ਕੋਟਕਪੂਰਾ, 2 ਦਸੰਬਰ (ਜੇ.ਆਰ.ਅਸੋਕ) ਡਾ ਚੰਦਾ ਸਿੰਘ ਮਰਵਾਹ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਬਾਬਾ ਫਰੀਦ ਗਰੁੱਪ ਆਫ ਇੰਸਟੀਚਿਊਟ ਦਿਉਣ ( ਬਠਿੰਡਾ) ਵਿਖੇ ਸਾਇੰਸ ਮੇਲਾ ਵੇਖਿਆ। ਇਸ ਮੌਕੇ ਤੇ ਉਨ•ਾਂ ਨਾਲ ਸਕੂਲ ਦੀ ਪ੍ਰਿੰਸੀਪਲ ਜਰਨੈਲ ਕੌਰ , ਸਾਇੰਸ ਅਧਿਆਪਕ ਬਲਜੀਤ ਰਾਣੀ ਸ਼ਰਮਾ , ਜਸਵਿੰਦਰ ਕੌਰ ਅਤੇ ਸੇਵਾਦਾਰ ਜੈਪ੍ਰਕਾਸ਼ ਵੀ ਉਨ•ਾਂ ਨਾਲ ਹਾਜਰ ਸਨ । ਵਿਦਿਆਰਥਣਾਂ ਨੇ ਮੇਲੇ ਦੌਰਾਨ ਵੱਖ ਵੱਖ ਤਰਾਂ ਦੇ ਪ੍ਰੋਜੈਕਟਾਂ ਨੂੰ ਵੇਖਿਆ । ਇੰਨਾਂ ਪ੍ਰੋਜੈਕਟਾਂ ਵਿੱਚ ਪਬਲਿਕ ਹੈਲਥ ਐਂਡ ਇੰਨਵਾਇਰਮੈਂਟ, ਪਰਾਲੀ ਨੂੰ ਸਾੜੋ ਨਾ, ਝੋਪੜੀਆਂ ਵਿੱਚ ਲਾਇਟ ਦੇਣ ਦੀ ਸੋਖੀ ਵਿਧੀ, ਮ੍ਰਿਤਕ ਦੇ ਸਾੜਣ ਲਈ ਸ਼ਮਸ਼ਾਨ ਘਾਟ ਵਿੱਚ ਲੱਕੜਾਂ ਨਾਲ ਜਲਾਉਣ ਕਾਰਣ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ । ਵਿਦਿਆਰਥੀਆਂ ਨੇ ਦੱਸਿਆ ਕਿ ਜੇਕਰ ਇਸੇਤਰਾਂ ਦਰੱਖਤਾਂ ਦੀ ਕਟਾਈ ਹੁੰਦੀ ਰਹੀ ਤਾਂ ਆਉਣ ਵਾਲੇ ਸਮੇ ਵਿੱਚ ਵਾਤਾਵਰਨ ਹੋਰ ਪ੍ਰਦੂਸ਼ਿਤ ਹੋ ਜਾਵੇਗਾ । ਜਿਸ ਨਾਲ ਕਈ ਤਰਾਂ ਦੀਆਂ ਭਿਆਨਕ ਬਿਮਾਰੀਆ ਫੈਲਣ ਦਾ ਖਤਰਾ ਬਣ ਸਕਦਾ ਹੈ। ਉਨਾਂ ਇਸ ਪ੍ਰੋਜੈਕਟ ਨਾਲ ਗੈਸ ਨਾਲ ਮ੍ਰਿਤਕ ਨੂੰ ਜਲਾਉਣ ਦੀ ਵਿਧੀ ਨੂੰ ਠੀਕ ਦੱਸਿਆ ਅਤੇ ਕਿਹਾ ਕਿ ਇਸ ਵਿਧੀ ਨਾਲ ਕਰਨ ਤੇ ਦਰੱਖਤਾਂ ਦੀ ਕਟਾਈਂ ਨੂੰ ਵੀ ਰੋਕਿਆ ਜਾ ਸਕਦਾ ਹੈ।

Post a Comment