ਬੀ.ਸੀ.ਜੀ. ਚਰਚ ਸ਼ਾਹਕੋਟ ਵਿੱਚ ਕ੍ਰਿਸਮਸ ਮਨਾਈ
Tuesday, December 25, 20120 comments
ਸ਼ਾਹਕੋਟ, 25 ਦਸੰਬਰ (ਸਚਦੇਵਾ) ਬੀ.ਸੀ.ਜੀ. ਚਰਚ ਸ਼ਾਹਕੋਟ ਵਿਖੇ ਕ੍ਰਿਸਮਸ ਦਾ ਤਿਉਹਾਰ ਮਨਾਇਆ ਗਿਆ । ਇਸ ਮੌਕੇ ਪਾਸਟਰ ਕੁਲਵੰਤ ਸਿੰਘ ਨੇ ਪ੍ਰਾਰਥਨਾ ਕੀਤੀ । ਪਾਸਟਰ ਸੋਹਣ ਲਾਲ ਤੇ ਪਾਸਟਰ ਧਰਮਿੰਦਰ ਕਿਲੀ ਨੇ ਪ੍ਰਭੂ ਦਾ ਸੰਦੇਸ਼ ਦਿੱਤਾ । ਇਸ ਮੌਕੇ ਛੋਟੇ ਬੱਚਿਆਂ ਵੱਲੋਂ ਕ੍ਰਿਸਮਸ ਨਾਲ ਸਬੰਧਤ ਪ੍ਰੋਗਰਾਮ ਪੇਸ਼ ਕੀਤੇ ਗਏ । ਭਾਈ ਭੁਪਿੰਦਰਜੀਤ ਸਿੰਘ ਨੇ ਪ੍ਰਭੂ ਦੀ ਅਰਾਧਨਾ ਕੀਤੀ । ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਤਾਰ ਸਿੰਘ, ਲਖਵਿੰਦਰ ਸਿੰਘ, ਪਿਆਰਾ ਸਿੰਘ ਕਿਲੀ, ਸੈਮ ਪੌਲ, ਪ੍ਰਿੰਸ ਪੌਲ, ਪੀਟਰ ਪੌਲ, ਜਗਤਾਰ ਅਕਬਰਪੁਰ, ਜੌਨ ਪੌਲ, ਔਸਟਰ, ਬੌਵੀ ਸੈਦਪੁਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ।

Post a Comment