ਸੰਗਰੂਰ, 7 ਦਸੰਬਰ (ਸੂਰਜ ਭਾਨ ਗੋਇਲ)-ਪੰਜਾਬ ਦੇ ਉ¤ਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਸਥਾਨਕ ਵਾਰ ਹੀਰੋਜ਼ ਸਟੇਡੀਅਮ ਵਿਖੇ ਵਿਸ਼ਵ ਕਬੱਡੀ ਕੱਪ-2012 ਦੇ ਹੋਏ ਮੁਕਾਬਲਿਆਂ ਦੌਰਾਨ ਵੱਡੀ ਗਿਣਤੀ ਵਿੱਚ ਜੁੜੇ ਖੇਡ ਪ੍ਰੇਮੀਆਂ ਨੂੰ ਸੰਬੋਧਨ ਕਰਦਿਆਂ ਦਾਅਵੇ ਨਾਲ ਕਿਹਾ ਕਿ ਦਿਨੋਂ ਦਿਨ ਪੰਜਾਬ ਦੇ ਨੌਜਵਾਨਾਂ ਵਿੱਚ ਵਧਦੇ ਖੇਡਾਂ ਪ੍ਰਤੀ ਮੋਹ ਨੂੰ ਦੇਖਦਿਆਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬੀ ਹਰ ਖੇਡ ਵਿੱਚ ਮੋਹਰੀ ਹੋਣਗੇ ਤੇ ਖੇਡ ਨਕਸ਼ੇ ’ਤੇ ਪੰਜਾਬੀਆਂ ਦੀ ਪੂਰੀ ਤਰ•ਾਂ ਸਰਦਾਰੀ ਕਾਇਮ ਹੋ ਜਾਵੇਗੀ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਖੇਡਾਂ ਦੀ ਬੇਹਤਰੀ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਜਲਦੀ ਪੰਜਾਬ ਦੀ ਨਵੀਂ ਖੇਡ ਨੀਤੀ ਤਿਆਰ ਕੀਤੀ ਜਾ ਰਹੀ ਹੈ। ਇਹ ਖੇਡ ਨੀਤੀ ਇਸ ਤਰ•ਾਂ ਦੀ ਹੋਵੇਗੀ ਕਿ ਇਸ ਵਿੱਚ ਖੇਡ, ਖਿਡਾਰੀ ਅਤੇ ਖੇਡ ਨਾਲ ਜੁੜੇ ਅਹਿਮ ਪੱਖਾਂ ਦੀ ਹੀ ਗੱਲ ਕੀਤੀ ਜਾਵੇਗੀ।
ਉਨ•ਾਂ ਕਿਹਾ ਕਿ ਤੀਜੇ ਵਿਸ਼ਵ ਕਬੱਡੀ ਕੱਪ ਦੀ ਸ਼ਾਨਦਾਰ ਸਫ਼ਲਤਾ ਨਾਲ ਇਹ ਸਾਬਿਤ ਹੋ ਗਿਆ ਹੈ ਕਿ ਪੰਜਾਬੀ ਨਿਰੋਲ ਅਤੇ ਪਾਰਦਰਸ਼ਤਾ ਵਾਲੀਆਂ ਖੇਡਾਂ ਨੂੰ ਬਹੁਤ ਪਿਆਰ ਅਤੇ ਸਤਿਕਾਰ ਕਰਦੇ ਹਨ। ਉਨ•ਾਂ ਆਪਣੀ ਅਤੇ ਸੂਬਾ ਸਰਕਾਰ ਵੱਲੋਂ ਭਰੋਸਾ ਪ੍ਰਗਟਾਇਆ ਕਿ ਕਬੱਡੀ ਨੂੰ ਵਿਸ਼ਵ ਦੀ ਖੇਡ ਬਣਾਉਣ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਲਈ ਲਗਾਤਾਰ ਉਪਰਾਲੇ ਜਾਰੀ ਰਹਿਣਗੇ। ਅੱਜ ਕਬੱਡੀ ਪੰਜਾਬ ਦੀਆਂ ਸਰਹੱਦਾਂ ਟੱਪ ਕੇ ਵਿਦੇਸ਼ਾਂ ਤੱਕ ਪਹੁੰਚ ਗਈ ਹੈ ਅਤੇ 18 ਮੁਲਕਾਂ ਦੀਆਂ ਕਬੱਡੀ ਟੀਮਾਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਚੱਲ ਰਹੇ ਤੀਸਰੇ ਵਿਸ਼ਵ ਕੱਪ ਦਾ ਹਿੱਸਾ ਬਣੀਆਂ ਹਨ। ਅਗਲੇ ਵਿਸ਼ਵ ਕੱਪਾਂ ਵਿੱਚ ਕੋਸ਼ਿਸ਼ ਕੀਤੀ ਜਾਵੇਗੀ ਕਿ ਇਸ ਖੇਡ ਮਹਾਂਕੁੰਭ ਵਿੱਚ ਵੱਧ ਤੋਂ ਵੱਧ ਦੇਸ਼ਾਂ ਦੇ ਖਿਡਾਰੀ ਹਿੱਸਾ ਲੈਣ। ਉਨ•ਾਂ ਨੌਜਵਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਭਰੋਸਾ ਦਿਵਾਇਆ ਕਿ ਉਹ ਇਕੱਲੀ ਕਬੱਡੀ ਹੀ ਨਹੀਂ, ਸਗੋਂ ਹੋਰ ਖੇਡਾਂ ਨੂੰ ਵੀ ਉਤਸ਼ਾਹਿਤ ਕਰਨ ਲਈ ਸਿਰਤੋੜ ਯਤਨ ਕਰਨਗੇ।
ਇਸ ਤੋਂ ਪਹਿਲਾਂ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਸਕੱਤਰ ਜਨਰਲ ਅਤੇ ਮੈਂਬਰ ਰਾਜ ਸਭਾ ਸ. ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਪੰਜਾਬ ਵਿੱਚ ਖੇਡਾਂ ਦਾ ਢਾਂਚਾਗਤ ਵਿਕਾਸ ਕਰਨਾ ਪੰਜਾਬ ਸਰਕਾਰ ਦੀ ਪਹਿਲਕਦਮੀ ਰਹੇਗੀ। ਜਿਨ•ਾਂ ਯਤਨ ਪੰਜਾਬ ਵਿੱਚ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਕੀਤੇ ਜਾ ਰਹੇ ਹਨ, ਓਨੇ ਹੀ ਯਤਨ ਪੰਜਾਬ ਵਿੱਚ ਖੇਡਾਂ ਦਾ ਢਾਂਚਾਗਤ ਵਿਕਾਸ ਕਰਨ ਨੂੰ ਲਗਾਏ ਜਾਣਗੇ। ਉਨ•ਾਂ ਸੰਗਰੂਰ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਵਾਰ ਹੀਰੋਜ਼ ਸਟੇਡੀਅਮ ਨੂੰ ਅਗਲੇ ਕੁਝ ਸਮੇਂ ਵਿੱਚ ਹੀ ਵਿਸ਼ਵ ਪੱਧਰੀ ਸਟੇਡੀਅਮ ਬਣਾਇਆ ਜਾਵੇਗਾ ਅਤੇ ਇਥੇ ਪੰਜਾਬ ਦੀ ਹਰ ਵਰਗ ਦੀ ਖੇਡ ਪਨੀਰੀ ਤਿਆਰ ਕੀਤੀ ਜਾਇਆ ਕਰੇਗੀ। ਉਨ•ਾਂ ਕਿਹਾ ਕਿ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਨੂੰ ਏਸ਼ਿਆਈ ਤੇ ਓਲੰਪਿਕ ਖੇਡਾਂ ਦਾ ਹਿੱਸਾ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕਰਨ ਦੇ ਨਾਲ-ਨਾਲ ਕਬੱਡੀ ਨੂੰ ਕੌਮੀ ਖੇਡਾਂ ਦਾ ਹਿੱਸਾ ਬਣਾਉਣ ਦੇ ਵੀ ਯਤਨ ਕੀਤੇ ਜਾ ਰਹੇ ਹਨ।
ਤੀਜਾ ਵਿਸ਼ਵ ਕੱਪ ਕਬੱਡੀ 2012
ਕਬੱਡੀ ਨੂੰ ਏਸ਼ਿਆਈ ਤੇ ਓਲੰਪਿਕ ਖੇਡਾਂ ਵਿੱਚ ਸ਼ਾਮਲ ਕਰਨ ਲਈ ਹੋਣਗੇ ਉਪਰਾਲੇ: ਪਰਮਿੰਦਰ ਸਿੰਘ ਢੀਂਡਸਾ
1 ਮਲੂਕਾ ਨੇ ਦਿੱਤੀਆਂ ਭਾਰਤੀ ਓਲੰਪਿਕ ਸੰਘ ਦੇ ਨਵੇਂ ਬਣੇ ਮੀਤ ਪ੍ਰਧਾਨ ਨੂੰ ਵਧਾਈਆਂ
ਸੰਗਰੂਰ, 7 ਦਸੰਬਰ (ਸੂਰਜ ਭਾਨ ਗੋਇਲ)-ਪੰਜਾਬੀਆਂ ਦੀ ਮਾਂ ਖੇਡ ਕਬੱਡੀ ਨੂੰ ਏਸ਼ਿਆਈ ਤੇ ਓਲੰਪਿਕ ਖੇਡਾਂ ਦਾ ਹਿੱਸਾ ਬਣਾਉਣ ਲਈ ਭਾਰਤੀ ਓਲੰਪਿਕ ਸੰਘ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਇਸ ਤੋਂ ਪਹਿਲਾਂ ਕਬੱਡੀ ਨੂੰ ਕੌਮੀ ਖੇਡਾਂ ਦਾ ਹਿੱਸਾ ਵੀ ਬਣਾਇਆ ਜਾਵੇਗਾ। ਇਹ ਗੱਲ ਭਾਰਤੀ ਓਲੰਪਿਕ ਸੰਘ ਦੀ ਬੀਤੇ ਦਿਨ ਹੋਈ ਚੋਣ ਵਿੱਚ ਨਵੇਂ ਬਣੇ ਮੀਤ ਪ੍ਰਧਾਨ ਅਤੇ ਪੰਜਾਬ ਦੇ ਵਿੱਤ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਨੇ ਅੱਜ ਇਥੇ ਤੀਸਰੇ ਵਿਸ਼ਵ ਕੱਪ ਕਬੱਡੀ ਦੇ ਇਥੋਂ ਦੇ ਵਾਰ ਹੀਰੋਜ਼ ਸਟੇਡੀਅਮ ਵਿਖੇ ਖੇਡੇ ਗਏ ਮੈਚਾਂ ਦੌਰਾਨ ਕਹੀ।
ਪੰਜਾਬ ਓਲੰਪਿਕ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਅਤੇ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸ.ਸਿਕੰਦਰ ਸਿੰਘ ਮਲੂਕਾ ਨੇ ਸ. ਢੀਂਡਸਾ ਨੂੰ ਭਾਰਤੀ ਓਲੰਪਿਕ ਸੰਘ ਦੇ ਮੀਤ ਪ੍ਰਧਾਨ ਚੁਣੇ ਜਾਣ ’ਤੇ ਵਧਾਈ ਦਿੰਦਿਆਂ ਕਿਹਾ ਕਿ ਹੁਣ ਉਹ ਕਬੱਡੀ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਹੋਰ ਅੱਗੇ ਲਿਜਾਣ ਲਈ ਅਗਵਾਈ ਕਰਨ। ਸ. ਢੀਂਡਸਾ ਨੇ ਸ. ਮਲੂਕਾ ਦੀਆਂ ਵਧਾਈਆਂ ਕਬੂਲਦਿਆਂ ਪੰਜਾਬ ਕਬੱਡੀ ਐਸੋਸੀਏਸ਼ਨ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਭਾਰਤੀ ਓਲੰਪਿਕ ਸੰਘ ਤਰਫੋਂ ਕਬੱਡੀ ਨੂੰ ਕੌਮਾਂਤਰੀ ਪੱਧਰ ’ਤੇ ਮਾਨਤਾ ਪ੍ਰਾਪਤ ਖੇਡਾਂ ਦੀ ਸੂਚੀ ਵਿੱਚ ਸ਼ਾਮਲ ਕਰਨ ਲਈ ਸਾਰੇ ਅਹੁਦੇਦਾਰਾਂ ਨੂੰ ਨਾਲ ਲੈ ਕੇ ਚੱਲਣਗੇ।
ਸ. ਢੀਂਡਸਾ ਨੇ ਕਿਹਾ ਕਿ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀਆਂ ਕੋਸ਼ਿਸ਼ਾਂ ਸਦਕਾ ਅੱਜ 18 ਮੁਲਕਾਂ ਦੀਆਂ ਕਬੱਡੀ ਟੀਮਾਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਚੱਲ ਰਹੇ ਤੀਸਰੇ ਵਿਸ਼ਵ ਕੱਪ ਦਾ ਹਿੱਸਾ ਬਣੀਆਂ ਹਨ। ਉਨ•ਾਂ ਕਿਹਾ ਕਿ ਹੁਣ ਉਹ ਵੀ ਇਸ ਖੇਡ ਨੂੰ ਕੌਮਾਂਤਰੀ ਪੱਧਰ ’ਤੇ ਲਿਜਾਣ ਲਈ ਵਿਸ਼ੇਸ਼ ਉਪਰਾਲੇ ਕਰਨਗੇ। ਉਨ•ਾਂ ਕਿਹਾ ਕਿ ਬਹੁਤੇ ਮੁਲਕਾਂ ਵਿੱਚ ਉਥੋਂ ਦੇ ਹੀ ਮੂਲ ਖਿਡਾਰੀਆਂ ਨਾਲ ਆਈਆਂ ਟੀਮਾਂ ਨੇ ਪ੍ਰਬੰਧਕਾਂ ਦਾ ਵੀ ਉਤਸ਼ਾਹ ਹੋਰ ਵਧਾਇਆ ਹੈ।
ਇਸ ਤੋਂ ਪਹਿਲਾਂ ਅੱਜ ਇਥੇ ਸ. ਪਰਮਿੰਦਰ ਸਿੰਘ ਢੀਂਡਸਾ ਦੇ ਭਾਰਤੀ ਓਲੰਪਿਕ ਸੰਘ ਦੇ ਮੀਤ ਪ੍ਰਧਾਨ ਵਜੋਂ ਬਣ ਕੇ ਆਉਣ ਤੋਂ ਬਾਅਦ ਪਹਿਲੀ ਸੰਗਰੂਰ ਆਉਣ ’ਤੇ ਸਿੱਖਿਆ ਮੰਤਰੀ ਸ. ਸਿਕੰਦਰ ਸਿੰਘ ਮਲੂਕਾ, ਮੁੱਖ ਸੰਸਦੀ ਸਕੱਤਰ ਸ੍ਰੀ ਪ੍ਰਕਾਸ਼ ਚੰਦ ਗਰਗ ਤੇ ਸੀਨੀਅਰ ਅਕਾਲੀ ਆਗੂ ਸ. ਪਰਮਜੀਤ ਸਿੰਘ ਸਿੱਧਵਾਂ ਨੇ ਉਨ•ਾਂ ਨੂੰ ਵਧਾਈਆਂ ਦਿੱਤੀਆਂ।
ਭਾਰਤੀ ਕਬੱਡੀ ਖਿਡਾਰਨਾਂ ਨੇ ਪਾਸ ਕੀਤਾ ਡੋਪ ਟੈਸਟ
ਸੰਗਰੂਰ, 6 ਦਸੰਬਰ (ਸੂਰਜ ਭਾਨ ਗੋਇਲ)-ਭਾਰਤੀ ਮਹਿਲਾ ਕਬੱਡੀ ਟੀਮ ਦੀਆਂ 19 ਖਿਡਾਰਨਾਂ ਦੇ ਲਏ ਗਏ ਡੋਪ ਟੈਸਟ ਦੇ ਅੱਜ ਆਏ ਨਤੀਜੇ ਬਾਅਦ ਸਾਰੀਆਂ ਖਿਡਾਰਨਾਂ ਨੇ ਡੋਪ ਟੈਸਟ ਪਾਸ ਕਰ ਲਿਆ ਹੈ। ਇਸ ਤੋਂ ਇਲਾਵਾ ਬੀਤੇ ਦਿਨ ਆਏ ਭਾਰਤੀ ਪੁਰਸ਼ ਟੀਮ ਦੇ ਖਿਡਾਰੀਆਂ ਦੇ ਡੋਪ ਟੈਸਟਾਂ ਦੇ ਨਤੀਜੇ ਤੋਂ ਬਾਅਦ ਇਕ ਹੋਰ ਖਿਡਾਰੀ ਦਾ ਡੋਪ ਨਤੀਜਾ ਆ ਗਿਆ ਹੈ ਜਿਸ ਵਿੱਚ ਉਹ ਖਿਡਾਰੀ ਪਾਸ ਹੋ ਗਿਆ ਹੈ। ਇਹ ਜਾਣਕਾਰੀ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਅਤ ਵਿਸ਼ਵ ਕੱਪ ਦੀ ਪ੍ਰਬੰਧਕੀ ਟੀਮ ਦੇ ਸੀਨੀਅਰ ਵਾਈਸ ਚੇਅਰਮੈਨ ਸ. ਸਿਕੰਦਰ ਸਿੰਘ ਮਲੂਕਾ ਨੇ ਦਿੱਤੀ।
ਸ. ਮਲੂਕਾ ਨੇ ਕਿਹਾ ਕਿ ਪੰਜਾਬ ਕਬੱਡੀ ਐਸੋਸੀਏਸ਼ਨ ਅਤੇ ਵਿਸ਼ਵ ਕੱਪ ਦੀ ਪ੍ਰਬੰਧਕੀ ਕਮੇਟੀ ਵੱਲੋਂ ਵਿਸ਼ਵ ਕੱਪ ਟੀਮ ਦੀ ਚੋਣ ਤੋਂ ਪਹਿਲਾਂ ਹੀ ਭਾਰਤੀ ਪੁਰਸ਼ਾਂ ਤੇ ਔਰਤਾਂ ਦੀ ਕਬੱਡੀ ਟੀਮ ਦੇ ਡੋਪ ਟੈਸਟ ਲਏ ਗਏ ਜਿਨ•ਾਂ ਵਿੱਚੋਂ ਭਾਰਤੀ ਪੁਰਸ਼ ਟੀਮ ਦੇ 27 ਖਿਡਾਰੀਆਂ ਵਿੱਚੋਂ 25 ਖਿਡਾਰੀਆਂ ਦਾ ਨਤੀਜਾ ਬੀਤੇ ਦਿਨ ਹੀ ਆ ਗਿਆ ਸੀ ਅਤੇ ਸਾਰੇ 25 ਖਿਡਾਰੀਆਂ ਨੇ ਡੋਪ ਟੈਸਟ ਪਾਸ ਕਰ ਲਿਆ ਸੀ। ਉਨ•ਾਂ ਕਿਹਾ ਕਿ ਇਕ ਹੋਰ ਖਿਡਾਰੀ ਦਾ ਨਤੀਜਾ ਵੀ ਆ ਗਿਆ ਅਤੇ ਉਸ ਨੇ ਡੋਪ ਟੈਸਟ ਪਾਸ ਕਰ ਲਿਆ।
ਸ. ਮਲੂਕਾ ਨੇ ਕਿਹਾ ਕਿ ਸਮੂਹ 19 ਭਾਰਤੀ ਖਿਡਾਰਨਾਂ ਨੇ ਵੀ ਡੋਪ ਟੈਸਟ ਪਾਸ ਕਰ ਲਿਆ। ਉਨ•ਾਂ ਕਿਹਾ ਕਿ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਫੈਸਲਾ ਕੀਤਾ ਸੀ ਕਿ ਭਾਰਤੀ ਪੁਰਸ਼ਾਂ ਤੇ ਔਰਤਾਂ ਦੀਆਂ ਦੋਵੇਂ ਟੀਮਾਂ ਖੇਡ ਮੈਦਾਨ ਵਿੱਚ ਡੋਪ ਟੈਸਟ ਤੋਂ ਬਾਅਦ ਹੀ ਉਤਾਰੀਆਂ ਜਾਣਗੀਆਂ। ਅੱਜ ਭਾਰਤੀ ਮਹਿਲਾ ਕਬੱਡੀ ਟੀਮ ਡੋਪ ਟੈਸਟ ਪਾਸ ਕਰਨ ਤੋਂ ਬਾਅਧ ਦੀ ਮੈਦਾਨ ਵਿੱਚ ਉਤਰੀ ਜਦੋਂ ਕਿ ਬੀਤੇ ਦਿਨ ਵੀ ਭਾਰਤੀ ਪੁਰਸ਼ ਟੀਮ ਡੋਪ ਟੈਸਟ ਪਾਸ ਕਰਨ ਤੋਂ ਬਾਅਦ ਹੀ ਮੈਦਾਨ ਵਿੱਚ ਉਤਰੀ ਸੀ। ਉਨ•ਾਂ ਕਿਹਾ ਕਿ ਸ. ਬਾਦਲ ਵੱਲੋਂ ਕਬੱਡੀ ਨੂੰ ਡੋਪ ਮੁਕਤ ਕਰਨ ਦੇ ਸੁਫਨੇ ਨੂੰ ਪੂਰਾ ਕਰਦਿਆਂ ਇਸ ਦੀ ਸ਼ੁਰੂਆਤ ਭਾਰਤੀ ਕਬੱਡੀ ਟੀਮ ਦੇ ਸਮੂਹ ਖਿਡਾਰੀਆਂ ਦੇ ਡੋਪ ਟੈਸਟਾਂ ਤੋਂ ਹੋਈ ਅਤੇ ਇਹ ਕੋਸ਼ਿਸ਼ ਸਫਲ ਰਹੀ।
ਉਨ•ਾਂ ਕਿਹਾ ਕਿ ਤੀਸਰੇ ਵਿਸ਼ਵ ਕੱਪ ਕਬੱਡੀ 2012 ਨੂੰ ਪੂਰਨ ਤੌਰ ’ਤੇ ਡੋਪ ਮੁਕਤ ਰੱਖਣ ਦੇ ਟੀਚੇ ਲਈ ਭਾਰਤ ਨੇ ਦੂਜੇ ਮੁਲਕਾਂ ਅੱਗੇ ਉਦਹਾਰਨ ਪੇਸ਼ ਕਰਦਿਆਂ ਆਪਣੇ ਖਿਡਾਰੀਆਂ ਦੀ ਚੋਣ ਹੀ ਡੋਪ ਟੈਸਟ ਦੇ ਆਧਾਰ ’ਤੇ ਕੀਤੀ ਗਈ। ਉਨ•ਾਂ ਕਿਹਾ ਕਿ ਭਾਰਤੀ ਟੀਮਾਂ ਦੇ ਟਰਾਇਲਾਂ ਦੌਰਾਨ ਹੀ ਡੋਪ ਟੈਸਟ ਲਾਜ਼ਮੀ ਕੀਤੇ ਗਏ।
ਸੈਮੀ ਫਾਈਨਲ ਦੀ ਟਿਕਟ ਕਟਾਉਣ ਲਈ ਜੂਝਣਗੀਆਂ ਇਰਾਨ ਤੇ ਅਮਰੀਕਾ ਦੀਆਂ ਟੀਮਾਂ
ਰੂਪਨਗਰ ਵਿਖੇ ਭਲਕੇ ਹੋਣਗੇ ਤਿੰਨ ਮੁਕਾਬਲੇ
1 ਪਹਿਲੀ ਜਿੱਤ ਲਈ ਵਾਹ ਲਾਉਣਗੇ ਅਰਜਨਟੀਨਾ ਤੇ ਕੀਨੀਆ ਦੇ ਗੱਭਰੂ
2 ਮਹਿਲਾ ਵਰਗ ਵਿੱਚ ਪਹਿਲਾ ਮੈਚ ਖੇਡਣਗੀਆਂ ਮਲੇਸ਼ੀਆ ਤੇ ਅਮਰੀਕਾ ਦੀਆਂ ਟੀਮਾਂ
ਰੂਪਨਗਰ/ਚੰਡੀਗੜ•, 6 ਦਸੰਬਰ(ਸੂਰਜ ਭਾਨ ਗੋਇਲ)-
ਤੀਸਰੇ ਵਿਸ਼ਵ ਕੱਪ ਕਬੱਡੀ 2012 ਦੇ ਚੱਲ ਰਹੇ ਲੀਗ ਦੌਰ ਦੇ ਮੈਚਾਂ ਵਿੱਚੋਂ ਤਿੰਨ ਮੈਚ ਭਲਕੇ ਨਹਿਰੂ ਸਟੇਡੀਅਮ ਰੂਪਨਗਰ ਵਿਖੇ ਖੇਡੇ ਜਾਣਗੇ। ਰੂਪਨਗਰ ਵਿਖੇ ਪੂਲ ‘ਡੀ’ ਦੇ ਦੋ ਮੈਚਾਂ ਵਿੱਚ ਇਰਾਨ ਤੇ ਅਮਰੀਕਾ ਅਤੇ ਅਰਜਨਟੀਨਾ ਤੇ ਕੀਨੀਆ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਇਨ•ਾਂ ਦੋਵੇਂ ਮੈਚਾਂ ਉਪਰੰਤ ਪੂਲ ‘ਡੀ’ ਵਿੱਚੋਂ ਸੈਮੀ ਫਾਈਨਲ ਲਈ ਕੁਆਲੀਫਾਈ ਹੋਣ ਵਾਲੀ ਟੀਮ ਦਾ ਲੱਗਭੱਗ ਫੈਸਲਾ ਹੋ ਜਾਵੇਗਾ। ਦੂਜੇ ਪਾਸੇ ਮਹਿਲਾ ਵਰਗ ਦੇ ਪੂਲ ‘ਬੀ’ ਦੇ ਮੁਕਾਬਲੇ ਵਿੱਚ ਖੇਡਣ ਵਾਲੀਆਂ ਅਮਰੀਕਾ ਤੇ ਮਲੇਸ਼ੀਆ ਦੀਆਂ ਟੀਮਾਂ ਆਪਣਾ ਪਹਿਲਾ ਮੈਚ ਖੇਡਣਗੀਆਂ।
ਪੁਰਸ਼ ਵਰਗ ਦੇ ਪੂਲ ‘ਡੀ’ ਵਿੱਚ ਇਸ ਵੇਲੇ ਇਰਾਨ ਨੇ ਆਪਣੇ ਖੇਡੇ ਦੋਵੇਂ ਮੈਚ ਜਿੱਤੇ ਹਨ ਜਦੋਂ ਕਿ ਅਮਰੀਕਾ ਨੇ ਵੀ ਖੇਡਿਆ ਇਕੋ-ਇਕ ਮੈਚ ਜਿੱਤਿਆ ਹੈ। ਅਰਜਨਟੀਨਾ ਨੂੰ ਆਪਣੇ ਦੋਵੇਂ ਅਤੇ ਕੀਨੀਆ ਨੂੰ ਇਕ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਪੂਲ ਦੀਆਂ ਦੋ ਤਾਕਤਵਾਰ ਟੀਮਾਂ ਇਰਾਨ ਤੇ ਅਮਰੀਕਾ ਇਕ-ਦੂਜੇ ਵਿਰੁੱਧ ਮੈਚ ਖੇਡਣਗੀਆਂ। ਰੂਪਨਗਰ ਵਿਖੇ ਖੇਡੇ ਜਾਣ ਵਾਲੇ ਇਸ ਦਿਲ ਖਿੱਚਵੇਂ ਮੁਕਾਬਲੇ ਦੀ ਜੇਤੂ ਟੀਮ ਦਾ ਸੈਮੀ ਫਾਈਨਲ ਵਿੱਚ ਪਹੁੰਚਣਾ ਲੱਗਭੱਗ ਪੱਕਾ ਹੋ ਜਾਵੇਗਾ। ਦੋਵੇਂ ਟੀਮਾਂ ਜਿੱਤ ਲਈ ਪੂਰੀ ਵਾਹ ਲਾਉਣਗੀਆਂ।
ਇਸ ਪੂਲ ਦੇ ਇਕ ਹੋਰ ਮੈਚ ਵਿੱਚ ਦੱਖਣੀ ਅਮਰੀਕਾ ਤੇ ਅਫਰੀਕਾ ਮਹਾਂਦੀਪ ਦੀ ਨੁਮਾਇੰਦਗੀ ਕਰਦੀਆਂ ਅਰਜਨਟੀਨਾ ਤੇ ਕੀਨੀਆ ਦੀਆਂ ਟੀਮਾਂ ਆਪਣੇ ਸਨਮਾਨ ਅਤੇ ਪਹਿਲੀ ਜਿੱਤ ਲਈ ਪੂਰਾ ਜ਼ੋਰ ਲਾਉਣਗੀਆਂ। ਮਹਿਲਾ ਵਰਗ ਦੇ ਖੇਡੇ ਜਾਣ ਵਾਲੇ ਇਕਲੌਤੇ ਮੈਚ ਵਿੱਚ ਅਮਰੀਕਾ ਤੇ ਮਲੇਸ਼ੀਆਂ ਦੀਆਂ ਮਹਿਲਾ ਕਬੱਡੀ ਟੀਮਾਂ ਆਪਣੇ ਵਿਸ਼ਵ ਕੱਪ ਸਫਰ ਦਾ ਆਗਾਜ਼ ਕਰਨਗੀਆਂ। ਪਿਛਲੀ ਵਾਰ ਵਿਸ਼ਵ ਕੱਪ ਵਿੱਚ ਤੀਸਰੇ ਸਥਾਨ ’ਤੇ ਆਈ ਅਮਰੀਕਾ ਦੀ ਟੀਮ ਇਸ ਵਾਰ ਪਹਿਲੀ ਵਾਰ ਖੇਡਣ ਆਈ ਮਲੇਸ਼ੀਆ ਦੀ ਟੀਮ ਨੂੰ ਹਲਕੇ ਵਿੱਚ ਨਹੀਂ ਲਵੇਗੀ ਕਿਉਂਕਿ ਇਕ ਮੈਚ ਦੀ ਹਾਰ ਟੀਮ ਨੂੰ ਫਾਈਨਲ ਤੋਂ ਦੂਰ ਕਰ ਸਕਦੀ ਹੈ।

Post a Comment