ਸਰਦੂਲਗੜ੍ਹ 13 ਦਸੰਬਰ (ਸੁਰਜੀਤ ਸਿੰਘ ਮੋਗਾ) ਪੰਜਾਬ ਵਿਚ ਦਿਨੋ ਦਿਨ ਗੁੰਡਾਗਰਦੀ ਦਾ ਬੋਲਬਾਲਾ ਵੱਧਦਾ ਹੀ ਜਾ ਰਿਹਾ ਹੈ। ਭਾਵੇ ਸੂਬਾ ਸਰਕਾਰ ਕੁੜੀਆ ਦੀ ਜਨਮ ਦਰ ਘੱਟਣ ਤੇ ਬਹੁਤ ਚਿੰਤਤ ਹੈ ਅਤੇ ਸਮਾਜ ਵਿਚ ਲੜਕੀਆ(ਔਰਤਾ) ਨੂੰ ਬਰਾਬਰ ਦਾ ਦਰਜਾ ਲੱਗਭਗ ਤਹਿ ਹੋ ਗਿਆ ਹੈ। ਪਰ ਸਾਡੇ ਅਜਾਦ ਭਾਰਤ ਵਿਚ ਹਰ ਦਿਨ ਕੋਈ ਨਾ ਕੋਈ ਲੜਕੀ, ਕਿਸੇ ਨਾ ਕਿਸੇ ਖੂਨੀ ਦਰਿੰਦੇ ਵੱਲੋ ਦਿਨ ਦਿਹਾੜੇ ਨੋਚਿਆ ਜਾ ਰਿਹਾ ਹੈ। ਜਿਸ ਦੀ ਤਾਜੀ ਉਦਾਹਰਣ ਸ੍ਰੀ ਅਮ੍ਰਿਤਸਰ ਦੀ ਤਹਿਸੀਲ ਛੇਹਰਟਾ ਸਾਹਿਬ ਅੰਦਰ ਵਾਪਰੀ ਘਟਨਾ ਜਦੋ ਭਰੇ ਬਜਾਰ ਵਿਚ ਚਿੱਟੇ ਦਿਨ ਜਾ ਰਹੀ ਨੌਜਵਾਨ ਲੜਕੀ ਜੋਬਨਜੀਤ ਕੌਰ ਨੂੰ ਅਕਾਲੀ ਦਲ ਦਾ ਅਖੌਤੀ ਆਗੂ ਅਖਵਾਉਣ ਵਾਲੇ ਖੂਨੀ ਦਰਿੰਦਾ ਰਣਜੀਤ ਸਿੰਘ ਰਾਣਾ ਨੇ ਮਾੜੀ ਨੀਯਤ ਤਹਿਤ ਅਸ਼ਲੀਲ ਹਰਕਤਾ ਕਰਨੀਆ ਸੁਰੂ ਕਰ ਦਿੱਤਾ, ਨੂੰ ਰੋਕਣ ਲਈ ਆਏ ਲੜਕੀ ਦੇ ਪਿਤਾ ਏ.ਐਸ.ਆਈ. ਰਵਿੰਦਰਪਾਲ ਸਿੰਘ ਪੰਜਾਬ ਪੁਲਿਸ ਨੂੰ ਉਕਤ ਨੇ ਗੋਲੀਆ ਨਾਲ ਭੁੰਨ ਸੁਟਿਆ, ਕਿਸੇ ਨੇ ਵੀ ਉਸ ਮੌਕੇ ਕੂਕ ਤੱਕ ਨਹੀ ਮਾਰੀ। ਇਨ੍ਹਾ ਵਿਚਾਰਾ ਦਾ ਪ੍ਰਗਟਾਵਾ ਵਪਾਰ ਮੰਡਲ ਦੇ ਪ੍ਰਧਾਨ ਸਿਵਜੀਰਾਮ ਐਮ.ਡੀ. ਸਰਦੂਲਗੜ੍ਹ, ਰਾਧੇਸਾਮ ਸਿੰਗਲਾ ਵਪਾਰ ਮੰਡਲ ਦੇ ਜਿਲ੍ਹਾ ਪ੍ਰਧਾਨ ਵੱਲੋ ਚੋਣਵੇ ਪੱਤਰਕਾਰਾ ਨਾਲ ਸਰਦੂਲਗੜ੍ਹ ਵਿਖੇ ਸਾਝੇ ਕੀਤੇ। ਉਨ੍ਹਾ ਕਿਹਾ ਇਸ ਤਰ੍ਹਾ ਦੀਆ ਘਟੀਆ ਅਤੇ ਮਾੜੀ ਨੀਯਤ ਵਾਲੇ ਵਿਅਕਤੀਆ ਲਈ ਅਕਾਲੀ ਦਲ ਵਿਚ ਤਾ ਕੀ, ਕਿਸੇ ਵੀ ਪਾਰਟੀ ਵਿਚ ਜਗ੍ਹਾ ਨਹੀ ਮਿਲਦੀ ਇਹੋ ਜਹੇ ਵਿਅਕਤ ਤਾ ਆਪਣੀਆ ਮਾੜੀ ਕਰਤੂਤਾ ਤਹਿਤ ਪਾਰਟੀ ਨੂੰ ਕਲੱਕਤ ਹੀ ਕਰਦੇ ਹਨ। ਇਸ ਤਰ੍ਹਾ ਦੇ ਲੋਕ ਪਸੂ ਦ੍ਰਿਸਟੀ ਵਾਲੇ ਹੀ ਹੁੰਦੇ ਹਨ। ਉਨ੍ਹਾਂ ਪੰਜਾਬ ਸਰਕਾਰ ਦੀ ਲੋਚਣਾ ਕਰਦਿਆ ਕਿਹਾ ਕਿ ਉਕਤ ਰਾਣਾ ਜੁਡਲੀ ਨੂੰ ਬਗੈਰ ਕਿਸੇ ਦੇਰੀ ਦੇ ਫਾਸੀ ਲਾ ਕੇ ਸਦਾ ਦੀ ਨੀਦ ਸੁਵਾ ਦਿੱਤਾ ਜਾਵੇ। ਜੋ ਹੋਰ ਵੀ ਕੋਈ ਵੇਸੀ-ਦਰਿੰਦਾ ਕਿਸੇ ਦੀ ਧੀ-ਭੈਣ ਅਤੇ ਉਸਦੇ ਪਰਿਵਾਰ ਨਾਲ ਖੂਨੀ ਹੋਲੀ ਖੇਡਣ ਤੋ ਪਹਿਲਾ ਸੌ ਵਾਰ ਸੌਚੇ। ਇਸ ਮੌਕੇ ਕਾਕਾ ਉਪੱਲ, ਨੱਥੂ ਰਾਮ ਸਰਦੂਲਗੜ੍ਹ, ਸਕਿੰਦਰ ਸਿੰਘ, ਅਜੈ ਕੁਮਾਰ ਨੀਟਾ ਐਮ.ਸੀ, ਸੁਖਵਿੰਦਰ ਸਿੰਘ ਸੁੱਖਾ ਐਮ.ਸੀ. ਆਰੇਵਾਲਾ, ਸਰਪੰਚ ਸੁਰਜੀਤ ਸਿੰਘ ਗਿੱਲ, ਸਰਪੰਚ ਜਰਮਲ ਸਿੰਘ ਫੱਤਾ ਖੁਰਦ, ਸਤਪਾਲ ਰੋੜੀਵਾਲਾ, ਭੂਸਣ ਕੁਮਾਰ, ਸਾਬਕਾ ਐਮ.ਸੀ. ਸ਼ਗਨ ਲਾਲ ਅਰੋੜਾ, ਪਵਨ ਕੁਮਾਰ ਜੈਨ ਬੀਜੇਪੀ ਮੰਡਲ ਪ੍ਰਧਾਨ ਸਰਦੂਲਗੜ੍ਹ, ਉਮ ਪ੍ਰਕਾਸ ਗਰਗ, ਪੰਡਤ ਧਰਮਪਾਲ, ਗੁਰਮੇਲ ਸੰਧੂ ਫੱਤਾ, ਸਰਪੰਚ ਲੀਲਾ ਸਿੰਘ ਫੱਤਾ, ਸੁਰਜੀਤ ਸਿੰਘ ਖਾਲਸਾ, ਸਰਪੰਚ ਸੁਖਦੇਵ ਸਿੰਘ ਟਾਟਾ, ਜੁਗਰਾਜ ਖਾਲਸਾ ਟਿੱਬੀ ਆਦਿ ਨੇ ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆ ਪੰਜਾਬ ਸਰਕਾਰ ਤੋ ਮੰਗ ਕੀਤੀ ਹੈ ਉਕਤ ਦੋਸੀਆ ਨੂੰ ਕਰੜੀ ਤੋ ਕਰੜੀ ਸ਼ਜਾ ਦਿੱਤੀ

Post a Comment