ਕੋਟਕਪੂਰਾ 4 ਦਸੰਬਰ (ਜੇ.ਆਰ.ਅਸ਼ੋਕ) - ਥਾਣਾ ਸਦਰ ਕੋਟਕਪੂਰਾ ਦੀ ਹਦੂਦ ’ਚ ਪੈਂਦੀ ਚੌਂਕੀ ਕਲੇਰ ਦੇ ਨਜ਼ਦੀਕ ਇਕ ਪ੍ਰਵਾਸੀ ਵਿਅਕਤੀ ਦੀ ਅਣਪਛਾਤੇ ਵਾਹਨ ਨਾਲ ਫੇਟ ਵੱਜਣ ਇਕ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਪੁਲਸ ਸੂਤਰਾਂ ਅਨੁਸਾਰ ਬਬਲੂਪਾਲ ਪੁੱਤਰ ਅਸੋਕ ਕੁਮਾਰ ਵਾਸੀ ਗਾਂਧੀ ਨਗਰ, ਗੂਨੇੜ (ਉਤਰਪ੍ਰਦੇਸ਼) ਹਾਲ ਆਬਾਦ ਚੰਦ ਬਾਜ਼ਾ ਦੇ ਬਿਆਨਾਂ ਦੇ ਅਧਾਰ ਤੇ ਸ਼ਿਵ ਕੁਮਾਰ ਪੁੱਤਰ ਜਗਨ ਨਾਥ ਵਾਸੀ ਫਰੀਦਕੋਟ ਪਿੰਡ ਚੰਦ ਬਾਜਾ ਵਿਖੇ ਰਾਤ ਕਰੀਬ 9 ਵਜੇ ਪਟਰੋਲ ਪੰਪ ਤੋਂ ਕੰਮ ਕਰਕੇ ਵਾਪਸ ਘਰ ਪਰਤ ਰਿਹਾ ਸੀ ਜਦ ਸਰਕਾਰੀ ਹਾਈ ਸਕੂਲ ਕਲੇਰ ਦੇ ਨਜ਼ਦੀਕ ਪੁੱਜਿਆਂ ਤਾ, ਇਕ ਤੇਜ ਰਫਤਾਰ ਵਾਹਨ ਦੀ ਫੇਟ ਵੱਜਣ ਤੇ ਮੌਤ ਹੋ ਗਈ। ਥਾਣਾ ਸਦਰ ਕੋਟਕਪੂਰਾ ਵਿਖੇ ਅਣਪਛਾਤੀ ਗੱਡੀ ਚਾਲਕ ਵਿਰੁੱਧ ਮੁਕੱਦਮਾ ਨੰ:158 ਅਧੀਨ ਮਿਤੀ 4ਦਸੰਬਰ/2012 ਅ/ਧ 279/304 ਤਹਿਤ ਮਾਮਲਾ ਦਰਜ ਕਰ ਲਿਆ ਹੈ ।

Post a Comment