ਸਿੱਖਿਆ ਸ਼ਾਸਤਰੀ ਕਬੀਰ ਮੁਸਤਫੀ ਵਲੋਂ ਵਿਦਿਆਰਥੀਆਂ ਦਾ ਪ੍ਰੋਹਤਸਾਹਨ
ਨਾਭਾ, 16 ਦਸੰਬਰ (ਜਸਬੀਰ ਸਿੰਘ ਸੇਠੀ)- ਪੰਜਾਬ ਪਬਲਿਕ ਸਕੂਲ ਨਾਭਾ ਵਲੋਂ ਆਯੋਜਿਤ ਤਿੰਨ ਦਿਨਾਂ ਜੂਨੀਅਰ ਰਿਜ਼ਨਲ ਰਾਊਂਡ ਸੁਕੇਅਰ ਕਾਨਫਰੰਸ (ਦੱਖਣੀ ਏਸ਼ੀਆ ਅਤੇ ਗਲਫ ਰਿਜ਼ਨ) 16 ਦਸੰਬਰ ਨੂੰ ਸਫਲਤਾ ਪੂਰਵਕ ਸੰਪੰਨ ਹੋਈ। ਭਾਰਤ ਦੇ ਪ੍ਰਸਿੱਧ ਸਿੱਖਿਆ ਸ਼ਾਸਤਰੀ ਕਬੀਰ ਮੁਸਤਫੀ ਜੋ ਅੱਜ ਕੱਲ ਵਿਦਿਅਕ ਅਦਾਰਿਆਂ ਨੂੰ ਵੱਖ-ਵੱਖ ਢੰਗਾਂ ਨਾਲ ਸਹਾਇਤਾ ਕਰਨ ਲਈ ਇੱਕ ਸੰਸਥਾ ਚਲਾ ਰਹੇ ਹਨ ਨੇ ਇਸ ਕਾਨਫਰੰਸ ਦੇ ਮੁੱਖ ਵਿਸ਼ੇ ‘ਪ੍ਰੋਹਤਸਾਹਨ ਲਈ ਇੱਛਾ’ (ਐਸਪਾਇਰ ਟੂ ਇਨਸਪਾਇਰ) ਸਬੰਧੀ ਆਪਣੇ ਵਿਚਾਰ ਪ੍ਰਗਟਾਏ। ਉਨ੍ਹਾਂ ਨੇ ਕਿਹਾ ਕਿ ਅੱਜ ਕੱਲ ਅਧਿਆਤਮਕ ਬਦਲਾਅ ਵਾਪਰ ਰਿਹਾ ਹੈ। ਸ੍ਰੀ ਕਬੀਰ ਨੇ ਨੌਜਵਾਨ ਵਿਦਿਆਰਥੀਆਂ ਨੂੰ ਸਹੀ ਅਰਥਾਂ ਵਿੱਚ ਪ੍ਰੋਹਤਸਾਹਿਤ ਕੀਤਾ, ਜਿਸ ਸਦਕਾ ਵਿਦਿਆਰਥੀਆਂ ਨੇ ਕਈ ਭਾਵਪੂਰਤ ਪ੍ਰਸ਼ਨ ਪੁੱਛੇ - ਵਿਦਿਆਰਥੀਆਂ ਨੇ ਰੱਬ ਦੀ ਹੋਂਦ ਜਾਂ ਅਣਹੋਂਦ ਸਬੰਧੀ, ਖੁਸ਼ ਲੋਕ ਹੀ ਪ੍ਰੋਹਤਸਾਹਨ ਦੇ ਸਕਦੇ ਹਨ ਕਿਉਂਕਿ ਜ਼ਿੰਦਗੀ ਪ੍ਰਤੀ ਉਨਾਂ ਦੀ ਸੋਚ ਹਾਂ ਪੱਖੀ ਹੁੰਦੀ ਹੈ, ਸਾਨੂੰ ਹਊਮੇ ਦੇ ਅਧੀਨ ਨਹੀਂ ਹੋਣਾ ਚਾਹੀਦਾ, ਵਿਗਿਆਨ ਅਤੇ ਧਰਮ ਇਕੱਠੇ ਰਹਿ ਸਕਦੇ ਹਨ, ਅਸੀਂ ਆਪਣੇ ਆਲੇ-ਦੁਆਲੇ ਤੋਂ ਵੀ ਪ੍ਰੋਤਸਾਹਨ ਲੈ ਸਕਦੇ ਹਾਂ, ਅਸੀਂ ਆਪਣੀ ਮੰਜ਼ਿਲ ਆਪ ਤਹਿ ਕਰਦੇ ਹਾਂ, ਰੱਬ ਮਨੁੱਖ ਦੁਆਰਾ ਹੀ ਬਣਾਇਆ ਗਿਆ ਹੈ, ਸਾਨੂੰ ਆਪਣੇ ਮਕਸਦ ਤੇ ਧਿਆਨ ਕੇਂਦਰ ਕਰਨਾ ਚਾਹੀਦਾ ਹੈ ਆਦਿ। ਆਪਣੇ ਭਾਸ਼ਨ ਦੇ ਅੰਤ ਵਿੱਚ ਸ੍ਰੀ ਕਬੀਰ ਨੇ ਸਾਰੇ ਡੈਲੀਗੇਟਸ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਵਧੀਆ ਪ੍ਰਸ਼ਨ ਪੁੱਛੇ। ਉਨ੍ਹਾਂ ਨੇ ਕਿਹਾ ਕਿ ਉਹ ਸਮਝਦੇ ਹਨ ਕਿ ਉਹ ਵਿਦਿਆਰਥੀਆਂ ਨੂੰ ਪ੍ਰੋਤਸਾਹਤ ਕਰਨ ਵਿੱਚ ਕਾਮਯਾਬ ਰਹੇ ਹਨ। ਇਸੇ ਲਈ ਉਨ੍ਹਾਂ ਨੇ ਅਜਿਹੇ ਵਧੀਆ ਪ੍ਰਸ਼ਨ ਪੁੱਛੇ। ਪੀ.ਪੀ.ਐਸ. ਦੇ ਮੁੱਖ ਅਧਿਆਪਕ ਸ੍ਰੀ ਜਗਪ੍ਰੀਤ ਸਿੰਘ ਨੇ ਸ੍ਰੀ ਅਤੇ ਸ੍ਰੀਮਤੀ ਕਬੀਰ ਮੁਸਤਫੀ ਦਾ ਧੰਨਵਾਦ ਕੀਤਾ ਅਤੇ ਸਕੂਲ ਵਲੋਂ ਯਾਦਗਾਰੀ ਚਿੰਨ੍ਹ ਭੇਂਟ ਕੀਤੇ। ਵੱਖ-ਵੱਖ ਸਕੂਲਾਂ ਦੇ ਡੇਲੀਗੇਟਸ ਵਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਪੀ.ਪੀ.ਐਸ. ਨੇ ਪੰਜਾਬੀ ਸੱਭਿਆਚਾਰ ਨੂੰ ਦਿਖਾਉਂਦੀਆਂ ਕਈ ਝਾਕੀਆਂ ਪੇਸ਼ ਕੀਤਾ ਜਿਨ੍ਹਾਂ ਨੂੰ ਸਭ ਨੇ ਹੀ ਪਸੰਦ ਕੀਤਾ। ਸਕੂਲ ਬੈਂਡ ਟੀਮ ਅਤੇ ਘੋੜ ਸਵਾਰਾਂ ਨੇ ਸਭ ਨੂੰ ਮੰਤਰ ਮੁਗਦ ਕਰੀ ਰੱਖਿਆ। ਇਸ ਕਾਨਫਰੰਸ ਦੇ ਸੰਚਾਲਕ ਰਸਲਜੀਤ ਸਿੰਘ ਖੱਟੜਾ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਖੁਸ਼ੀ ਹੈ ਕਿ ਭਾਰਤ ਅਤੇ ਵਿਦੇਸ਼ ਤੋਂ ਆਏ ਡੈਲੀਗੇਟਸ ਨੇ ਪੀ.ਪੀ.ਐਸ. ਦੀ ਮੇਜਬਾਨੀ ਦਾ ਪੂਰਾ ਆਨੰਦ ਮਾਣਿਆ ਅਤੇ ਇਸ ਕਾਨਫਰੰਸ ਰਾਹੀਂ ਵੱਖ-ਵੱਖ ਖੇਤਰਾਂ ਅਤੇ ਦੇਸ਼ਾਂ ਤੋਂ ਆਏ ਵਿਦਿਆਰਥੀਆਂ ਨੇ ਇੱਕ ਦੂਜੇ ਨੂੰ ਪਹਿਚਾਣਿਆ ਅਤੇ ਕਾਨਫਰੰਸ ਦੇ ਮੁੱਖ ਉਦੇਸ਼ ‘ਪ੍ਰੋਹਤਸਾਹਨ ਲਈ ਇੱਛਾ’ ਨੂੰ ਸਫਲ ਕੀਤਾ।
. ਕਾਨਫਰੰਸ ਦੌਰਾਨ ਪੁਰਾਣੇ ਪੇਂਡੂ ਰਸੋਈ ਘਰ ਦਾ ਸਿਰਜਿਆ ਦ੍ਰਿਸ਼। ਜਰਮਨੀ ਤੋਂ ਆਈਆਂ ਲੜਕੀਆਂ ਪੰਜਾਬੀ ਨਾਚ ਪੇਸ਼ ਕਰਦੀਆਂ ਹੋਈਆਂ।ਤਸਵੀਰਾਂ : ਜਸਬੀਰ ਸਿੰਘ ਸੇਠੀ

Post a Comment