ਸਹੁਰੇ ਪਰਿਵਾਰ ਦੇ 4 ਜੀਆਂ ਵਿਰੁੱਧ ਮਾਮਲਾ ਦਰਜ਼, ਸ਼ਾਹਕੋਟ ਪੁਲਿਸ ਨੇ ਮ੍ਰਿਤਕਾਂ ਦੇ ਪਤੀ ਅਤੇ ਸੱਸ ਨੂੰ ਕੀਤਾ ਗ੍ਰਿਫਤਾਰ
ਸ਼ਾਹਕੋਟ, 17 ਦਸੰਬਰ (ਸਚਦੇਵਾ) ਜਿਥੇ ਸਾਡੇ ਦੇਸ਼ ਵਿੱਚ ਰੋਜ਼ਾਨਾਂ ਹੀ ਨਵੇਂ ਤੋਂ ਨਵੇਂ ਕਾਨੂੰਨ ਬਣਾਏ ਜਾਂਦੇ ਹਨ, ਉੱਥੇ ਉਨ•ਾਂ ਕਾਨੂੰਨਾਂ ਨੂੰ ਸਖਤੀ ਨਾਲ ਲਾਗੂ ਨਾ ਕਰ ਕਰਕੇ ਆਏ ਦਿਨ ਦਾਜ-ਦਹੇਜ ਖਾਤਰ ਬਹੁਤ ਸਾਰੀਆਂ ਵਿਆਹੁਤਾ ਲੜਕੀਆਂ ਆਪਣੀ ਜਾਨ ਗੁਆ ਬੈਠਦੀਆਂ ਹਨ । ਅਜਿਹੀ ਹੀ ਇੱਕ ਘਟਨਾਂ ਐਤਵਾਰ ਨੂੰ ਸਥਾਨਕ ਸ਼ਹਿਰ ਦੇ ਮੁਹੱਲਾ ਬਾਵਿਆ ‘ਚ ਵਾਪਰੀ ਹੈ, ਜਿਸ ਵਿੱਚ ਇੱਕ ਵਿਆਹੁਤਾ ਦੀ ਜ਼ਹਿਰੀਲੀ ਵਸਤੂ ਖਾਣ ਨਾਲ ਜਲੰਧਰ ਦੇ ਇੱਕ ਨਿੱਜੀ ਹਸਪਤਾਲ ‘ਚ ਮੌਤ ਹੋ ਗਈ ਹੈ । ਮ੍ਰਿਤਕਾਂ ਦੇ ਪੇਕੇ ਪਰਿਵਾਰ ਨੇ ਵਿਆਹੁਤਾ ਦੀ ਮੌਤ ਦਾ ਕਾਰਣ ਸਹੁਰੇ ਪਰਿਵਾਰ ਵੱਲੋਂ ਦਾਜ ਦਹੇਜ ਖਾਤਰ ਤੰਗ ਪ੍ਰੇਸ਼ਾਣ ਕਰਨ ਦੱਸਿਆ ਹੈ ਅਤੇ ਉਨ•ਾਂ ‘ਤੇ ਵਿਆਹੁਤਾ ਨੂੰ ਜ਼ਹਿਰੀਲੀ ਵਸਤੂ ਖਵਾਕੇ ਮਾਰਨ ਦਾ ਦੋਸ਼ ਲਗਾਇਆ ਹੈ । ਮਾਡਲ ਥਾਣਾ ਸ਼ਾਹਕੋਟ ਦੀ ਪੁਲਿਸ ਨੇ ਮ੍ਰਿਤਕਾਂ ਦੇ ਪਿਤਾ ਦੇ ਬਿਆਨਾਂ ‘ਤੇ ਕਾਰਵਾਈ ਕਰਦਿਆ ਮ੍ਰਿਤਕਾਂ ਦੇ ਪੇਕੇ ਪਰਿਵਾਰ ਦੇ 4 ਜੀਆਂ ਵਿਰੁੱਧ ਮਾਮਲਾ ਦਰਜ ਕਰਕੇ, ਉਨ•ਾਂ ਵਿੱਚੋਂ ਮ੍ਰਿਤਕਾਂ ਦੇ ਪਤੀ ਅਤੇ ਸੱਸ ਨੂੰ ਗ੍ਰਿਫਤਾਰ ਕਰ ਲਿਆ ਹੈ । ਰਿਟਾਇਰਡ ਏ.ਐਸ.ਆਈ ਸਰਬਨ ਕੁਮਾਰ ਪੁੱਤਰ ਧਨੀ ਰਾਮ ਵਾਸੀ ਮੁਹੱਲਾ ਬਾਲ ਸਿੰਘ ਨਗਰ ਗਲੀ ਨੰ:4 ਬਸਤੀ ਜੋਧੇਵਾਲੀ ਥਾਣਾ ਸਲੇਮ ਟਾਵਰੀ ਲੁਧਿਆਣਾ ਨੇ ਦੱਸਿਆ ਕਿ ਮੈਂ ਆਪਣੀ ਲੜਕੀ ਊਸ਼ਾ ਰਾਣੀ ਉਰਫ ਰੀਆ (26) ਦਾ ਵਿਆਹ ਬੜੇ ਹੀ ਚਾਵਾਂ ਨਾਲ ਮਨਦੀਪ ਕੁਮਾਰ ਉਰਫ ਮੰਨੂੰ ਪੁੱਤਰ ਪਰਦੀਪ ਕੁਮਾਰ ਵਾਸੀ ਮੁਹੱਲਾ ਬਾਵਿਆ ਸ਼ਾਹਕੋਟ ਨਾਲ 3 ਸਾਲ ਪਹਿਲਾ ਕੀਤਾ ਸੀ । ਵਿਆਹ ਤੋਂ ਬਾਅਦ ਮੇਰੀ ਲੜਕੀ ਨੇ ਇੱਕ ਲੜਕੇ ਨੂੰ ਜਨਮ ਦਿੱਤਾ । ਵਿਆਹ ਦੇ ਸਮੇਂ ਮੈਂ ਆਪਣੀ ਹੈਸੀਅਤ ਮੁਤਾਬਕ ਆਪਣੀ ਲੜਕੀ ਨੂੰ ਦਾਜ ਦਹੇਜ ਦਿੱਤਾ ਸੀ । ਵਿਆਹ ਤੋਂ ਬਾਅਦ ਰੀਆ ਦੇ ਸਹੁਰੇ ਪਰਿਵਾਰ ਵਾਲੇ ਉਸ ਨੂੰ ਹੋਰ ਦਹੇਜ ਲਿਆਉਣ ਲਈ ਤੰਗ ਪ੍ਰੇਸ਼ਾਣ ਕਰਦੇ ਸਨ, ਜਿਸ ਬਾਰੇ ਕਈ ਵਾਰ ਇਸ ਗੱਲ ਨੂੰ ਲੈ ਕੇ ਸਮਝੌਤਾ ਵੀ ਹੋਇਆ ਸੀ । ਉਨ•ਾਂ ਦੱਸਿਆ ਕਿ ਕਰੀਬ 40 ਦਿਨ ਪਹਿਲਾ ਰੀਆ ਨੇ ਮੈਨੂੰ ਫੋਨ ‘ਤੇ ਦੱਸਿਆ ਕਿ ਮੇਰਾ ਪਤੀ ਮਨਦੀਪ ਕੁਮਾਰ ਉਰਫ ਮੰਨੂੰ, ਸੱਸ ਕ੍ਰਿਸ਼ਨਾ ਦੇਵੀ, ਨਨਾਣਾ ਨੀਸ਼ਾ ਵਰਮਾਂ ਅਤੇ ਜੋਤੀ ਮੈਨੂੰ ਤੰਗ ਪ੍ਰੇਸ਼ਾਣ ਕਰਦੇ ਹਨ ਅਤੇ ਹੋਰ ਦਹੇਜ ਦੀ ਮੰਗ ਕਰਦੇ ਹਨ । ਜਿਸ ਤੋਂ ਬਾਅਦ ਮੈਂ ਆਪਣੇ ਨਾਲ ਕੁੱਝ ਮੋਹਤਬਰ ਵਿਅਕਤੀਆਂ ਅਤੇ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਰੀਆ ਦੇ ਘਰ ਗਿਆ ਤਾਂ ਰੀਆ ਦੇ ਪਤੀ, ਸੱਸ ਅਤੇ ਦੋਵੇਂ ਨਨਾਣਾ ਨੇ ਸਾਨੂੰ ਸਾਫ ਹੀ ਕਹਿ ਦਿੱਤਾ ਕਿ ਜੇਕਰ ਰੀਆ ਨੇ ਇਸ ਘਰ ਵਿੱਚ ਵਸਨਾ ਹੈ ਤਾਂ 2 ਲੱਖ ਰੁਪਏ ਦਾ ਪ੍ਰਬੰਧ ਕਰ ਦਿਓ ਤਾਂ ਮੈਂ ਇਸ ਝਗੜੇ ਨੂੰ ਖਤਮ ਕਰਨ ਲਈ ਮੌਕੇ ‘ਤੇ ਹੀ 20 ਹਜ਼ਾਰ ਰੁਪਏ ਉਨ•ਾਂ ਨੂੰ ਦੇ ਦਿੱਤੇ ਅਤੇ ਬਾਕੀ ਦੇ ਪੈਸੇ ਜਲਦੀ ਹੀ ਦੇਣ ਲਈ ਕਿਹਾ, ਪਰ ਮੈਂ ਹੋਰ ਪੈਸੇ ਨਹੀਂ ਦੇ ਸਕਿਆ । ਕਰੀਬ ਦੋ-ਤਿੰਨ ਦਿਨ ਪਹਿਲਾ ਰੀਆ ਨੇ ਮੈਨੂੰ ਫੋਨ ‘ਤੇ ਦੱਸਿਆ ਕਿ ਮੇਰੇ ਪਤੀ ਮੰਨੂੰ, ਸੱਸ ਕ੍ਰਿਸ਼ਨਾਂ ਦੇਵੀ ਅਤੇ ਇੱਕ ਨਨਾਣ ਨੀਸ਼ਾ ਵਰਮਾਂ ਮੇਰੇ ਨਾਲ ਕੁੱਟ-ਮਾਰ ਕਰ ਰਹੇ ਹਨ ਅਤੇ 2 ਲੱਖ ਰੁਪਏ ਪੂਰੇ ਕਰਨ ਲਈ ਕਹਿ ਰਹੇ ਹਨ, ਜੇਕਰ ਇਨ•ਾਂ ਨੂੰ ਪੈਸੇ ਨਾ ਦਿੱਤੇ ਤਾਂ ਇਹ ਮੈਨੂੰ ਮਾਰ ਦੇਣਗੇ । ਉਨ•ਾਂ ਦੱਸਿਆ ਕਿ 16 ਦਸੰਬਰ ਨੂੰ ਸਾਨੂੰ ਰੀਆ ਦੇ ਪਤੀ ਮੰਨੂੰ ਦਾ ਕਰੀਬ ਸ਼ਾਮ 4 ਵਜੇ ਘਰ ਫੋਨ ਆਇਆ ਕਿ ਰੀਆ ਠੀਕ ਨਹੀਂ ਹੈ ਅਤੇ ਜਲੰਧਰ ਦੇ ਕਿਸੇ ਹਸਪਤਾਲ ‘ਚ ਦਾਖਲ ਹੈ । ਕੁੱਝ ਸਮੇਂ ਬਾਅਦ ਫੋਨ ਆਇਆ ਕਿ ਰੀਆ ਦੀ ਮੌਤ ਹੋ ਗਈ ਹੈ ਅਤੇ ਉਸ ਦੀ ਲਾਸ਼ ਮਾਨ ਮੈਡੀਸਿਟੀ ਹਸਪਤਾਲ ਜਲੰਧਰ ਵਿਖੇ ਪਈ ਹੈ । ਉਨ•ਾਂ ਦੱਸਿਆ ਕਿ ਮੇਰੀ ਲੜਕੀ ਨੂੰ ਉਸ ਦੇ ਸਹੁਰੇ ਪਰਿਵਾਰ ਨੇ ਕੋਈ ਜ਼ਹਿਰੀਲੀ ਚੀਜ਼ ਦੇ ਕੇ ਮਾਰਿਆ ਹੈ । ਮ੍ਰਿਤਕਾਂ ਦੇ ਪੇਕੇ ਪਰਿਵਾਰ ਵੱਲੋਂ ਰਿਸ਼ਤੇਦਾਰਾਂ ਨੇ ਰੀਆ ਦੀ ਮੌਤ ਦਾ ਦੋਸ਼ੀ ਉਸ ਦੇ ਸਹੁਰੇ ਪਰਿਵਾਰ ਨੂੰ ਦੱਸਿਆ ਹੈ ਅਤੇ ਪੁਸਿਲ ‘ਤੇ ਵੀ ਸਹੀ ਢੰਗ ਨਾਲ ਕਾਰਵਾਈ ਨਾ ਕਰਨ ਦਾ ਦੋਸ਼ ਲਗਾਇਆ ਹੈ । ਮ੍ਰਿਤਕਾਂ ਰੀਆਂ ਦੀ ਮੌਤ ਤੋਂ ਬਾਅਦ ਮਾਨ ਮੈਡੀਸਿਟੀ ਹਸਪਤਾਲ ਜਲੰਧਰ ਦੇ ਡਾਕਟਰ ਰਾਜਬੀਰ ਸਿੰਘ ਨੇ ਸ਼ਾਹਕੋਟ ਪੁਲਿਸ ਨੂੰ ਸੂਚਿਤ ਕੀਤਾ ਕਿ ਸ਼ਾਹਕੋਟ ਵਾਸੀ ਊਸ਼ਾ ਰਾਣੀ ਉਰਫ ਰੀਆ ਪਤਨੀ ਮਨਦੀਪ ਕੁਮਾਰ ਨੇ ਕੋਈ ਜ਼ਹਿਰੀਲੀ ਚੀਜ਼ ਖਾਧੀ ਸੀ, ਜਿਸ ਦੀ ਇਲਾਜ਼ ਦੌਰਾਨ ਮੌਤ ਹੋ ਗਈ ਹੈ । ਜਦ ਇਸ ਸੰਬੰਧੀ ਸ਼ਾਹਕੋਟ ਪੁਲਿਸ ਨੂੰ ਪਤਾ ਲੱਗਾ ਤਾਂ ਮੌਕੇ ‘ਤੇ ਪੁਲਿਸ ਨੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ । ਇਸ ਸੰਬੰਧੀ ਜਦ ਮਾਡਲ ਥਾਣਾ ਸ਼ਾਹਕੋਟ ਦੇ ਐਸ.ਐਚ.ਓ ਦਲਜੀਤ ਸਿੰਘ ਗਿੱਲ ਨਾਲ ਸੰਪਰਕ ਕੀਤਾ ਤਾਂ ਉਨ•ਾਂ ਦੱਸਿਆ ਕਿ ਮ੍ਰਿਤਕਾਂ ਦੇ ਪਿਤਾ ਸਰਬਨ ਕੁਮਾਰ ਦੇ ਬਿਆਨਾਂ ‘ਤੇ ਕਾਰਵਾਈ ਕਰਦਿਆ ਪੁਲਿਸ ਨੇ ਮ੍ਰਿਤਕਾਂ ਦੇ ਪਤੀ ਮਨਦੀਪ ਕੁਮਾਰ ਉਰਫ ਮੰਨੂੰ ਪੁੱਤਰ ਪਰਦੀਪ ਕੁਮਾਰ, ਸੱਸ ਕ੍ਰਿਸ਼ਨਾਂ ਦੇਵੀ ਪਤਨੀ ਪਰਦੀਪ ਕੁਮਾਰ (ਦੋਵੇਂ) ਵਾਸੀ ਮੁਹੱਲਾ ਬਾਵਿਆ ਸ਼ਾਹਕੋਟ, ਨਨਾਣਾਂ ਨੀਸ਼ਾ ਵਰਮਾਂ ਪਤਨੀ ਆਸ਼ੂ ਵਰਮਾਂ ਵਾਸੀ ਲੁਧਿਆਣਾ ਅਤੇ ਜੋਤੀ ਪਤਨੀ ਅਤੁਲ ਸ਼ੈਲੀ ਵਾਸੀ ਲੁਧਿਆਣਾ ਹਾਲ ਵਾਸੀ ਇੰਗਲੈਂਡ (ਵਿਦੇਸ਼) ਵਿਰੁੱਧ ਮੁਕੱਦਮਾ ਨੰ- 206 ਜੁਰਮ 304ਬੀ ਆਈ.ਪੀ.ਸੀ ਐਕਟ ਤਹਿਤ ਕੇਸ ਦਰਜ ਕਰਕੇ ਮ੍ਰਿਤਕਾਂ ਦੇ ਪਤੀ ਮਨਦੀਪ ਕੁਮਾਰ ਉਰਫ ਮੰਨੂੰ, ਸੱਸ ਕ੍ਰਿਸ਼ਨਾਂ ਦੇਵੀ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦ ਕਿ ਨਨਾਣਾ ਨੀਸ਼ਾਂ ਅਤੇ ਜੋਤੀ ਨੂੰ ਜਲਦੀ ਹੀ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ । ਸੋਮਵਾਰ ਦੇਰ ਸ਼ਾਮ ਤੱਕ ਸਥਾਨਕ ਪੁਲਿਸ ਵੱਲੋਂ ਮ੍ਰਿਤਕਾਂ ਰੀਆ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਉਸ ਦੇ ਪੇਕੇ ਪਰਿਵਾਰ ਨੂੰ ਸੌਪ ਦਿੱਤੀ ਗਈ ਹੈ ।
ਸ਼ਾਹਕੋਟ ਦੇ ਮੁਹੱਲਾ ਬਾਵਿਆ ਵਿਖੇ ਦਾਜ ਦੀ ਖਾਤਰ ਬਲੀ ਚੜ•ੀ ਅਬਲਾ ਰੀਆ ਦੇ ਰਿਸ਼ਤੇਦਾਰ ਸ਼ਾਹਕੋਟ ਪੁਲਿਸ ਸਟੇਸ਼ਨ ਵਿਖੇ ਘਟਨਾਂ ਸੰਬੰਧੀ ਜਾਣਕਾਰੀ ਦਿੰਦੇ ਹੋਏ । ਨਾਲ ਮ੍ਰਿਤਕਾਂ ਊਸ਼ਾ ਰਾਣੀ ਉਰਫ ਰੀਆਂ ਦੀ ਵਿਆਹ ਸਮੇਂ ਦੀ ਤਸਵੀਰ ।


Post a Comment