ਵਿਦਿਆਰਥਣਾਂ ਨੇ ਵਿੱਦਿਅਕ ਦੌਰੇ ਦੌਰਾਨ ਸ਼ੀ ਹਰਿਮੰਦਰ ਸਾਹਿਬ, ਜਲਿ•ਆਂ ਵਾਲਾ ਬਾਗ ਅਤੇ ਵਾਹਗਾ ਬਾਰਡਰ ਵਿਖੇ ਸ਼ਾਨਦਾਰ ਪਰੇਡ ਦਾ ਆਨੰਦ ਮਾਣਿਆ
Sunday, December 16, 20120 comments
ਕੋਟਕਪੂਰਾ/16 ਦਸੰਬਰ /ਜੇ.ਆਰ.ਅਸੋਕ/ਸਥਾਨਕ ਡਾ ਚੰਦਾ ਸਿੰਘ ਮਰਵਾਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਦੀਆਂ ਵਿਦਿਆਰਥਣਾਂ ਵੱਲੋਂ ਵਿੱਦਿਅਕ ਦੌਰੇ ਦੌਰਾਨ ਸ਼ੀ ਹਰਿਮੰਦਰ ਸਾਹਿਬ, ਜਲਿ•ਆਂ ਵਾਲਾ ਬਾਗ ਅਤੇ ਵਾਹਗਾ ਬਾਰਡਰ ਵਿਖੇ ਸ਼ਾਨਦਾਰ ਪਰੇਡ ਦਾ ਆਨੰਦ ਮਾਣਿਆ । ਸਕੂਲ ਦੀ ਪਿੰ੍ਰਸੀਪਲ ਜਰਨੈਲ ਕੌਰ ਨੇ ਦੱਸਿਆ ਕਿ ਨੋਂਵੀ ਦਸਵੀਂ ਜਮਾਤ ਵਿੱਚੋਂ ਹੁਸ਼ਿਆਰ ਵਿਦਿਆਰਥਣਾਂ ਨੂੰ ਸਿੱਖਿਆ ਵਿਭਾਗ ਵੱਲੋਂ ਪੜ•ਾਈ ਦੇ ਨਾਲ ਨਾਲ ਵੱਖ ਵੱਖ ਇਤਿਹਾਸਕ ਥਾਵਾਂ ਤੇ ਗਿਆਨ ਵਿੱਚ ਵਾਧਾ ਕਰਨ ਲਈ ਵਿੱਦਿਅਕ ਦੌਰੇ ਕਰਾਏ ਜਾਂਦੇ ਹਨ । ਇਸੇ ਲੜੀ ਤਹਿਤ ਇਸ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਪਹਿਲਾਂ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸਰਬਤ ਦੇ ਭਲੇ ਲਈ ਅਰਦਾਸ ਕੀਤੀ । ਇਸ ਤੋਂ ਬਾਅ•ਦ ਜਲਿਆਂ ਵਾਲਾ ਬਾਗ ਵਿਖੇ ਸ਼ਹੀਦਾਂ ਨੂੰ ਨਤਮਸਤਕ ਹੋਏ । ਵਿਦਿਆਰਥਣਾਂ ਨੂੰ ਜਨਰਲ ਡਾਇਰ ਵੱਲੋਂ ਨਿਹੱਥੇ ਲੋਕਾਂ ਤੇ ਵਰਾਈਆਂ ਗੋਲੀਆਂ ਦੇ ਨਿਸ਼ਾਨ ਅਤੇ ਇੱਕ ਟੈਲੀ ਫਿਲਮ ਵੀ ਵਿਖਾਈ ਗਈ । ਇਸ ਮੌਕੇ ਤੇ ਵਿਦਿਆਰਥਣਾਂ ਨੇ ਆਪਣੇ ਨਾਲ ਗਏ ਅਧਿਆਪਕਾਂ ਨੂੰ ਕਈ ਸੁਆਲ ਪੁੱਛਕੇ ਆਪਣੇ ਗਿਆਨ ਵਿੱਚ ਵਾਧਾ ਕੀਤਾ । ਅਖੀਰ ਵਿੱਚ ਵਿਦਿਆਰਥਣਾਂ ਨੇ ਵਾਹਗਾ ਬਾਰਡਰ ਤੇ ਦੇਸ਼ ਦੇ ਜਵਾਨਾਂ ਵੱਲੋਂ ਕੀਤੀ ਜਾਣ ਵਾਲੀ ਪਰੇਡ ਦਾ ਆਨੰਦ ਮਾਣਿਆ ।
ਕੋਟਕਪੂਰਾ ਦੇ ਡਾ ਚੰਦਾ ਸਿੰਘ ਮਰਵਾਹ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਜਲਿ•ਆਂ ਵਾਲਾ ਬਾਗ ਵਿਖੇ ਸ਼ਹੀਦਾਂ ਦੀ ਸਮਾਰਕ ਤੇ ਆਪਣੇ ਅਧਿਆਪਕਾ ਨਾਲ ।

Post a Comment