ਵੱਖ-ਵੱਖ ਸਥਾਨਾਂ ਤੋਂ ਕੀਤੀ ਜਾਣਕਾਰੀ ਹਾਸਲ
ਸ਼ਾਹਕੋਟ, 23 ਦਸੰਬਰ (ਸਚਦੇਵਾ) ਰਾਸ਼ਟਰੀ ਮਾਧਮਿਕ ਸਿੱਖਿਆ ਅਭਿਆਨ ਪੰਜਾਬ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੂਨੀਆ ਦੇ ਸਕੂਲ ਮੁੱਖੀ ਅਮਨਦੀਪ ਕੁੰਦਲ ਦੀ ਅਗਵਾਈ ‘ਚ ਨੌਵੀਂ ਅਤੇ ਦੱਸਵੀਂ ਜਮਾਤ ਦੇ ਵਿਦਿਆਰਥੀਆਂ ਦਾ ਇੱਕ ਦਿਨਾਂ ਵਿਦਿਅਕ ਟੂਰ ਲਿਜਾਇਆ ਗਿਆ । ਇਸ ਸੰਬੰਧੀ ਜਾਣਕਾਰੀ ਦਿੰਦਿਆ ਸਕੂਲ ਮੁੱਖੀ ਅਮਨਦੀਪ ਕੁੰਦਲ ਨੇ ਦੱਸਿਆ ਕਿ ਇਸ ਟੂਰ ਦੌਰਾਨ ਵਿਦਿਆਰਥੀਆਂ ਨੂੰ ਗੁਰਦੁਆਰਾ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ, ਗੁਰਦੁਆਰਾ ਸ਼੍ਰੀ ਸ਼ਹੀਦਾ ਅੰਮ੍ਰਿਤਸਰ ਸਾਹਿਬ, ਗੁਰਦੁਆਰਾ ਸ਼੍ਰੀ ਗੋਇਦਵਾਲ ਸਾਹਿਬ ਦੇ ਦਰਸ਼ਨ ਕਰਵਾਏ ਗਏ । ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਜਲਿ•ਆ ਵਾਲੇ ਬਾਗ ਵਿਖੇ ਵੀ ਲਿਜਾਇਆ ਗਿਆ । ਉਨ•ਾਂ ਦੱਸਿਆ ਕਿ ਇਸ ਟੂਰ ‘ਚ ਵਿਦਿਆਰਥੀਆਂ ਨੂੰ ਜਿਥੇ ਖੂਬ ਅਨੰਦ ਮਾਨਿਆ, ਉੱਥੇ ਆਪਣੀ ਜਾਣਕਾਰੀ ‘ਚ ਵਾਧਾ ਕਰਨ ਲਈ ਉੱਕਤ ਸਥਾਨਾਂ ਬਾਰੇ ਜਾਣਕਾਰੀ ਹਾਸਲ ਕੀਤੀ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੂਲ ਅਧਿਆਪਕ ਸਵਰਨ ਸਿੰਘ ਕਲਿਆਣ, ਅਵਤਾਰ ਸਿੰਘ, ਗੁਰਮੀਤ ਸਿੰਘ, ਮਿਨਾਕਸ਼ੀ ਸ਼ਰਮਾਂ, ਕ੍ਰਿਸ਼ਨਾਂ ਦੇਵੀ ਆਦਿ ਹਾਜ਼ਰ ਸਨ ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੂਨੀਆਂ ਦਾ ਸਟਾਫ ਅਤੇ ਵਿਦਿਆਰਥੀ ਵਿਦਿਅਕ ਟੂਰ ਦੌਰਾਨ ਅੰਮ੍ਰਿਤਸਰ ਵਿਖੇ ਜਲਿ•ਆ ਵਾਲੇ ਬਾਗ ‘ਚ ਜਾਣਕਾਰੀ ਹਾਸਲ ਕਰਦੇ ਹੋਏ ।


Post a Comment