ਅਮਨਦੀਪ ਦਰਦੀ, ਗੁਰੂਸਰ ਸੁਧਾਰ/ਸਥਾਨਕ ਗੁਰੂ ਹਰਗੋਬਿੰਦ ਖਾਲਸਾ ਕਾਲਜ ਵਿਖੇ ਪ੍ਰਸਿੱਧ ਸ਼ਾਇਰ ਅਤੇ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨਾਲ ਆਯੋਜਿਤ ਕਾਲਜ ਵਿਦਿਆਰਥੀਆਂ ਵੱਲੋਂ ਇਕ ਸਾਹਿਤਕ ਮਿਲਣੀ ਦੌਰਾਨ ਉਨ•ਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਪਵਿੱਤਰ ਰਿਸ਼ਤੇ ਵਿੱਚ ਆਈਆਂ ਤਰੇੜਾਂ ਨੂੰ ਮਿਟਾਉਣ ਲਈ ਵਿਦਿਆਰਥੀਆਂ ਵੱਲੋਂ ਸਾਂਝੇ ਤੌਰ ਤੇ ਇਸ ਰਿਸ਼ਤੇ ਦੀ ਪਵਿੱਤਰਤਾ ਕਾਇਮ ਰਖੱਣ ਲਈ ਵੱਡੇ ਉਪਰਾਲੇ ਕਰਨ ਦੀ ਅਪੀਲ ਕੀਤੀ।ਉਨ•ਾਂ ਵਿਦਿਆਰਥੀਆਂ ਨੂੰ ਆਪਣੇ ਸਲੇਬਸ ਦੀਆਂ ਕਿਤਾਬਾਂ ਪੜ•ਣ ਦੇ ਨਾਲ ਨਾਲ ਉਚੇਚੇ ਤੌਰ ਤੇ ਵਕਤ ਕੱਢ ਕੇ ਸਾਹਿਤਕ ਪੁਸਤਕਾਂ ਪੜ•ਨ ਦੀ ਤਾਕੀਦ ਕਰਦਿਆਂ ਇਸ ਗੱਲ ਤੇ ਜ਼ੋਰ ਦੇ ਕੇ ਕਿਹਾ ਕਿ ਜਿੱਥੇ ਸਾਹਿਤਕ ਲਿਖਤਾਂ ਪੜ•ਨ ਨਾਲ ਸਾਡੇ ਵਿੱਚ ਸਾਹਿਤ ਰਚਨਾ ਦੇ ਗੁਣ ਪੈਦਾ ਹੁੰਦੇ ਹਨ ਉਥੇ ਹੀ ਬਹੁਤ ਸਾਰੇ ਦੇਸ਼ਾਂ ਦੇ ਲੇਖਕਾਂ ਨੇ ਆਪਣੇ ਦੇਸ਼ ਵਿੱਚ ਕ੍ਰਾਂਤੀਕਾਰੀ ਤਬਦੀਲੀਆਂ ਲਿਆਂਦੀਆਂ ਹਨ। ਉਨ•ਾਂ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਖ਼ਿਲਾਫ ਆਪਣੇ ਗਲੀ ਮਹੱਲਿਆਂ ਵਿੱਚ ਰਹਿੰਦੇ ਲੋਕਾਂ ਨੂੰ ਇਨ•ਾਂ ਭੈੜੀਆਂ ਅਲ•ਾਮਤਾਂ ਦੇ ਮਾੜੇ ਅਸਰਾਂ ਬਾਰੇ ਦਸਦੇ ਹੋਏ ਨਸ਼ਾ ਮੁਕਤ ਸਮਾਜ ਸਿਰਜਣ ਦੀ ਵੀ ਗੱਲ ਕੀਤੀ। ਵਿਦਿਆਰਥੀਆਂ ਨੂੰ ਪੜ•ਾਈ ਦੇ ਨਾਲ ਨਾਲ ਖੇਡਾਂ ਦੇ ਖੇਤਰ ਵਿੱਚ ਵੱਧ ਚੜ• ਕੇ ਹਿੱਸਾ ਲੈਣ ਦੀ ਗੱਲ ਕਰਦਿਆਂ ਉਨ•ਾਂ ਕਿਹਾ ਕਿ ਜਿਥੇ ਖੇਡਾਂ ਦੇ ਖੇਤਰ ਵਿੱਚ ਵਿਦਿਆਰਥੀਆਂ ਦਾ ਆਪਣਾ ਨਾਂ ਰੋਸ਼ਨ ਹੁੰਦਾ ਹੈ ਉਥੇ ਉਨ•ਾਂ ਨੂੰ ਜੀਵਨ ਦੀ ਬੁ¦ਦੀਆਂ ਤੇ ਪਹੁੰਚਣ ਲਈ ਵੀ ਖੇਡਾਂ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਇਸ ਉਪਰੰਤ ਪ੍ਰੋ: ਗੁਰਭਜਨ ਗਿੱਲ ਨੂੰ ਪ੍ਰਿੰਸੀਪਲ ਡਾ. ਸਵਰਨਜੀਤ ਸਿੰਘ ਦਿਉਲ, ਡਾ.ਗੁਰਮੀਤ ਸਿੰਘ ਹੁੰਦਲ, ਪ੍ਰੋ:ਰਾਜਦੇਵ ਕੌਰ, ਪ੍ਰੋ:ਹਰਚਰਨ ਕੌਰ, ਪ੍ਰੋ:ਹਰਪ੍ਰੀਤ ਕੌਰ, ਪ੍ਰੋ:ਸਰਬਜੀਤ ਸਿੰਘ, ਪ੍ਰੋ:ਵੀਨਾ ਰਾਣੀ ਅਤੇ ਪ੍ਰੋ: ਨਵਦੀਪ ਸਿੰਘ ਗਿੱਲ ਨੇ ਯਾਦਗਾਰੀ ਸਨਮਾਨ ਚਿੰਨ• ਦੇ ਕੇ ਸਨਮਾਨਿਤ ਕੀਤਾ।
ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਪ੍ਰੋ.ਗੁਰਭਜਨ ਗਿੱਲ ।

Post a Comment