ਸ਼ਾਲੇਮ ਗੋਸਪਾਲ ਚਰਚ ’ਚ ਕ੍ਰਿਸਮਸ ਮਨਾਈ
Tuesday, December 25, 20120 comments
ਸ਼ਾਹਕੋਟ, 25 ਦਸੰਬਰ (ਸਚਦੇਵਾ) ਸ਼ਾਲੇਮ ਗੋਸਪਾਲ (ਏ.ਜੀ.) ਚਰਚ ਮਾਡਲ ਟਾਊਨ ਸ਼ਾਹਕੋਟ ਵਿਖੇ ਕ੍ਰਿਸਮਸ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ ਗਿਆ । ਇਸ ਮੌਕੇ ਪਾਸਟਰ ਐਡਵਿਨ ਪੌਲ ਨੇ ਪ੍ਰਾਰਥਨਾ ਕੀਤੀ । ਬੱਚਿਆਂ ਨੇ ਕ੍ਰਿਸਮਸ ਦੇ ਸਬੰਧ ’ਚ ਐਕਸ਼ਨ ਗੀਤ ਪੇਸ਼ ਕੀਤੇ । ਪਾਸਟਰ ਮਾਰਕ ਮੰਗਾ ਤੇ ਪਾਸਟਰ ਐਡਵਿਨ ਪੌਲ ਨੇ ਪ੍ਰਭੂ ਦਾ ਸੰਦੇਸ਼ ਦਿੱਤਾ । ਸੰਗਤਾਂ ਲਈ ਲੰਗਰ ਵੀ ਲਗਾਇਆ ਗਿਆ । ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਰਕੀਟ ਕਮੇਟੀ ਸ਼ਾਹਕੋਟ ਦੇ ਸੀਨੀਅਰ ਮੀਤ ਪ੍ਰਧਾਨ ਚਰਨ ਦਾਸ ਗਾਬਾ, ਸੁਖਮਿੰਦਰ ਸਿੰਘ ਮੰਡ, ਵਿਜੇ ਅਰੋੜਾ, ਬਚਨ ਲਾਲ, ਅਮਰਜੀਤ ਸਿੰਘ, ਜੋਗਿੰਦਰ ਮਸੀਹ, ਤਜਿੰਦਰ ਕੁਮਾਰ, ਹਰਕੰਵਲ ਸਿੰਘ, ਮੋਨਿਕਾ ਡੇਜ਼ੀ, ਕੁਲਦੀਪ ਕੌਰ, ਸਰਪੰਚ ਪਿੰਦਰ ਕੌਰ ਸਾਰੰਗਵਾਲ ਆਦਿ ਹਾਜ਼ਰ ਸਨ ।

Post a Comment