ਲੁਧਿਆਣਾ ( ਸਤਪਾਲ ਸੋਨੀ ) ਸਾਂਝ ਕੇਂਦਰਾਂ ਵਿਖੇ ਮਨਾਏ ਜਾਣ ਵਾਲੇ ਵਿਜ਼ੀਟਰ ਵੀਕ ਸਬੰਧੀ ਅੱਜ ਸਾਂਝ ਕੇਂਦਰ (ਕੇਂਦਰੀ) ਲੁਧਿਆਣਾ ਵਿਖੇ ਗੌਰਮਿੰਟ ਮਲਟੀਪਰਪਜ਼ ਸਕੂਲ ਲੁਧਿਆਣਾ ਅਤੇ ਰਾਮਗੜ੍ਹੀਆ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ਦੇ 50 ਬੱਚੇ ਪੁਲਿਸ ਦੇ ਕੰਮ ਕਾਜ ਬਾਰੇ ਜਾਣਕਾਰੀ ਹਾਸਿਲ ਕਰਨ ਲਈ ਸਾਂਝ ਕੇਂਦਰ (ਕੇਂਦਰੀ) ਲੁਧਿਆਣਾ ਵਿਖੇ ਆਏ।ਜਿਨ੍ਹਾਂ ਨੂੰ ਸਬ ਇੰਸਪੈਕਟਰ ਰਵਿੰਦਰਪਾਲ ਸਿੰਘ ਇੰਚਾਰਜ ਸਾਂਝ ਕੇਂਦਰ(ਕੇਂਦਰੀ) ਨੇ ਲਿਜਾ ਕੇ ਥਾਣਾ ਡਵੀਜਨ ਨੰਬਰ 2 ਵਿੱਚ ਸਭ ਤੋਂ ਪਹਿਲਾਂ ਥਾਣਾ ਦੇ ਮੁੱਖ ਮੁਨਸ਼ੀ ਦੇ ਕੰਮਕਾਜ ਬਾਰੇ ਤੇ ਮੁਨਸ਼ੀ ਦੇ ਦਫਤਰ ਵਿੱਚ ਰੱਖੇ ਜਾਣ ਵਾਲੇ ਰਜਿਸਟਰਾਂ,ਤੇ ਥਾਣੇ ਦੇ ਮਾਲਖਾਨੇ ਬਾਰੇ ਜਾਣਕਾਰੀ ਦਿੱਤੀ।ਉਸਤੋਂ ਬਾਅਦ ਬੱਚਿਆਂ ਨੂੰ ਥਾਣੇ ਦੇ ਮੁੱਖ ਅਫਸਰ ਦੇ ਦਫਤਰ ਵਿੱਚ ਲਿਜਾ ਕੇ ਮੁੱਖ ਅਫਸਰ ਦੇ ਰੋਜ਼ਾਨਾ ਦੇ ਕੰਮਕਾਜ ਬਾਰੇ ਜਾਣਕਾਰੀ ਦਿੱਤੀ ਗਈ।ਉਸਤੋਂ ਬਾਅਦ ਵਾਇਰਲੈੱਸ ਰੂਮ ਵਿੱਚ ਲਿਜਾ ਕੇ ਬੱਚਿਆਂ ਨੂੰ ਪੁਲਿਸ ਦੇ ਕਮਿਊਨੀਕੇਸ਼ਨ (ਸੰਚਾਰ) ਬਾਰੇ ਜਾਣਕਾਰੀ ਦਿੱਤੀ ਗਈ। ਉਸਤੋਂ ਬਾਅਦ ਏ.ਸੀ.ਪੀ.(ਸਹਾਇਕ ਕਮਿਸ਼ਨਰ ਪੁਲਿਸ ਕੇਂਦਰੀ) ਸਾਹਿਬ ਦੇ ਦਫਤਰ ਵਿਖੇ ਲਿਜਾ ਕੇ ਬੱਚਿਆਂ ਨੂੰ ਏ.ਸੀ.ਪੀ. ਸਾਹਿਬ ਦੇ ਕੰਮਕਾਜ ਬਾਰੇ ਜਾਣਕਾਰੀ ਦਿੱਤੀ ਗਈ।ਅਖੀਰ ਵਿੱਚ ਬੱਚਿਆਂ ਨੂੰ ਸਾਂਝ ਕੇਂਦਰ (ਕੇਂਦਰੀ) ਵਿੱਚ ਵਾਪਿਸ ਲਿਜਾ ਕੇ ਸਾਂਝ ਪ੍ਰੌਜੈਕਟ ਬਾਰੇ ਜਾਣਕਾਰੀ ਅਤੇ ਸਾਂਝ ਕੇਂਦਰਾਂ ਵਿੱਚ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਗਈ।

Post a Comment