ਸਿੱਖਿਆ ਤੇ ਹੋਰ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀ ਸਨਮਾਨਤ
ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਤੇ ਸਮਾਜਿਕ ਬੁਰਾਈਆਂ ਵਿਰੁੱਧ ਸਕਿੱਟਾਂ ਕੀਤੀਆਂ ਪੇਸ਼
ਸ਼ਾਹਕੋਟ, 23 ਦਸੰਬਰ (ਸਚਦੇਵਾ) ਰਾਮਗੜਆ ਪਬਲਿਕ ਸਕੂਲ ਸ਼ਾਹਕੋਟ ਦਾ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ । ਸਮਾਰੋਹ ਦੀ ਸ਼ੁਰੂਆਤ ਮੌਕੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਕੀਤਾ ਗਿਆ । ਸਮਾਗਮ ਮੌਕੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਜਥੇ. ਅਜੀਤ ਸਿੰਘ ਕੋਹਾੜ ਮੁੱਖ ਮਹਿਮਾਨ ਵਜੋਂ, ਜਦ ਕਿ ਲੈਫਟੀਨੈਂਟ ਕਰਨਲ ਮਨਮੋਹਣ ਸਿੰਘ ਸਾਬਕਾ ਡਿਪਟੀ ਡਾਇਰੈਕਟਰ ਸੈਨਿਕ ਵੈਲਫੇਅਰ ਜਲੰਧਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ, ਜਿੰਨ•ਾਂ ਸ਼ਮਾਂ ਰੌਸ਼ਨ ਕਰਕੇ ਸੱਭਿਆਚਾਰਕ ਪ੍ਰੋਗਰਾਮ ਦੀ ਸ਼ੁਰੂਆਤ ਕਰਵਾਈ । ਜਥੇ. ਅਜੀਤ ਸਿੰਘ ਕੋਹਾੜ ਅਤੇ ਕਰਨਲ ਮਨਮੋਹਣ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਵਿਦਿਆਰਥੀਆਂ ਨੂੰ ਚੰਗੀ ਮਿਹਨਤ ਕਰਕੇ ਕੁੱਝ ਕਰ ਵਿਖਾਉਣ ਦੀ ਪ੍ਰੇਰਣਾ ਦਿੱਤੀ । ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਸੁਦੇਸ਼ ਅਗਰਵਾਲ ਨੇ ਸਮਾਗਮ ਦੌਰਾਨ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ । ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਰੰਗਾ-ਰੰਗ ਸੱਭਿਆਚਾਰਕ ਪ੍ਰੋਗਰਾਮ ਅਤੇ ਸਮਾਜਿਕ ਬੁਰਾਈਆਂ ਵਿਰੁੱਧ ਸਕਿੱਟਾਂ ਆਦਿ ਵੀ ਪੇਸ਼ ਕੀਤੀਆਂ ਗਈਆਂ, ਜਿੰਨ•ਾਂ ਦਾ ਦਰਸ਼ਕਾਂ ਨੂੰ ਖੂਬ ਅਨੰਦ ਮਾਣਿਆ । ਮੁੱਖ ਮਹਿਮਾਨ ਜਥੇ. ਅਜੀਤ ਸਿੰਘ ਕੋਹਾੜ, ਵਿਸ਼ੇਸ਼ ਮਹਿਮਾਨ ਕਰਨਲ ਮਨਮੋਹਣ ਸਿੰਘ, ਸਕੂਲ ਦੇ ਪ੍ਰਧਾਨ ਨਰਿੰਦਰਪਾਲ ਸਿੰਘ ਲੱਲ, ਵਾਇਸ ਪ੍ਰਧਾਨ ਅਮਰੀਕ ਸਿੰਘ ਮਠਾੜੂ, ਪ੍ਰਿੰਸੀਪਲ ਸੁਦੇਸ਼ ਅਗਰਵਾਲ, ਤਰਲੋਕ ਸਿੰਘ ਰੂਪਰਾ, ਸੁਰਿੰਦਰ ਸਿੰਘ ਪਦਮ ਆਦਿ ਨੇ ਸਿੱਖਿਆ ਅਤੇ ਹੋਰਾਂ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ• ਭੇਟ ਕਰਕੇ ਸਨਮਾਨਤ ਕੀਤਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਜਥੇ. ਚਰਨ ਸਿੰਘ ਸਿੰਧੜ ਸਾਬਕਾ ਚੇਅਰਮੈਨ, ਤਰਸੇਮ ਲਾਲ ਮਿੱਤਲ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ, ਚਰਨ ਦਾਸ ਗਾਬਾ ਸੀਨੀਅਰ ਮੀਤ ਪ੍ਰਧਾਨ, ਸਾਬਕਾ ਪ੍ਰਧਾਨ ਤਰਸੇਮ ਦੱਤ ਛੁਰਾ, ਪ੍ਰੋ. ਕਰਤਾਰ ਸਿੰਘ ਸਚਦੇਵਾ (ਰਾਜ ਤੇ ਕੌਮੀ ਪੁਰਸਕਾਰ ਵਿਜੇਤਾ), ਜਤਿੰਦਰਪਾਲ ਸਿੰਘ ਬੱਲ•ਾ, ਸਕੂਲ ਦੇ ਸਕੱਤਰ ਜੋਗਿੰਦਰ ਸਿੰਘ ਰੂਪਰਾ, ਕੋ-ਆਰਡੀਨੇਟਰ ਕੁਲਦੀਪ ਸਿੰਘ ਧੰਝਣ, ਸੁਰਿੰਦਰ ਸਿੰਘ ਪਦਮ ਸਲਾਹਕਾਰ, ਸੁਰਿੰਦਰ ਸਿੰਘ ਗੋਲਰ ਯੂ.ਐਸ.ਏ., ਤਰਲੋਕ ਸਿੰਘ ਰੂਪਰਾ, ਜਥੇ. ਨਿਰਮਲ ਸਿੰਘ ਸੌਖੀ, ਸੁਰਿੰਦਰ ਸਿੰਘ ਵਿਰਦੀ ਜੁਆਇੰਟ ਸਕੱਤਰ, ਸਾਧੂ ਸਿੰਘ ਬਜਾਜ, ਅਜੀਤ ਸਿੰਘ ਝੀਤਾ, ਸੰਦੀਪ ਸਿੰਘ ਸਹੋਤਾ, ਅਮਰਜੀਤ ਸਿੰਘ ਜੌੜਾ, ਡਾ. ਸੁਰਿੰਦਰ ਭੱਟੀ, ਹਰਬੰਸ ਸਿੰਘ ਧੰਜਣ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਸ਼ਾਹਕੋਟ, ਕਮਲਜੀਤ ਸਿੰਘ ਸਾਬਕਾ ਪ੍ਰਧਾਨ, ਸੁਲਕਸ਼ਣ ਜਿੰਦਲ, ਤਰਸੇਮ ਅਗਰਵਾਲ, ਹਰਜਿੰਦਰ ਸਿੰਘ, ਅਭਿਸ਼ੇਕ, ਬਲਜੀਤ, ਮਨਦੀਪ ਤੇਜੀ, ਅੰਮ੍ਰਿਤਪਾਲ ਸਿੰਘ, ਰਜਨੀ ਸੇਠੀ, ਮੀਨਾ ਧਵਨ, ਨੀਲਮ ਸਿੰਗਲਾ, ਸਿਮਰਨ, ਕਮਲਜੀਤ ਕੌਰ ਝੀਤਾ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਵਿਦਿਆਰਥੀਆਂ ਦੇ ਮਾਤਾ-ਪਿਤਾ ਵੀ ਹਾਜ਼ਰ ਸਨ । ਇਨਾਮ ਵੰਡ ਸਮਾਰੋਹ ਮੌਕੇ ਸਟੇਜ ਸਕੱਤਰ ਦਾ ਸੰਚਾਲਨ ਮੈਡਮ ਕਮਲਜੀਤ ਕੌਰ ਝੀਤਾ ਤੇ ਮੈਡਮ ਸਿਮਰਨ ਨੇ ਬੜੇ ਹੀ ਸੁਚਾਰੂ ਢੰਗ ਨਾਲ ਕੀਤਾ ।
ਰਾਮਗੜ•ੀਆ ਪਬਲਿਕ ਸਕੂਲ ਸ਼ਾਹਕੋਟ ਵਿਖੇ ਕਰਵਾਏ ਸਲਾਨਾ ਇਨਾਮ ਵੰਡ ਸਮਾਰੋਹ ਮੌਕੇ ਪ੍ਰੋਗਰਾਮ ਪੇਸ਼ ਕਰਦੇ ਵਿਦਿਆਰਥੀ ਅਤੇ ਪ੍ਰੋਗਰਾਮ ਦਾ ਅਨੰਦ ਮਾਣ ਰਹੇ ਕਰਨਲ ਮਨਮੋਹਣ ਸਿੰਘ ਅਤੇ ਹੋਰ ਪਤਵੰਤੇ । (ਹੇਠਾਂ) ਜਥੇ. ਅਜੀਤ ਸਿੰਘ ਕੋਹਾੜ ਨੇ ਸਨਮਾਨਤ ਕਰਦੇ ਹੋਏ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ।


Post a Comment