ਬਾਲੀਵੁੱਡ ਦੀ ਉ¤ਘੀ ਅਦਾਕਾਰਾ ਕੈਟਰੀਨਾ ਕੈਫ, ਸੁਖਵਿੰਦਰ ਸਿੰਘ ਅਤੇ ਹੋਰ ਪ੍ਰਸਿੱਧ ਕਲਾਕਾਰ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ
ਸਮੁੱਚਾ ਪ੍ਰੋਗਰਾਮ 6.30 ਵਜੇ ਤੋਂ 9.30 ਵਜੇ ਤੱਕ ਚੱਲੇਗਾ
ਲੁਧਿਆਣਾ, 14 ਦਸੰਬਰ ( ਸਤਪਾਲ ਸੋਨ ) ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ 15 ਦਸੰਬਰ ਨੂੰ ਆਯੋਜਿਤ ਕੀਤੇ ਜਾਣ ਵਾਲੇ ਵਿਸ਼ਵ ਕਬੱਡੀ ਕੱਪ ਦੇ ਅੰਤਿਮ ਮੁਕਾਬਲੇ ਅਤੇ ਸਮਾਪਤੀ ਸਮਾਰੋਹ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਹ ਜਾਣਕਾਰੀ ਸ਼੍ਰੀ ਰਾਹੁਲ ਤਿਵਾੜੀ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਅੱਜ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਵਿਸ਼ਵ ਕਬੱਡੀ ਕੱਪ ਦੇ ਫਾਈਨਲ ਅਤੇ ਸਮਾਪਤੀ ਸਮਾਰੋਹ ਦੇ ਪ੍ਰਬੰਧਾਂ ਲਈ ਬੁਲਾਈ ਗਈ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। ਇਸ ਮੌਕੇ ਤੇ ਉਹਨਾਂ ਨਾਲ ਸ੍ਰੀ ਘਣਸਿਆਮ ਥੋਰੀ ਐਸ.ਡੀ.ਐਮ ਸਮਰਾਲਾ (ਨੋਡਲ ਅਫਸਰ) ਵੀ ਮੌਜ਼ੂਦ ਸਨ।
ਸ਼੍ਰੀ ਤਿਵਾੜੀ ਨੇ ਦੱਸਿਆ ਕਿ ਵਿਸ਼ਵ ਕੱਬਡੀ ਦੇ ਅੰਤਮ ਦਿਨ 15 ਦਸੰਬਰ ਨੂੰ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਮਾਨਯੋਗ ਮੁੱਖ ਮੰਤਰੀ ਪੰਜਾਬ ਸ੍ਰ. ਪਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਪੰਜਾਬ ਸ੍ਰ. ਸੁਖਬੀਰ ਸਿੰਘ ਬਾਦਲ, ਪੰਜਾਬ ਕੈਬਨਿਟ ਦੇ ਮੰਤਰੀ ਸਾਹਿਬਾਨ, ਪਾਕਿਸਤਾਨੀ ਪੰਜਾਬ ਤੋਂ ਪੰਜ ਮੈਂਬਰ ਸ੍ਰੀ ਰਾਣਾ ਸਕਾਈਉਲਾ ਕਾਨੂੰਨ ਮੰਤਰੀ, ਸ੍ਰੀ ਰਾਣਾ ਮਹਿਸੂਰ ਅਹਿਮਦ ਡਿਪਟੀ ਸਪੀਕਰ, ਸ੍ਰੀ ਸਈਯਦ ਯਾਹੀਮ ਅਹਿਮਦ ਹੁਸੈਨ ਕਾਦਮੀ ਉਚੇਰੀ ਸਿੱਖਿਆ ਵਿਭਾਗ, ਇੰਜਨੀਅਰ ਸ੍ਰੀ ਖੁਰਮ ਦਸਤਗੀਰ ਮੈਂਬਰ ਨੈਸ਼ਨਲ ਅਸੈਂਬਲੀ ਅਤੇ ਸ੍ਰੀ ਕਾਮਰਾ ਮਾਈਕਲ ਤੋਂ ਇਲਾਵਾ ਭਾਰਤ ਦੇ ਮੈਂਬਰ ਪਾਰਲੀਮੈਂਟ, ਪੰਜਾਬ ਦੇ ਵਿਧਾਇਕ, ਮੁੱਖ ਪਾਰਲੀਮਾਨੀ ਸਕੱਤਰ ਅਤੇ ਦੇਸ਼-ਵਿਦੇਸ਼ਾਂ ਦੀਆਂ ਹੋਰ ਮਹਾਨ ਸਖਸ਼ੀਅਤਾਂ ਸ਼ਿਰਕਤ ਕਰਨਗੀਆਂ। ਉਹਨਾਂ ਦੱਸਿਆ ਕਿ ਸਮੁੱਚਾ ਪ੍ਰੋਗਰਾਮ 6.30 ਵਜੇ ਤੋਂ 9.30 ਵਜੇ ਤੱਕ ਚੱਲੇਗਾ। ਉਹਨਾਂ ਦੱਸਿਆ ਕਿ ਇਸ ਮੌਕੇ ਤੇ ਬਾਲੀਵੁੱਡ ਦੀ ਉ¤ਘੀ ਅਦਾਕਾਰਾ ਕੈਟਰੀਨਾ ਕੈਫ ਤੋਂ ਇਲਾਵਾ ਸੁਖਵਿੰਦਰ ਸਿੰਘ ਅਤੇ ਹੋਰ ਪੰਜਾਬੀ ਦੇ ਪ੍ਰਸਿੱਧ ਕਲਾਕਾਰਾਂ ਵੱਲੋ ਵੀ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਇਸ ਮੌਕੇ ਤੇ ਸ਼ਾਨਦਾਰ ਲੇਜ਼ਰ ਸ਼ੋਅ ਹੋਵੇਗਾ ਅਤੇ ਆਤਿਸ਼ਬਾਜੀ ਹੋਵੇਗੀ। ਉਹਨਾਂ ਦੱਸਿਆ ਕਿ ਸਟੇਡੀਅਮ ਵਿਚ ਵੀ.ਵੀ.ਵੀ.ਆਈ.ਪੀਜ਼, ਵੀ.ਵੀ.ਆਈ.ਪੀਜ਼,ਵੀ ਆਈ..ਪੀਜ਼, ਆਮ ਲੋਕਾਂ ਅਤੇ ਮੀਡੀਆ ਦੇ ਬੈਠਣ ਲਈ ਵੱਖ-ਵੱਖ ਬਲਾਕ ਬਣਾਏ ਗਏ ਹਨ। ਉਹਨਾਂ ਦੱਸਿਆ ਕਿ ਸਮੁੱਚੇ ਪ੍ਰੋਗਰਾਮ ਦੀ ਕਵਰੇਜ਼ ਕਰਨ ਲਈ ਮੀਡੀਆ ਨੂੰ ਸਹੂਲਤ ਦੇਣ ਲਈ ਇਕ ਮੀਡੀਆ ਸੈਟਰ ਵੀ ਸਥਾਪਿਤ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਵਿਸ਼ਵ ਕਬੱਡੀ ਕੱਪ ਦੇ ਇਸ ਫਾਈਨਲ ਦਿਲਚਸਪ ਮੁਕਾਬਲੇ ਨੂੰ ਵੇਖਣ ਲਈ ਲੋਕਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਵੱਡੀ ਗਿਣਤੀ ਵਿਚ ਲੋਕਾਂ ਦੇ ਸਟੇਡੀਅਮ ਵਿਚ ਪੁੱਜਣ ਦੀ ਉਮੀਦ ਹੈ। ਉਹਨਾਂ ਦੱਸਿਆ ਕਿ ਆਮ ਲੋਕਾਂ ਲਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਜਿਲਾ ਮੰਡੀ ਅਫਸਰ ਵਲੋ ਕੀਤਾ ਗਿਆ ਹੈ ਅਤੇ ਆਰਜੀ ਪਖਾਨੇ ਵੀ ਬਣਾਏ ਗਏ ਹਨ। ਉਹਨਾ ਦੱਸਿਆ ਕਿ ਸਿਹਤ ਵਿਭਾਗ ਵਲੋ ਮੈਡੀਕਲ ਟੀਮਾਂ ਵੀ ਬਣਾਈਆਂ ਗਈਆਂ ਹਨ। ਸ੍ਰੀ ਤਿਵਾੜੀ ਨੇ ਅੱਗੇ ਦੱਸਿਆ ਕਿ ਮੀਡੀਆ ਮੈਂਬਰਾਂ ਦੀ ਐਟਰੀ ਗੇਟ ਨੰ: 6 ਰਾਹੀਂ ਹੋਵੇਗੀ ਅਤੇ ਉਹ ਆਪਣੇ ਵਹੀਕਲ ਲੁਧਿਆਣਾ ਕਲੱਬ ਵਿਖੇ ਪਾਰਕਿੰਗ ਕਰਨਗੇ। ਉਹਨਾਂ ਦੱਸਿਆ ਕਿ ਆਮ ਜਨਤਾ ਦੇ ਬੈਠਣ ਲਈ ਬਲਾਕ-ਸੀ, ਡੀ ਅਤੇ ਈ ਬਣਾਏ ਗਏ ਹਨ। ਉਹਨਾਂ ਦੱਸਿਆ ਕਿ ਬਲਾਕ-ਸੀ ਵਿੱਚ ਆਉਣ ਵਾਲੇ ਵਿਅਕਤੀ ਆਪਣੇ ਵਹੀਕਲ ਪੁਰਾਣੀ ਕਚਿਹਰੀ, ਐਲ.ਆਈ.ਸੀ ਕੰਪਲੈਕਸ ਵਿੱਚ ਪਾਰਕਿੰਗ ਕਰਕੇ ਗੇਟ ਨੰ: 3 ਰਾਹੀਂ ਐਟਰੀ ਕਰਨਗੇ। ਇਸ ਤਰ•ਾਂ ਬਲਾਕ-ਡੀ ਵਿੱਚ ਆਉਣ ਵਾਲੇ ਲੋਕਾਂ ਦੀ ਐਟਰੀ ਗੇਟ ਨੰ: 1 ਅਤੇ 9 ਤੋਂ ਹੋਵੇਗੀ ਅਤੇ ਉਹਨਾਂ ਦੇ ਵਹੀਕਲਾਂ ਦੀ ਪਾਰਕਿੰਗ ਸਰਕਾਰੀ ਕਾਲਜ਼ ਫਾਰ ਵੋਮੈਨ ਵਿਖੇ ਹੋਵੇਗੀ।ਉਹਨਾਂ ਦੱਸਿਆ ਕਿ ਬਲਾਕ-ਈ ਵਿੱਚ ਆਉਣ ਵਾਲੇ ਆਮ ਲੋਕਾਂ ਅਤੇ ਵਿਦਿਆਰਥੀਆਂ ਦੀ ਐਟਰੀ ਗੇਟ ਨੰ: 8 ਰਾਹੀਂ ਹੋਵੇਗੀ ਅਤੇ ਉਹਨਾਂ ਦੇ ਵਹੀਕਲਾਂ ਦੀ ਪਾਰਕਿੰਗ ਵੀ ਸਰਕਾਰੀ ਕਾਲਜ਼ ਫਾਰ ਵੋਮੈਨ ਵਿਖੇ ਹੋਵੇਗੀ।

Post a Comment