ਕੋਟਕਪੂਰਾ, 4 ਦਸੰਬਰ (ਜੇ ਆਰ ਅਸ਼ੋਕ) - ਜ਼ੋਨ ਸਕੱਤਰ ਮੈਡਮ ਸ਼ਰਨਜੀਤ ਕੌਰ ਦੀ ਯੋਗ ਅਗਵਾਈ ਹੇਠ ਨਹਿਰੂ ਸਟੇਡੀਅਮ ਫਰੀਦਕੋਟ ਵਿਖੇ ਕਰਵਾਏ ਗਏ ਟਹਿਣਾ ਜ਼ੋਨ ਦੇ ਅਥਲੈਟਿਕਸ ਮੁਕਾਲਬਿਆਂ ’ਚ ਸੰਤ ਮੋਹਣ ਦਾਸ ਸੀਨੀਅਰ ਸੈਕੰਡਰੀ ਸਕੂਲ ਕੋਟਸੁਖੀਆਂ ਦੇ ਵਿਦਿਆਰਥੀਆਂ ਨੇ ਬਾਜ਼ੀ ਮਾਰੀ । ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਡੀ.ਪੀ.ਈ ਮੈਡਮ ਸਰਬਜੀਤ ਕੌਰ ਨੇ ਦੱਸਿਆ ਕਿ ਇਨ•ਾਂ ਮੁਕਾਬਲਿਆਂ ’ਚ ਅੰਡਰ 14 (ਲੜਕੇ) ਗਰੁੱਪ ’ਚ ਰਾਹੁਲ ਕੁਮਾਰ ਬੱਗੇਆਣਾ ਨੇ 200 ਮੀਟਰ ਅਤੇ 400 ਮੀਟਰ ਦੋੜ ’ਚ ਪਹਿਲਾ ਸਥਾਨ, ਗੁਰਸ਼ਰਨ ਸਿੰਘ ਵੱਡਾਘਰ ਨੇ 600 ਮੀਟਰ ’ਚ ਦੂਜਾ ਸਥਾਨ, ਲਵਪ੍ਰੀਤ ਸਿੰਘ ਭਲੂਰ ਨੇ ਗੋਲਾ ਸੁੱਟਣ ਵਿਚ ਪਹਿਲਾ ਸਥਾਨ ਅਤੇ ਹਰਦੀਪ ਸਿੰਘ ਸਿਰਸੜੀ ਨੇ ਉੱਚੀ ਛਾਲ ਵਿਚ ਦੂਸਰਾ ਸਥਾਨ ਹਾਸਲ ਕੀਤਾ । ਇਸੇ ਤਰ•ਾਂ ਅੰਡਰ 14 (ਲੜਕੀਅ) ਗਰੁੱਪ ’ਚ 100 ਮੀਟਰ, 600 ਮੀਟਰ ਅਤੇ ਲੰਬੀ ਛਾਲ ’ਚ ਸਿਮਰਨਜੋਤ ਕੌਰ ਭਲੂਰ ਨੇ ਪਹਿਲਾ ਸਥਾਨ, 400 ਮੀਟਰ ’ਚ ਹਰਪ੍ਰੀਤ ਕੋਰ ਸਮਾਲਸਰ ਪਹਿਲਾ ਸਥਾਨ, ਗੋਲਾ ਸੁੱਟਣ ’ਚ ਹਰਦੀਪ ਕੌਰ ਭਲੂਰ ਨੇ ਪਹਿਲਾ, ਡਿਸਕਸ ਸੁੱਟਣ ਵਿਚ ਅਮਨਦੀਪ ਕੌਰ ਬੱਗੇਆਣਾ ਨੇ ਪਹਿਲਾ ਸਥਾਨ ਹਾਸਲ ਕੀਤਾ । ਅੰਡਰ 17 (ਲੜਕੇ) ਗਰੁੱਪ ’ਚ 100 ਮੀਟਰ ’ਚ ਪਰਦੀਪ ਸਿੰਘ ਨੱਥੂਵਾਲਾ ਨੇ ਪਹਿਲਾ ਸਥਾਨ, 200 ਮੀਟਰ ’ਚ ਗੁਰਜੰਟ ਸਿੰਘ ਢੁੱਡੀ ਨੇ ਪਹਿਲਾ ਸਥਾਨ, 400 ਮੀਟਰ ਦੋੜ ਵਿਚ ਮਨਦੀਪ ਸਿੰਘ ਨੇ ਪਹਿਲਾ ਸਥਾਨ, 800 ਮੀਟਰ ਵਿਚ ਗੁਰਪ੍ਰੀਤ ਸਿੰਘ ਸਿਰਸੜੀ ਨੇ ਪਹਿਲਾ, 1500 ਮੀਟਰ ਵਿਚ ਮਨਦੀਪ ਸਿੰਘ ਸਿਰਸੜੀ ਨੇ ਪਹਿਲਾ, 3000 ਮੀਟਰ ਵਿਚ ਜਸਵਿੰਦਰ ਸਿੰਘ ਸਿਰਸੜੀ ਨੇ ਪਹਿਲਾ ਸਥਾਨ, ਲੰਬੀ ਛਾਲ ਵਿਚ ਪ੍ਰੇਮਜੀਤ ਸਿੰਘ ਹਰੀਏਵਾਲਾ ਨੇ ਦੂਜਾ ਸਥਾਨ, ਉੱਚੀ ਛਾਲ ਵਿਚ ਮਨਦੀਪ ਸਿੰਘ ਸਿਰਸੜੀ ਪਹਿਲਾ, ਡਿਸਕਸ ਸੁੱਟਣ ਵਿਚ ਹਰਜਿੰਦਰ ਸਿੰਘ ਢੁੱਡੀ ਨੇ ਪਹਿਲਾ, ਜੈਵਲਿਨ ਸੁੱਟਣ ਵਿਚ ਹਰਵਿੰਦਰ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ । ਇਸੇ ਤਰ•ਾਂ ਅੰਡਰ 17 (ਲੜਕੀਆਂ) ਗਰੁੱਪ ਵਿਚ ਹਰਪ੍ਰੀਤ ਕੌਰ ਭਲੂਰ 100 ਮੀਟਰ ਦੋੜ ਵਿਚ ਤੀਜਾ ਸਥਾਨ, ਪਵਨਦੀਪ ਕੌਰ ਲੰਡੇ 400 ਮੀਟਰ ਦੋੜ ਵਿਚ ਤੀਜਾ ਸਥਾਨ, 800 ਮੀਟਰ ਦੋੜ ਵਿਚ ਹਰਜੀਤ ਕੌਰ ਕੋਟਸੁਖੀਆ ਪਹਿਲਾ, 1500 ਮੀਟਰ ਦੋੜ ਵਿਚ ਪ੍ਰਭਦੀਪ ਕੌਰ ਡੇਮਰੂ ਨੇ ਪਹਿਲਾ ਸਥਾਨ, 3000 ਮੀਟਰ ਦੋੜ ਵਿਚ ਜਸਮੇਲ ਕੌਰ ਮੰਡਵਾਲਾ ਦੂਜਾ ਸਥਾਨ, 3000 ਮੀਟਰ ਪੈਦਲ ਦੋੜ ’ਚ ਮਨਜਿੰਦਰ ਕੌਰ ਮੁੱਦਕੀ ਨੇ ਦੂਜਾ ਸਥਾਨ ਹਾਸਲ ਕੀਤਾ । ਅੰਡਰ 19 (ਲੜਕੀਆਂ) ਗਰੁੱਪ ’ਚ ਰਮਨਦੀਪ ਕੋਰ ਸਮਾਲਸਰ ਗੋਲਾ ਸੁੱਟਣ ਵਿਚ ਪਹਿਲਾ ਸਥਾਨ, ਲੰਬੀ ਛਾਲ ਵਿਚ ਰਮਨਦੀਪ ਕੌਰ ਸਮਾਲਸਰ ਪਹਿਲਾ ਸਥਾਨ, 200 ਮੀਟਰ ਦੋੜ ਵਿਚ ਸੁਖਪ੍ਰੀਤ ਕੌਰ ਤੀਜਾ ਸਥਾਨ, 100 ਮੀਟਰ ਦੋੜ ਵਿਚ ਰਮਨਦੀਪ ਕੌਰ ਸਮਾਲਸਰ ਨੇ ਪਹਿਲਾ ਸਥਾਨ, 800 ਮੀਟਰ ਦੋੜ ’ਚ ਸੁਨੀਤਾ ਰਾਣੀ ਭਲੂਰ ਪਹਿਲਾ ਸਥਾਨ, 5000 ਮੀਟਰ ਪੈਦਲ ਦੋੜ ’ਚ ਬਲਵਿੰਦਰ ਕੌਰ ਭਲੂਰ ਨੇ ਪਹਿਲਾ ਸਥਾਨ, ਉੱਚੀ ਛਾਲ ਵਿਚ ਸੁਖਦੀਪ ਕੌਰ ਭਲੂਰ ਨੇ ਪਹਿਲਾ ਸਥਾਨ, 3000 ਮੀਟਰ ਦੋੜ ਵਿਚ ਸੁਖਪ੍ਰੀਤ ਕੌਰ ਗਿੱਲ ਨੇ ਪਹਿਲਾ ਸਥਾਨ ਹਾਸਲ ਕੀਤਾ । ਇਸ ਮੌਕੇ ਸਕੂਲ ਦੇ ਚੇਅਰਮੈਨ ਮੁਕੰਦ ਲਾਲ ਥਾਪਰ ਨੇ ਸਮੂਹ ਖਿਡਾਰੀਆਂ, ਮਾਪਿਆਂ ਅਤੇ ਸਟਾਫ਼ ਨੂੰ ਇਨ•ਾਂ ਪ੍ਰਾਪਤੀ ਤੇ ਮੁਬਾਰਕਬਾਦ ਦਿੱਤੀ ।

Post a Comment