਿੰਘ ਗਰਚਾ, ਯੂਥ ਆਗੂ ਮਹਿੰਦਰ ਸਿੰਘ ਸੰਧੂ, ਵਾਰਡ ਪ੍ਰਧਾਨ ਕਿਸ਼ੋਰ ਕੁਮਾਰ, ਆਲ ਇੰਡੀਆ ਯੂਥ ਸੇਵਾ ਦਲ ਦੇ ਮੀਤ ਪ੍ਰਧਾਨ ਰਾਜੀਵ ਕੁਮਾਰ ਸ਼ਰਮਾ, ਰੌਕੀ ਸ਼ਾਹੀ, ਸੋਢੀ ਰਾਮ ਜਨਾਗਰ, ਜਸਵਿੰਦਰ ਸਿੰਘ ਜੱਸਾ, ਸੁਖਜਿੰਦਰਪਾਲ ਸਿੰਘ ਹੈਪੀ, ਕੰਵਲਜੀਤ ਸਿੰਘ ਸੰਧੂ, ਰਜਿੰਦਰਪਾਲ ਸਿੰਘ ਮਨੀ, ਸੰਜੇ ਕੁਮਾਰ ਦੁੱਗਲ, ਵਿੱਕੀ ਗੋਇਲ, ਕਿਸ਼ੋਰ ਕੁਮਾਰ, ਪੰਡਿਤ ਰਜਿੰਦਰ ਪ੍ਰਸ਼ਾਦ ਕਹੋਲ, ਰੋਹਿਤ ਜੋਸ਼ੀ ਆਦਿ ਵੀ ਹਾਜ਼ਰ ਸਨ। ਸ਼੍ਰੋਮਣੀ ਯੂਥ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਸੁਖਵਿੰਦਰਪਾਲ ਸਿੰਘ ਗਰਚਾ ਨੇ ਕਿਹਾ ਕਿ ਅੱਜ ਦੀ ਨੌਜਵਾਨ ਪੀੜ•ੀ ਜਿੱਥੇ ਆਪਣੇ ਹੱਕਾਂ ਤੇ ਹਿੱਤਾਂ ਪ੍ਰਤੀ ਸੁਚੇਤ ਹੈ ਉਥੇ ਹੀ ਉਹ ਇਸ ਗੱਲ ਨੂੰ ਵੀ ਹੁਣ ਭਲੀਭਾਂਤ ਜਾਣਦੀ ਤੇ ਸਮਝਦੀ ਹੈ ਕਿ ਕਿਹੜਾ ਰਾਜਨੀਤਕ ਦਲ ਉਨ•ਾਂ ਦੇ ਭਲੇ ਦੀ ਗੱਲ ਕਰਦਾ ਹੈ। ਉਨ•ਾਂ ਕਿਹਾ ਕਿ ਸੂਬੇ ਦਾ ਸਮੁੱਚਾ ਨੌਜਵਾਨ ਵਰਗ ਅਕਾਲੀ ਦਲ ਦੀਆਂ ਨੀਤੀਆਂ ਤੋਂ ਪ੍ਰਭਾਵਤ ਹੋਇਆ ਹੈ। ਉਨ•ਾਂ ਨੌਜਵਾਨਾਂ ਨੂੰ ਕਿਹਾ ਕਿ ਅਕਾਲੀ ਦਲ ਸੁਪਰੀਮੋ ਸੁਖਬੀਰ ਸਿੰਘ ਬਾਦਲ ਤੇ ਸ਼੍ਰੋਮਣੀ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸ. ਬਿਕਰਮਜੀਤ ਸਿੰਘ ਮਜੀਠੀਆ ਨੌਜਵਾਨਾਂ ਨੂੰ ਬਣਦਾ ਮਾਨ ਸਤਿਕਾਰ ਦੇ ਰਹੇ ਹਨ। ਸੂਬੇ ਵਿਚ ਜੇਕਰ ਕਿਸੇ ਸਰਕਾਰ ਨੇ ਸਭ ਤੋਂ ਵੱਧ ਨੌਜਵਾਨ ਵਰਗ ਲਈ ਕੋਈ ਕੰਮ ਕੀਤਾ ਹੈ ਤਾਂ ਉਹ ਅਕਾਲੀ ਦਲ ਦੀ ਸਰਕਾਰ ਹੈ।
ਸ਼੍ਰੋਮਣੀ ਯੂਥ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਸੁਖਵਿੰਦਰਪਾਲ ਸਿੰਘ ਗਰਚਾ ਮੀਟਿੰਗ ਉਪਰੰਤ ਨੌਜਵਾਨਾਂ ਨਾਲ ਦਿਖਾਈ ਦੇ ਰਹੇ ਹਨ ਨਾਲ ਹਨ ਰਾਜੀਵ ਕੁਮਾਰ ਸ਼ਰਮਾ, ਮਹਿੰਦਰ ਸਿੰਘ ਸੰਧੂ, ਕਿਸ਼ੋਰ ਕੁਮਾਰ, ਕੁਲਜੀਤ ਸਿੰਘ ਗਰਚਾ ਆਦਿ ।


Post a Comment