6ਵੀਂ ਆਰਥਿਕ ਗਣਨਾ 16 ਜਨਵਰੀ ਤੋਂ 16 ਫ਼ਰਵਰੀ, 2013 ਤੱਕ ਕੀਤੀ ਜਾਵੇਗੀ- ਰਿਸ਼ੀਪਾਲ ਸਿੰਘ

Friday, December 21, 20120 comments


ਲੁਧਿਆਣਾ 21 ਦਸੰਬਰ: ( ਸਤਪਾਲ ਸੋਨ9 ) 16 ਜਨਵਰੀ ਤੋਂ 16 ਫ਼ਰਵਰੀ, 2013 ਤੱਕ ਕੀਤੀ ਜਾ ਰਹੀ 6ਵੀਂ ਆਰਥਿਕ ਗਣਨਾ ਦੇ ਕੰਮ ਨੂੰ ਜ਼ਿਲ•ੇ ਦੇ ਅਧਿਕਾਰੀ ਤੇ ਕ੍ਰਮਚਾਰੀ ਪੂਰੀ ਲਗਨ, ਮਿਹਨਤ ਅਤੇ ਇੱਕ-ਜੁਟਤਾ ਨਾਲ ਨਿਭਾਉਣ ਤਾਂ ਜਂੋ ਇਸ ਮੁਹਿੰਮ ਨੂੰ ਸਫ਼ਲਤਾ-ਪੂਰਵਿਕ ਨੇਪਰੇ ਚਾੜਿ•ਆ ਜਾ ਸਕੇ। ਇਹ ਪ੍ਰਗਟਾਵਾ ਸ੍ਰੀ ਰਿਸ਼ੀਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਅੱਜ ਬੱਚਤ ਭਵਨ ਵਿਖੇ 6ਵੀਂ ਆਰਥਿਕ ਗਣਨਾ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਬੁਲਾਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਸ੍ਰੀ ਰਿਸ਼ੀਪਾਲ ਸਿੰਘ ਨੇ ਦੱਸਿਆ ਕਿ 6ਵੀਂ ਆਰਥਿਕ ਗਣਨਾ ਦੇ ਕੰਮ ਨੂੰ ਨੇਪਰੇ ਚਾੜ•ਨ ਲਈ ਜ਼ਿਲੇ ਵਿੱਚ 6702 ਪਾਪੂਲੇਸ਼ਨ ਬਲਾਕ ਬਣਾਏ ਗਏ ਹਨ ਅਤੇ ਕੁੱਲ 3431 ਅਧਿਕਾਰੀ ਤੇ ਕ੍ਰਮਚਾਰੀ ਲਗਾਏ ਗਏ ਹਨ। ਉਹਨਾਂ ਦੱਸਿਆ ਕਿ ਇਸ ਕਾਰਜ ਲਈ ਜਿੱਥੇ 2234 ਗਿਣਤੀਕਾਰ ਲਗਾਏ ਜਾ ਰਹੇ ਹਨ, ਉ¤ਥੇ ਇਸ ਕੰਮ ਦੀ ਨਿਗਰਾਨੀ ਲਈ 30 ਚਾਰਜ ਅਫ਼ਸਰ, 10 ਮਾਸਟਰ ਟਰੇਨਰ, 40 ਸੁਪਰਵਾਈਜ਼ਰ ਅਫ਼ਸਰ ਅਤੇ 1117 ਸੁਪਰਵਾਈਜ਼ਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਉਹਨਾਂ ਦੱਸਿਆ ਕਿ ਨਗਰ ਨਿਗਮ ਦੇ ਉਪ ਮੰਡਲ ਅਫ਼ਸਰ ਨਗਰ ਨਿਗਮ ਅਧੀਨ ਪੈਂਦੇ ਇਲਾਕੇ ਦੇ ਚਾਰਜ ਅਫ਼ਸਰ ਹੋਣਗੇ ਅਤੇ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੇ ਕਾਰਜ-;ਸਾਧਕ ਅਫ਼ਸਰ ਆਪਣੇ ਅਧੀਨ ਪੈਂਦੇ ਇਲਾਕੇ ਦੇ ਚਾਰਜ ਅਫ਼ਸਰ, ਜਦ ਕਿ ਤਹਿਸੀਲਦਾਰ ਪੇਂਡੂ ਖੇਤਰਾਂ ਦੇ ਚਾਰਜ ਅਫ਼ਸਰ ਹੋਣਗੇ। ਉਹਨਾਂ ਦੱਸਿਆ ਕਿ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਦੀਆਂ ਡਿਊਟੀਆਂ ਲਗਾ ਕੇ ਉਹਨਾਂ ਨੂੰ 24 ਦਸੰਬਰ ਤੋਂ 10 ਜਨਵਰੀ, 2013 ਤੱਕ ਬਲਾਕ ਪੱਧਰ ‘ਤੇ ਸਿਖਲਾਈ ਦਿੱਤੀ ਜਾਵੇਗੀ। ਉਹਨਾਂ ਮਾਸਟਰ ਟ੍ਰੇਨਰਾਂ ਨੁੰ ਹਦਾਇਤ ਕੀਤੀ ਕਿ ਉਹ ਸੁਪਰਵਾਈਜ਼ਰ ਅਤੇ ਗਿਣਤੀਕਾਰਾਂ ਨੂੰ ਸਹੀ ਤੇ ਸੁਚਾਰੂ ਢੰਗ ਨਾਲ ਸਿਖਲਾਈ ਦੇਣ ਨੂੰ ਯਕੀਨੀ ਬਨਾਉਣ। ਵਧੀਕ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਸ ਮੁਹਿੰਮ ਦੌਰਾਨ ਲੋਕਾਂ ਨਾਲ ਦੋਸਤਾਨਾ ਵਤੀਰਾ ਅਪਨਾਉਣ ਤਾਂ ਂਜੋ ਸਹੀ ਅਤੇ ਤੱਥਾਂ ‘ਤੇ ਆਧਾਰਿਤ ਸੂਚਨਾ ਇਕੱਤਰ ਕੀਤੀ ਜਾ ਸਕੇ। ਉਹਨਾਂ ਲੋਕਾਂ ਨੂੁੰ ਵੀ ਅਪੀਲ ਕੀਤੀ ਕਿ ਉਹ ਸਹੀ ਜਾਣਕਾਰੀ ਦੇਣ, ਕਿਉਂਕਿ ਉਹਨਾਂ ਵੱਲੋਂ ਦਿੱਤੀ ਗਈ ਜਾਣਕਾਰੀ ਹੀ ਰਾਜ ਸਰਕਾਰ ਦੀਆਂ ਵਿਕਾਸਸ਼ੀਲ ਯੋਜਨਾਵਾਂ ਬਨਾਉਣ ਲਈ ਸਹਾਈ ਸਿੱਧ ਹੋਵੇਗੀ। ਇਸ ਮੌਕੇ ‘ਤੇ 6ਵੀਂ ਆਰਥਿਕ ਗਣਨਾ ਦੇ ਨੋਡਲ ਅਫ਼ਸਰ ਸ੍ਰੀਮਤੀ ਕੁਲਦੀਪ ਕੌਰ ਜਾਇੰਟ ਡਾਇਰੈਕਟਰ ਅੰਕੜਾ ਵਿਭਾਗ ਅਤੇ ਖੇਤਰੀ ਅਫ਼ਸਰ ਸ੍ਰੀ ਹਰਵਿੰਦਰ ਸਿੰਘ ਜਾਇੰਟ ਡਾਇਰੈਕਟਰ ਅੰਕੜਾ ਵਿਭਾਗ ਨੇ ਹਾਜ਼ਰ ਅਧਿਕਾਰੀਆਂ ਨੂੰ ਸਲਾਈਡ ਸ਼ੋਅ ਰਾਹੀਂ ਗਣਨਾ ਦੇ ਕੰਮ ਸਬੰਧੀ ਸਮੁੱਚੀ ਜਾਣਕਾਰੀ ਦਿੱਤੀ ਅਤੇ ਇਸ ਮੰਤਵ ਲਈ ਭਰਨ ਵਾਲੇ ਲੋੜੀਂਦੇ ਪ੍ਰੋਫ਼ਾਰਮਿਆਂ ਬਾਰੇ ਵਿਸਥਾਰ-ਪੂਰਵਿਕ ਚਾਨਣਾ ਪਾਇਆ। ਇਸ ਮੌਕੇ ‘ਤੇ ਸ੍ਰੀਮਤੀ ਕ੍ਰਿਸ਼ਨਾ ਦੇਵੀ ਉਪ-ਅਰਥ ਤੇ ਅੰਕੜਾ ਸਲਾਹਕਾਰ, ਸ੍ਰੀ ਕਸ਼ਮੀਰਾ ਸਿੰਘ ਅੰਕੜਾ ਸਹਾਇਕ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।  

 ਸ੍ਰੀ ਰਿਸ਼ੀਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਬੱਚਤ ਭਵਨ ਵਿਖੇ 6ਵੀਂ ਆਰਥਿਕ ਗਣਨਾ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ। 


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger