ਵਰਕਸ਼ਾਪ ਮਾਲਕਾਂ ਅਤੇ ਮੁਲਾਜਮਾਂ ਨੇ ਪੱਤਰਕਾਰਾਂ ਨੂੰ ਸਹੀ ਜਾਣਕਾਰੀ ਦੇਣ ਤੋਂ ਕੀਤਾ ਗੁਰੇਜ਼
ਇਸ ਦੀਆਂ ਵਰਕਸ਼ਾਪਾਂ ਵਿੱਚ ਜਿਆਦਾਤਰ ਨੌਜਵਾਨ ਜੋਖਮ ਵਿੱਚ ਪਾ ਕਰਦੇ ਨੇ ਕੰਮ
ਭਦੌੜ/ਸ਼ਹਿਣਾ 15 ਦਸਬੰਰ (ਸਾਹਿਬ ਸੰਧੂ) ਸਥਾਨਕ ਕਸ਼ਬਾ ਭਦੌੜ ਵਿਖੇ ਇੱਕ ਪ੍ਰਇਵੇਟ ਬੱਸ ਬਾਡੀ ਵਰਕਸ਼ਾਪ ਵਿੱਚ ਥੀਨਰ ਦਾ ਡਰੰਮ ਬਲਾਸਟ ਹੋਣ ਕਾਰਨ ਦੋ ਨੌਜਵਾਨ ਗੰਭੀਰ ਰੂਪ ਵਿਚ ਜਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਤੇ ਜਿੰਨਾਂ ਨੂੰ ਮੁੱਢਲੀ ਸਹਾਇਤਾ ਲਈ ਭਦੌੜ ਸਿਵਲ ਹਸਪਤਾਲ ਅਤੇ ਬਆਦ ਵਿੱਚ ਬਰਨਾਲਾ ਰੈਫਰ ਕਰਨ ਦੀ ਗੱਲ ਸਾਹਮਣੇ ਆਈ ਹੈ।
ਪੱਤਰਕਾਰਾਂ ਵਲੋਂ ਆਸ-ਪਾਸ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਸਥਾਨਕ ਗੋਬਿੰਦ ਬਾਡੀ ਵਰਕਸ਼ਾਪ ਵਿਖੇ ਕੰਮ ਕਰਦੇ ਦੋ ਨੌਜਵਾਨ ਗੋਰਾ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਭਦੌੜ ਅਤੇ ਕਾਲਾ ਸਿੰਘ ਵਾਸੀ ਛੰਨਾਂ ਗੁਲਾਬ ਸਿੰਘ ਵਾਲਾ ਨੌਜਵਾਨ ਗੈਂਸ ਕਟਰ ਨਾਲ ਕੋਈ ਲੋਹੇ ਦਾ ਡਰੰਮ ਕੱਟ ਰਹੇ ਸਨ ਤੇ ਇਸ ਕਾਰਨ ਡਰੰਮ ਵਿੱਚ ਕੈਮੀਕਲ ਹੋਣ ਕਾਰਨ ਡਰੰਮ ਫੱਟ ਗਿਆ। ਇਸ ਦੌਰਾਨ ਕਾਲਾ ਸਿੰਘ ਦੀ ਸੱਜੀ ਲੱਤ ਤੇ ਗੰਭੀਰ ਸੱਟ ਲੱਗੀ ਤੇ ਉਸ ਦੀ ਅੱਧੀ ਲੱਤ ਕੱਟੀ ਗਈ ਤੇ ਨਾਲ ਲਮਕ ਗਈ ਤੇ ਨਾਲ ਦਾ ਨੌਜਵਾਨ ਵੀ ਜਖ਼ਮੀ ਹੋ ਗਿਆ। ਸੂਤਰਾਂ ਮੁਤਾਬਿਕ ਇਹ ਡਰੰਮ ਥੀਨਰ ਦੱਸਿਆ ਜਾ ਰਿਹਾ ਹੈ। ਇਸ ਸਬੰਧੀ ਜਦ ਉਕਤ ਵਰਕਸ਼ਾਪ ਦੇ ਮਾਲਕ ਦਰਸ਼ਨ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਪੱਤਰਕਾਰਾਂ ਨੂੰ ਆਖਿਆ ਕਿ ਇਹ ਜਿਆਦਾ ਵੱਡੀ ਗੱਲ ਨਹੀ ਤੇ ਇਹ ਆਖ ਗੱਲ ਨਿਬੈੜ ਦਿੱਤੀ। ਖ਼ਬਰ ਲਿਖੇ ਜਾਣ ਤੱਕ ਕਾਲਾ ਸਿੰਘ ਨੌਜਵਾਨ ਨੂੰ ਬਰਨਾਲਾ ਤੋਂ ਰਾਮਪੁਰਾ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਸੀ ਜਿਥੇ ਡਾਕਟਰਾਂ ਨੇ ਉਸ ਲੱਤ ਕੱਟੇ ਜਾਣ ਦੀ ਗੱਲ ਆਖੀ ਤੇ ਦੂਸਰਾ ਨੌਜਵਾਨ ਮੱਲ•ਮ ਪੱਟੀ ਕਰਨ ਉਪਰੰਤ ਘਰ ਭੇਜ਼ ਦਿੱਤਾ ਗਿਆ। ਦਸਣਯੋਗ ਹੈ ਕਿ ਉਕਤ ਵਰਕਸ਼ਾਪ ਅਧਿਕਾਰੀਆਂ ਨਾਲ ਪੱਤਰਕਾਰਾਂ ਵੱਲੋਂ ਸੰਪਰਕ ਕਰਨ ਤੇ ਇਸ ਨੂੰ ਛੋਟੀ ਗੱਲ ਹੀ ਆਖਿਆ ਜਾ ਰਿਹਾ ਸੀ ਜਦਕਿ ਇੱਕ ਨੌਜਵਾਨ ਉਮਰ ਭਰ ਲਈ ਅਪਾਹਿਜ਼ ਹੋਣ ਕਿਨਾਰੇ ਸੀ ਤੇ ਵਰਕਸ਼ਾਪ ਮਾਲਕਾਂ ਨੇ ਇਸ ਗੱਲ ਨੂੰ ਮੀਡੀਆ ਵਿੱਚ ਨਾ ਆਉਣ ਲਈ ਚੇਹਤੇ ਪੱਤਰਕਾਰਾਂ ਨੂੰ ਕਵਰੇਜ਼ ਨਾ ਕਰਨ ਦੀ ਗੱਲ ਆਖੀ।

Post a Comment