ਪੰਜਾਬ ਵਿਚ ਕਾਨੂੰਨ ਦੀ ਥਾਂ ਜੰਗਲਰਾਜ ਕਾਇਮ - ਮੰਡ

Friday, December 07, 20120 comments


 ਕਾਨੂੰਨ ਦੇ ਰਖਵਾਲੇ ਸ਼ਰੇਆਮ ਹੋ ਰਹੇ ਨੇ ਅਕਾਲੀ ਜ¤ਥੇਦਾਰਾਂ ਦੀ ਗੁੰਡਾਗਰਦੀ ਦਾ ਸ਼ਿਕਾਰ
ਲੁਧਿਆਣਾ ( ਸਤਪਾਲ ਸੋਨ  ) ਅਕਾਲੀ-ਭਾਜਪਾ ਗਠਬੰਧਨ ਦੇ ਰਾਜ ਵਿ¤ਚ ਕਾਨੂੰਨ ਨਾਂ ਦੀ ਕੋਈ ਚੀਜ ਨਹੀਂ। ਕਾਨੂੰਨ ਦੀ ਥਾਂ ਜੰਗਲ ਰਾਜ ਕਾਇਮ ਹੈ। ਬੇ-ਲਗਾਮ ਅਕਾਲੀ ਜ¤ਥੇਦਾਰ ਸਤਾ ਦੀ ਤਾਕਤ ਦੇ ਨਸ਼ੇ ਵਿ¤ਚ ਧੁ¤ਤ ਹੋ ਕੇ ਸਰੇ ਬਾਜਾਰ ਧੀਆਂ ਭੈਣਾਂ ਦੀ ਇ¤ਜਤ ਨੂੰ ਹ¤ਥ ਪਾ ਰਹੇ ਹਨ। ਜ¤ਥੇਦਾਰਾਂ ਦੀ ਗੁੰਡਾ ਗਰਦੀ ਦੀ ਰਾਹ ਵਿ¤ਚ ਰੋੜਾ ਬੰਨਣ ਵਾਲੇ ਕਾਨੂੰਨ ਦੇ ਰਖਵਾਲੇ ਪੁਲਿਸ ਮੁਲਾਜਮਾਂ ਨੂੰ ਹੀ ਦਿਨ ਦਿਹਾੜੇ ਕਤਲ ਕਰਕੇ ਕਾਨੂੰਨ ਨੂੰ ਚੈਲੇਂਜ ਕੀਤਾ ਜਾ ਰਿਹਾ ਹੈ। ਸੂਬਾ ਸਰਕਾਰ ਅਕਾਲੀ ਜ¤ਥੇਦਾਰਾਂ ਨੂੰ ਨਕੇਲ ਪਾਉਣ ਦੀ ਥਾਂ ਅ¤ਖਾਂ ਬੰਦ ਕਰਕੇ ਤਮਾਸ਼ਾ ਵੇਖ ਰਹੀ ਹੈ। ਉ¤ਕਤ ਦੋਸ਼ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਲੋਕਲ ਬਾਡੀ ਸੈਲ ਦੇ ਉਪ ਚੇਅਰਮੈਨ ਗੁਰਸਿਮਰਨ ਸਿੰਘ ਮੰਡ ਨੇ ਬੁ¤ਧਵਾਰ ਨੂੰ ਅਮ੍ਰਿਤਸਰ ਦੇ ਇ¤ਕ ਬਜਾਰ ਵਿ¤ਚ ਦਿਨ ਦਿਹਾੜੇ ਇ¤ਕ ਅਕਾਲੀ ਜ¤ਥੇਦਾਰ ਵਲੋਂ ਪੰਜਾਬ ਪੁਲਿਸ ਦੇ ਏ ਐਸ ਆਈ ਨੂੰ ਗੋਲਿਆਂ ਨਾਲ ਭੁੰਨਣ ਦੀ ਵਾਰਦਾਤ ਤੇ ਪ੍ਰਤਿਕ੍ਰਿਆ ਦਿੰਦੇ ਹੋਏ ਆਖੇ । ਮੰਡ ਨੇ ਕਿਹਾ ਕਿ ਪੰਜਾਬ ਵਿ¤ਚ ਜੰਗਲ ਰਾਜ ਕਾਇਮ ਹੈ। ਕਾਨੂੰਨ ਦੀ ਰਾਖੀ ਕਰਨ ਵਾਲੇ ਪੁਲਿਸ ਅਧਿਕਾਰੀ ਤੇ ਪਲਿਸ ਮੁਲਾਜਮ ਹੀ ਸੁਰਖਿਅਤ ਨਹੀਂ ਹਨ ਤੇ ਆਮ ਜਨਤਾ ਦੇ ਜਾਨ ਮਾਲ ਦੀ ਸੁਰਖਿਆ ਦਾ ਤੇ ਰ¤ਬ ਹੀ ਰਾਖਾ ਹੈ। ਕਾਂਗਰਸੀ ਆਗੂ ਨੇ  ਪੰਜਾਬ ਦੇ ਉਪ ਮੁ¤ਖ ਮੰਤਰੀ ਤੇ ਗ੍ਰਹਿ ਵਿਭਾਗ ਦੇ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਉਹ ਰਾਜ ਦੀ ਜਨਤਾ ਦੇ ਜਾਨ ਮਾਲ ਦੀ ਸੁਰਖਿਆ ਨਹੀਂ ਕਰ ਸਕਦੇ ਤੇ ਤਿਆਗ ਪ¤ਤਰ ਦੇ ਕੇ ਲਾਂਭੇ ਹੋ ਜਾਣ। 


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger