ਖੰਨਾ ਪੁਲਸ ਜਿਲ੍ਰੇ ਦੇ ਆਸਪਾਸ ਦੀਆਂ ਖਬਰਾਂ

Friday, December 21, 20120 comments



ਨਾਮਧਾਰੀ ਸੰਪਰਦਾ ਵਿਚ ਗੱਦੀਨਸ਼ੀਨੀ ਨੂੰ ਲੈਕੇ ਕਲੇਸ਼, ਗੱਲ ਪੁਤਲੇ ਫੂਕਣ ਤਕ ਪੁੱਜੀ 

  ਨਾਮਧਾਰੀ ਸੰਪਰਦਾ ਭੈਣੀ ਸਾਹਿਬ ਵਿਚ ਡੇਰਾ ਮੁਖੀ ਬਦਲਣ ਤੇ ਮਰਹੂਮ ਜਗਜੀਤ ਸਿੰਘ ਦੀ ਥਾਂ ਤੇ ਉਦੇ ਸਿੰਘ ਨੂੰ ਕਾਹਲੀ ਵਿਚ ਥਾਪੇ ਜਾਣ ਦਾ ਅੰਤਰਰਾਸ਼ਟਰੀ ਸੰਗਤ ਨੇ ਕੱਲ• ਲੁਧਿਆਣਾ ਵਿਚ ਨਾਮਧਾਰੀਆਂ ਦੇ ੳਘੇ ਨੇਤਾਵਾਂ ਹੰਸਪਾਲ ਤੇ ਸੁਰਿੰਦਰ ਸਿੰਘ ਲਾਇਲ ਵਿਰੁੱਧ ਸਖਤ ਰੋਸ ਪ੍ਰਗਟ ਕਰਦਿਆਂ ਵਿਖਾਵਾਕਾਰੀਆਂ ਨੇ ਬਾਬਾ ਜੀ ਦੀ ਧਰਮਪਤਨੀ ਨੂੰ ਗੁੰਮਰਾਹਕਰਨ ਦੇ ਦੋਸ਼ ਲਾਕੇ ਅਸਲੀ ਹੱਕਦਾਰ ਦਲੀਪ ਸਿੰਘ ਜਿਸਦੀ ਕਥਿਤ ਬਾਬਾ ਜੀ ਨੇ ਵੀ ਪ੍ਰੋੜ•ਤਾ ਕੀਤੀ ਸੀ ਸਿੱਖ ਸੰਗਤਾਂ ਵਿਚ ਰੋਸ ਹੈ। ਪਤਾ ਲੱਗਾ ਹੇ ਕਿ ਸੁਰਿੰਦਰ ਲਾਇਲ ਨੇ ਕਿਹੇ ਕਿ ਉਕਤ ਸੰਸਥਾਂ ਬਿਲਕੁਲ ਜਾਅਲੀ ਲੋਕਾਂ ਦਾ ਕਥਿਤ ਇਕੱਠ ਹੈੇ ਜਦਕਿ ਹਰਵਿੰਦਰ ਸਿੰਘ ਹੰਸਪਾਲ ਨੇ ਇਸਤੇ ਕੋਈ ਟਿੱਪਣੀ ਨਹੀਂ ਕੀਤੀ।
ਖੰਨਾ ਨਗਰ ਕੌਂਸਲ ਵਿਚ ਬੈਠਕ ਵਿਚ ਪਿਆ ਰੌਲਾ ਚਰਚਾ ਚ, ਭਾਜਪਾ ਤੇ ਦਬਾਅ ਬਣਾਉਣ ਦੀਆਂ ਕੋਸ਼ਿਸਾਂ 
                         ਖੰਨਾ ਦੀ ਨਗਰ ਕੌਂਸਲ ਵਿਚ ਕਾਗਰਸੀ ਕੌਂਸਲਰਾਂ ਵਲੋਂ ਵਾਕਆਊਟ ਕਰਨ ਤੇ ਇਕ ਭਾਜਪਾ ਕੌਂਸਲਰ ਦੇ ਬਾਈਕਾਟ ਕਰਨ ਤੇ ਹਾਜ਼ਰ ਮੈਂਬਰਾਂ ਵਿਚ ਪੁੱਛਗਿੱਛ ਨਾਂ ਹੋਣ ਦੀ ਸ਼ਿਕਾਇਤ ਕਾਬਲੇਗੌਰ ਹੈੇ ਕਿ ਜਾਪ ਰਿਹਾ ਹੈ ਕਿ ਖੰਨਾ ਦ ਨਗਰ ਕੌਂਸਲ ਵਿਚ ਸਭ ਅੱਛਾ ਨਹੀਂ। ਗਠਜੋੜ ਸਰਕਾਰ ਵਿਚ ਅਕਾਲੀ ਤੇ ਭਾਜਪਾ ਕੌਂਸਲਰਾਂ ਵਿਚਕਾਰ ਬੜੇ ਚਿਰ ਤੋਂ ਵਧ ਗਈਆ ਦੂਰੀਆਂ ਸੰਕੇਤ ਕਰ ਰਹੀਆਂ ਹਨ ਕਿ ਸਭ ਅਛਾ ਨਹੀ ਤੇ ਪ੍ਰਧਾਨ ਵਲੋਂ ਇਸਦੀ ਸ਼ਿਕਾਇਤ ਹਾਈਕਮਾਨ ਨੂੰ ਭੇਜੇ ਜਾਣ ਦੀ ਗੱਲ ਵਧਦੀਆ ਦੂਰੀਆਂ ਨੂੰ ਸਮੇਟਣ ਦਾ ਇਕ ਇਕ ਯਤਨ ਹੈ ਕਿ ਇਸ ਦਬਾਅ ਨੂੰ ਦੂਰ ਕਰਨ ਲਈ ਹੋਰ ਕੀ ਕੁੱਝ ਕੀਤਾ ਜਾਵੇ।ਂ ਪਤਾ ਲੱਗਾ ਹੈੇ ਕਿ ਗੈਰ ਹਾਜ਼ਰ ਰਹੇ ਭਾਜਪਾ ਕੌਂਸਲਰ ਨੇ ਕਾਂਗਰਸ ਨਾਲ ਸਬੰਧ ਰੱਖਦੇ ਕੌਂਸਲਰਾਂ ਨੂੰ ਬੈਠਕ ਵਿਚ ਸ਼ਾਮਲ ਨਹੀਂ ਹੋਣ ਦਿੱਤਾ। ਕੱਲ• ਦਾ ਬੈਠਕ ਵਿਚ ਪਏ ਰੌਲੇ ਦੀ ਖਬਰ ਚਰਚਾ ਵਿਚ ੇਹੈ ਕਿ ਹਲਕਾ ਇੰਚਾਰਜ ਦੇ ਕੀਤੇ ਇਕਜੁੱਟ ਯਤਨਾਂ ਵਿਚ ਫਿਰ ਢਾਹ ਲਾਉਣ ਦੇ ਯਤਨ ਹੋ ਰਹੇ ਹਨ ਹੁਦ ਉਹ ਇਸ ਪੈ ਗਏ ਕਲੇਸ਼ ਨੂੰ ਕਿਵੇਂ ਸਮੇਟਣਗੇ , ਦੇਖਣ ਵਾਲਾ ਹੋਵੇਗਾ।

                ਤੁਰੀ ਜਾਂਦੀ ਔਰਤ ਲੁਟੀ, ਗਹਿਲੇਵਾਲ ਚ ਦੋ ਮੱਝਾਂ ਤੇ ਕੱਟੀ ਚੋਰੀ, ਰੇਤ ਚੋਰ ਕਾਬੂ
  ਖੰਨਾ ਪੁੰਲਸ ਜਿਲ•ੇ ਵਿਚ ਕੱਲ• ਨੰਗ ਚਿੱਟੇ ਦਿਨ ਕਾਰ ਸਵਾਰ ਲੋਕਾਂ ਇਕ ਮੁਲਾਜ਼ਮ ਔਰਤ ਤੋਂ ਹਥਿਆਰ ਦਿਖਾਕੇ ਉਸਦੇ ਕੰਨਾਂ ਵਿਚ ਪਾਈਆਂ ਸੋਨੇ ਦੀਆਂ ਵਾਲੀਆਂ ਜਬਰੀ ਉਤਰਵਾ ਲਈਆਂ ਤੇ  ਗੱਡੀ ਵਿਚ ਸਵਾਰ ਹੋਕੇ  ਭੱਜ ਗਏ ਖੰਨਾ ਪੁੂਲਸ ਨੇ ਸਰੋਜ ਰਾਣੀ ਵਾਸੀ ਵਾਰਡ ਨੰਬਰ 23 ਦੀ ਸ਼ਿਕਾਇਤ ਤੇ ਅਣਪਛਾਤੇ ਲੋਕਾਂ ਵਿਰੁਧ ਮੁਕਦਮਾ ਦਰਜ ਕਰ ਲਿਆ ਹੈ।ਇਸੇ ਮਰ•ਾਂ ਹਲਕਾ ਸਮਰਾਲਾ ਦੇ ਪਿੰਡ ਗਹਿਲੇਵਾਲ ਵਿਚ ਦੋ ਮੱਝਾਂ ਤੇ ਇਕ ਕੱਟੀ ਦੋ ਅਣਪਛਾਤੇ ਚੋਰਾਂ ਵਲੋਂ ਚੋਰੀ ਕਰ ਲਏ ਜਾਣ ਦੀ ਖਬਰ ਹੈ। ਮਾਛੀਵਾੜਾ ਥਾਦੇ ਦੇ ਪਿੰਡ ਧੁੱਲੇਵਾਲ ਦੀ ਬੁਰਜੀ ਕੋਲੋਂ ਹਿਕ ਰੇਤ ਚੋਰੀ ਵਿਰੁਧ 21 ਖਾਣ ਐਕਟ ਅਧੀਨ ਉਪ ਮੰਡਲ ਅਧਿਕਾਰੀ ਜਲ ਨਿਕਾਸ ਮੰਡਲ ਲੁਧਿਆਣਾ ਦੀ ਇਤਲਾਹ ਤੇ ਪਰਚਾ ਦਰਜ ਕੀਤਾ ਗਿਆ ਹੈ। ।     
                     ਉਟਾਲਾਂ ਖੇਡਾਂ ਦਾ ਪਹਿਲਾ  ਦਿਨ ਬੇਜ਼ੁਬਾਨ ਘੋੜੇ ਤੇ ਹਾਕੀ ਖਿਡਾਰੀਆਂ ਦੇ ਨਾਅ 
  ਮਿੰਨੀ ਉ¦ਪਿਕ ਵਜੋਂ ਜਾਣੀਆਂ ਜਾਂਦੀਆਂ ਖੇਡਾ ਦੇ 29 ਵੇਂ ਸਮਾਗਮ ਤੇ ਅੱਜ ਪਹਿਲਾ ਦਿਨ ਬੇਜ਼ੁਬਾਨ ਘੋੜਿਆਂ ਤੇ ਹਰਮਨਪਿਆਰੀ ਖੇਡ ਹਾਕੀ  ਦੇ ਨਾਂਅ ਰਿਹਾ। ਟੂਰਨਾਮੈਂਟ ਦਾ ਉਤਘਾਟਨ ਹਾਕੀ ਕੱਪ ਦੇ ਮੁਖ ਸਪਾਂਸਰ ਤੇ ਪ੍ਰਸਿੱਧ ਹਾਕੀ ਖਿਡਾਰੀ ਨਾਇਬ ਤਸੀਲਦਾਰ ਮੁਖਤਿਆਰ ਸਿੰਘ ਦੇ ਅਚਾਨਕ ਕਿਸੇ ਕਾਰਨ ਨਾ ਪੁੱਜਣ ਤੇ  ਭਾਜਪਾ ਦੇ ਸਥਾਨਕ ਨੇਤਾਵਾਂ ਅਜੀਤ ਕੁਮਾਰ ਗੁਪਤਾ, ਨੰਦ ਲਾਲ, ਕੌਂਸਲਰ ਸ਼ੁਸ਼ੀਲ ਕੁਮਾਰ ਖੁੱਲਰ, ਬਲਰਾਮ , ਸਰਬਜੀਤ ਸਰਬਾ ਗਹਿਲੇਵਾਲ , ਬੰਟੀ ਮਾਣਕੀ, ਰਾਜੂ, ਰਾਕੇਸ਼ ਕੁਮਾਰ ਆਦਿ ਨੇ ਕੀਤਾ ਜਦਕਿ ਘੋੜਿਆਂ ਦੀਆਂ ਦੌੜਾਂ ਦਾ ਉਦਘਾਟਨ ਸਾਬਕਾ ਪ੍ਰਧਾਨ ਮਲਕੀਤ ਸਿੰਘ ਨੇ ਕੀਤਾ। ਜੱਜਮੈਂਟ ਮਾਸਟਰ ਗੁਰਜੰਟ ਸਿੰਘ ਤੇ ਪੀ ਟੀ ਆਈ ਜਸਵੀਰ ਸਿੰਘ ਤੇ ਜਥੇਦਾਰ ਮੁਖਤਿਆਰ ਸਿੰਘ ਆਦਿ ਨੇ ਕੀਤਾ। 

                                            ਵਿਧਾਇਕ ਢਿੱਲੋਂ ਦੇ ਭਰਾ ਨਹੀਂ ਰਹੇ  
ਪੁਲਸ ਜਿਲ•ਾ ਖੰਨਾ ਦੇ ਹਲਕਾ ਸਮਰਾਲਾ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੇ ਵੱਡੇ ਭਰਾ ਮੇਵਾ ਸਿੰਘ 84 ਅਚਾਨਕ ਕਾਲਵਸ ਹੋ ਗਏ ਜਿਹਨਾ ਦਾ ਅੰਤਮ ਸਸਕਾਰ ਸਥਾਲਕ ਸ਼ਮਸ਼ਾਨਘਾਟ ਵਿਚ ਕਰ ਦਿੱਤਾ ਗਿਆ। ਉਹਨਾ ਦੇ ਅਚਾਨਕ ਵਿਛੋੜੇ ਤੇ ਸਮਰਾਲਾਤੇ ਖੰਨਾ ਸ਼ਹਿਰ ਦੀਆ ਤਮਾਮ ਰਾਜਨੀਤਕ , ਸਮਾਜਿਕ, ਧਾਰਮਿਕ ਸੱਭਿਆਚਾਰਕ ਤੇ ਵਪਾਰਕ , ਮੀਡੀਆ ਆਦਿ ਜਥੇਬੰਦੀਆਂ ਦੇ ਨੇਤਾਵਾਂ ਵੋਲੋਂ ਵਿਧਾਇਕ ਢਿੱਲੋਂ ਨਾਲ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ।  

                                                                                              ਥਿੰਦ ਦਿਆਲਪੁਰੀਆ


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger