ਲੁਧਿਆਣਾ ( ਸਤਪਾਲ ਸੋਨ ) ਹਿੰਦੂ ਜਾਗ੍ਰਤੀ ਮੋਰਚੇ ਵ¤ਲੋਂ ਮਾਤਾ ਚਿੰਤਪੁਰਣੀ ਦੇ ਦਰਬਾਰ ਵਿ¤ਚ ਦਰਸ਼ਨਾਂ ਲਈ ਭੇਜੀ ਜਾਣ ਵਾਲੀ 10ਵੀਂ ਮਾਸਿਕ ਬਸ ਯਾਤਰਾ ਨੂੰ ਗਾਂਧੀ ਨਗਰ ਮਾਰਕੀਟ ਐਸੋਸਿਏਸ਼ਨ ਦੇ ਪ੍ਰਧਾਨ ਪਰਵੇਸ਼ ਟਿ¤ਕਾ ਨੇ ਝੰਡੀ ਵਿਖਾ ਕੇ ਚਾਂਦ ਸਿਨੇਮਾ ਤੋਂ ਰਵਾਨਾ ਕੀਤਾ । ਇਸ ਤੋਂ ਪਹਿਲਾਂ ਜਾਗ੍ਰਤੀ ਮੋਰਚੇ ਦੇ ਪ੍ਰਧਾਨ ਅਜੈ ਬਹਿਲ ਦੀ ਪ੍ਰਧਾਨਗੀ ਹੇਠ ਯਾਤਰਾ ਦੇ ਨਿਰਵਿਘਨ ਸੰਪਨ ਹੋਣ ਲਈ ਕੀਤੇ ਪੂਜਨ ਅਤੇ ਹਵਨ ਯ¤ਗ ਵਿ¤ਚ ਪੂਰਨ ਅ¤ਹੁਤੀ ਸਟੇਟ ਡਿਸਟਰਿਕ ਪਲਾਨਰ ਕਮੇਟੀ ਦੇ ਚੇਅਰਮੈਨ ਸ਼ਕਤੀ ਸ਼ਰਮਾ ਨੇ ਪਾਈ । ਇਸ ਮੌਕੇ ਉ¤ਤੇ ਸ਼ਕਤੀ ਸ਼ਰਮਾ ਨੇ ਹਿੰਦੂ ਜਾਗ੍ਰਤੀ ਮੋਰਚੇ ਵ¤ਲੋਂ ਹਿੰਦੂ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੀਤੇ ਜਾ ਰਹੇ ਕਾਰਜਾਂ ਦੀ ਪ੍ਰੰਸ਼ਸਾ ਕਰਦੇ ਹੋਏ ਕਿਹਾ ਕਿ ਜਾਗ੍ਰਤੀ ਮੋਰਚਾ ਧਰਮ ਅਤੇ ਸਮਾਜ ਦੇ ਉ¤ਥਾਨ ਲਈ ਵਿਸ਼ੇਸ਼ ਯੋਗਦਾਨ ਕਰ ਰਿਹਾ ਹੈ । ਅਜੈ ਬਹਿਲ ਨੇ ਯਾਤਰਾ ਦੇ ਸੰਚਾਲਨ ਵਿ¤ਚ ਸਹਿਯੋਗ ਕਰਨ ਵਾਲੀਆਂ ਸੰਸਥਾਂਵਾ ਅਤੇ ਸਹਿਯੋਗਿਆਂ ਦਾ ਧੰਨਵਾਦ ਕਰਦੇ ਹੋਏ ਭਵਿ¤ਖ ਵਿ¤ਚ ਵੀ ਇਸੇ ਤਰ•ਾਂ ਦੇ ਸਹਿਯੋਗ ਦੀ ਉਂਮੀਦ ਪ੍ਰਗਟ ਕੀਤੀ । ਇਸ ਮੌਕੇ ਅਜੈ ਬਹਿਲ,ਸ਼ਕਤੀ ਸ਼ਰਮਾ , ਪਰਵੇਸ਼ ਟਿ¤ਕਾ , ਮਨੋਜਧੀਰ , ਰਾਣਾ ਪ੍ਰਤਾਪ ਸੋਢੀ , ਰਾਜ ਕੁਮਾਰ ਬਜਾਜ , ਰਵਿੰਦਰ ਮਿਸ਼ਰਾ , ਰਜਿੰਦਰ ਸ਼ਰਮਾ , ਗਗਨ ਕੁਮਾਰ , ਮੁਕੇਸ਼ ਕੁਮਾਰ , ਹੁਮੇਸ਼ ਮਹਿਤਾ , ਰਿੰਕੂ ਸੋਨੀ , ਜਤਿੰਂਦਰ ਕੁਮਾਰ , ਸਾਹਿਲ , ਰਾਜੀਵ ਕੁਮਾਰ ਅਤੇ ਹੋਰ ਵੀ ਮੌਜੂਦ ਸਨ ।

Post a Comment