ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਵਲੋਂ ਪਾਕਿਸਤਾਨ ਸਰਕਾਰ ਤੋਂ ਭਾਰਤ ਵਿੱਚੋਂ ਆਏ ਸਿੱਖਾਂ ਲਈ ਵਿਸ਼ੇਸ਼ ਸਿਆਸੀ ਪਨਾਹ ਦੀ ਮੰਗ

Wednesday, December 19, 20120 comments


ਮਿਉਨਚਨ 19 ਦਸੰਬਰ (ਹਰਜਿੰਦਰ ਸਿੰਘ ਧਾਲੀਵਾਲ)- ਭਾਰਤ ਤੋਂ ਬਾਹਰ ਵਸਦੇ ਸਿੱਖ ਨੁਮਾਇੰਦਿਆਂ ਅਤੇ ਪੰਥਕ ਜਥੇਬੰਦੀਆਂ ਨੇ ਪਾਕਿਸਤਾਨ ਸਰਕਾਰ ਤੋਂ ਮੰਗ ਕੀਤੀ ਹੈ ਕਿ ਭਾਰਤ ਵਿੱਚੋਂ ਮਨੁਖੀ ਅਧਿਕਾਰਾਂ ਅਤੇ ਸਿਆਸੀ ਜ਼ੁਲਮ ਦਾ ਸ਼ਿਕਾਰ ਹੋਏ ਸਿੱਖਾਂ ਨੂੰ ਪਾਕਿਸਤਾਨ ਵਿੱਚ ਵਿਸ਼ੇਸ਼ ਅਧਿਕਾਰਾਂ ਨਾਲ ਸਿਆਸੀ ਪਨਾਹ ਦਿੱਤੀ ਜਾਵੇ ! ਗੁਰੁ ਨਾਨਕ ਪਾਤਸ਼ਾਹ ਦੇ ਗੁਰਪੁਰਬ ਮੌਕੇ ਜਰਮਨੀ ਤੋਂ ਨਨਕਾਣਾ ਸਾਹਿਬ ਪਹੁੰਚੇ ਬੱਬਰ ਖਾਲਸਾ ਜਰਮਨੀ ਦੇ ਮੁੱਖੀ ਭਾਈ ਰੇਸ਼ਮ ਸਿੰਘ ਬੱਬਰ ਨੇ ਲਹੌਰ ਵਿੱਖੇ ਇੱਕ ਵਿਸ਼ੇਸ਼ ਸਮਾਗਮ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਰਾਜਾ ਪ੍ਰਵੇਜ਼ ਅਸ਼ਰਫ ਅੱਗੇ ਇਹ ਪ੍ਰਤਾਵ ਰਖਿਆ ! ਬਾਅਦ ਵਿੱਚ ਸਮੁਚੀਆਂ ਪੰਥਕ ਧਿਰਾਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਇੱਕ ਸਾਂਝਾ ਮੰਗ ਪੱਤਰ ਪਾਕਿਸਤਾਨ ਸਰਕਾਰ ਨੂੰ ਅਗਲੀ ਲੋੜੀਂਦੀ ਕਾਰਵਾਈ ਕਰਨ ਵਾਸਤੇ ਸੌਂਪਿਆ ਗਿਆ ! ਭਾਈ ਰੇਸ਼ਮ ਸਿੰਘ ਬੱਬਰ ਨੇ ਦੱਸਿਆ ਕਿ ਪਾਕਿਸਤਾਨ ਵਿੱਚ ਗੁਰਧਾਮਾਂ ਦੀ ਸੇਵਾ ਸੰਭਾਲ ਵਾਸਤੇ ਵੀ ਵੱਡੀ ਗਿਣਤੀ ਸਿੱਖ ਪਰਿਵਾਰਾਂ ਨੂੰ ਵਸਾਉਣ ਦੀ ਲੋੜ ਹੈ ਅਤੇ ਖੇਤੀ ਕਿੱਤੇ ਨਾਲ ਸਬੰਧਤ ਸਿੱਖ ਜੋ ਭਾਰਤ ਸਰਕਾਰ ਦੀਆਂ ਸਿਆਸੀ ਜਿਆਦਤੀਆਂ ਤੋਂ ਦੁਖੀ ਹਨ ਉਹ ਆਪਣੇ ਗੁਰੂਆਂ ਦੀ ਧਰਤੀ ਤੇ ਅਮਨ ਚੈਨ ਨਾਲ ਜਿੰਦਗੀ ਜਿਉਣ ਦਾ ਹੱਕ ਰੱਖਦੇ ਹਨ ! ਉਹਨਾਂ ਕਿਹਾ ਕਿ ਪੰਜਾਬ ਵਿੱਚਲੀਆਂ ਸਾਰੀਆਂ ਸਿਆਸੀ ਧਿਰਾਂ ਅਤੇ ਅਕਾਲੀ ਦਲ ਨੂੰ ਵੀ ਇਸ ਪ੍ਰਤਾਵ ਦੀ ਹਮਾਇਤ ਕਰਨੀ ਚਾਹੀਦੀ ਹੈ ! ਬੱਬਰ ਖਾਲਸਾ ਜਰਮਨੀ ਦੇ ਆਗੂਆਂ ਭਾਈ ਰਾਜਿੰਦਰ ਸਿੰਘ ਬੱਬਰ, ਭਾਈ ਗੁਰਬਿੰਦਰ ਸਿੰਘ ਬੱਬਰ, ਭਾਈ ਕੁਲਵਿੰਦਰ ਸਿੰਘ ਬੱਬਰ,ਭਾਈ ਸੁਪਿੰਦਰ ਸਿੰਘ ਬੱਬਰ ਅਤੇ ਭਾਈ ਹਰਜੋਤ ਸਿੰਘ ਬੱਬਰ ਨੇ ਵੀ ਇਸ ਮੁੱਦੇ ਦੀ ਹਮਾਇਤ ਕਰਦਿਆਂ ਕਿਹਾ ਕਿ ਬੋਲੀ, ਮੌਸਮ, ਕਿੱਤਾ ਅਤੇ ਸਭਿਆਚਾਰ ਸਮੇਤ ਇਤਹਾਸਿਕ ਸਾਂਝਾਂ ਮਿਲਦੇ ਹੋਣ ਕਰਕੇ ਸਿਆਸੀ ਪਨਾਹ ਲਈ ਸਿੱਖਾਂ ਦਾ ਕੁੱਦਰਤੀ ਹੱਕ ਪਾਕਿਸਤਾਨ ਵਿੱਚ ਬਣਦਾ ਹੈ ! ਭਾਰਤ ਸਰਕਾਰ ਵੀ ਪਾਕਿਸਤਾਨ ਤੋਂ ਆਏ ਹਿੰਦੂਆਂ ਨੂੰ ਉਹਨਾਂ ਦੇ ਧਰਮ ਨੂੰ ਅਧਾਰ ਬਣਾ ਕੇ ਭਾਰਤ ਵਿੱਚ ਵਸਾ ਰਹੀ ਹੈ ਇਸ ਲਈ ਸਿੱਖ ਕੌਮ ਵੱਲ ਦੋਸਤੀ ਦਾ ਹੱਥ ਵਧਾਉਂਦੇ ਹੋਏ ਪਾਕਿਸਤਾਨ ਸਰਕਾਰ ਸਿੱਖ ਨੌਜਵਾਨਾਂ ਅਤੇ ਪਰਿਵਾਰਾਂ ਨੂੰ ਨਨਕਾਣਾ ਸਾਹਿਬ ਵਿੱਚ ਸਿਆਸੀ ਪਨਾਹ ਦੇ ਕੇ ਪੱਕੇ ਅਤੇ ਕਨੂੰਨੀ ਤੌਰ ਉਪਰ ਰਹਿਣ ਦੀ ਇਜ਼ਾਜਤ ਦੇਵੇ ! 


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger