ਕੋਟਕਪੂਰਾ, 19 ਦਸੰਬਰ/ਜੇ.ਆਰ.ਅਸੋਕ/ਸਥਾਨਕ ਡਾ ਚੰਦਾ ਸਿੰਘ ਮਰਵਾਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆਂ) ਦੇ ਆਡੀਟੌਰੀਅਮ ਵਿਖੇ ਨੈਸ਼ਨਲ ਗਰੀਨ ਕੋਰਜ਼ ਪ੍ਰੋਗਰਾਮ ਅਧੀਨ ਤਹਿਸੀਲ ਜੈਤੋ ਤੇ ਕੋਟਕਪੂਰਾ ਦੇ ਈਕੋ ਕਲੱਬ ਇੰਚਾਰਜਾ ਦੀ ਵਰਕਸ਼ਾਪ ਲਾਈ ਗਈ। ਇਸ ਵਰਕਸ਼ਾਪ ਦਾ ਆਯੋਜਨ ਪੰਜਾਬ ਸਾਇੰਸ ਅਤੇ ਟੈਕਨਾਲੋਜੀ ਵਿਭਾਗ ਦੇ ਸਹਿਯੋਗ ਨਾਲ ਜਿਲ•ਾ ਸਾਇੰਸ ਸੁਪਰਵਾਈਜਰ ਸ਼੍ਰੀਮਤੀ ਅਮਰਜੀਤ ਸ਼ਰਮਾਂ ਦੀ ਅਗਵਾਈ ਵਿਚ ਕਰਵਾਇਆ ਗਿਆ। ਇਸ ਮੌਕੇ ਤੇ ਰਿਸੋਰਸ ਪਰਸਨ ਗੁਰਜਿੰਦਰ ਸਿੰਘ ਲੈਕਚਰਾਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ ਨੇ ਬੋਲਦਿਆਂ ਈਕੋ ਕਲੱਬ ਦਾ ਗਠਨ, ਕੰਮਾਂ ਬਾਰੇ ਅਤੇ ਹੋਰ ਗਤੀਵਿਧੀਆਂ ਬਾਰੇ ਚਾਨਣਾ ਪਾਉਦਿਆਂ ਕਿਹਾ ਕਿ ਵਾਤਾਵਰਨ ਤੇ ਜੰਗਲਾਤ ਮੰਤਰਾਲਾ ਭਾਰਤ ਸਰਕਾਰ ਦੁਵਾਰਾ ਪ੍ਰਯੋਜਿਤ ਨੈਸ਼ਨਲ ਗਰੀਨ ਕਰੋਪਸ ਪ੍ਰੋਗਰਾਮ ਅਧੀਨ ਹਰੇਕ ਜਿਲ•ੇ ਦੇ 250 ਸਕੂਲਾ ਵਿਚ ਈਕੋ ਕਲੱਬਾ ਦੀ ਸਥਾਪਨਾ ਕੀਤੀ ਗਈ ਹੈ। ਜਿਸਨੂੰ ਖੇਤਰੀ ਪੱਧਰ ਉੱਤੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਡ ਟੈਕਨਾਲੌਜੀ ਅਤੇ ਜਿਲ•ਾ ਪੱਧਰ ਉਤੇ ਜਿਲ•ਾ ਸਾਇੰਸ ਸੁਪਰਵਾਈਜਰ ਇਸ ਪ੍ਰੋਗਰਾਮ ਦੀ ਅਗਵਾਈ ਕਰ ਰਹੇ ਹਨ। ਉਹਨਾਂ ਕਿਹਾ ਕਿ ਅਸੀ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਨ ਲਈ ਖੁਦ ਮਨੁੱਖ ਨੂੰ ਹੀ ਦੋਸ਼ੀ ਠਹਿਰਾਉਦੇ ਹਾਂ। ਪਿਛਲੇ ਜਮਾਨੇ ਵਿਚ ਰੁੱਖਾਂ ਦੀ ਪੂਜਾ ਕਰਨ ਦਾ ਮੰਤਵ ਉਹਨਾਂ ਦੀ ਸੰਭਾਲ ਅਤੇ ਜਿਆਦਾ ਦੇਰ ਰੱਖਣ ਲਈ ਕੀਤੀ ਜਾਂਦੀ ਸੀ ਤਾਂ ਕਿ ਉਹ ਰੁੱਖ ਜਲਦੀ ਨਸ਼ਟ ਨਾ ਹੋਵੇ। ਰਿਸੋਰਸ ਪਰਸਨ ਵਰਿੰਦਰ ਸ਼ਰਮਾ ਵੱਲੋਂ ਇਸ ਮੌਕੇ ਤੇ ਇਕ ਵੀਡੀਓ ਫਿਲਮ ਵੀ ਦਿਖਾਈ ਗਈ। ਜਿਲ•ਾ ਸਾਇੰਸ ਸੁਪਰਵਾਈਜਰ ਸ਼੍ਰੀਮਤੀ ਅਮਰਜੀਤ ਸ਼ਰਮਾ ਨੇ ਕਿਹਾ ਕਿ ਈਕੋ ਕਲੱਬ ਦਾ ਨਾਂਅ ਕਿਸੇ ਵੀ ਦਰੱਖਤ , ਫੁੱਲ ਜਾਂ ਪੰਛੀ ਦੇ ਨਾਂਅ ਉੱਤੇ ਰੱਖਿਆ ਜਾ ਸਕਦਾ ਹੈ ਜੋ ਕਿ ਵਾਤਾਵਰਨ ਨਾਲ ਲਗਾਅ ਅਤੇ ਉਸਦੀ ਪ੍ਰਤੀਬੱਧਤਾ ਦਰਸਾਉਦਾ ਹੋਵੇ। ਈਕੋ ਕਲੱਬ ਵਾਤਾਵਰਨ ਦੇ ਸੁਧਾਰ ਜੈਵਿਕ ਵਿਭਿੰਨਤਾ ਦੀ ਰਾਖੀ , ਕੁਦਰਤੀ ਸੋਮਿਆ ਦੀ ਸੰਭਾਲ ਨਾਲ ਸਬੰਧਿਤ ਕੰਮ ਕਰਦਾ ਹੈ। ਉਹਨਾਂ ਕਿਹਾ ਕਿ ਹਰੇਕ ਈਕੋ ਕਲੱਬ ਨੂੰ 2500 ਰੁਪਏ ਵਾਤਾਵਰਨ ਨਾਲ ਸਬੰਧਿਤ ਗਤੀਵਿਧੀਆਂ ਤੇ ਖਰਚਣ ਲਈ ਦਿੱਤੇ ਜਾਂਦੇ ਹਨ ਜਿਸਦਾ ਕਿ ਪੂਰਾ ਰਿਕਾਰਡ ਰੱਖਿਆ ਜਾਂਦਾ ਹੈ। ਉਹਨਾਂ ਸੁਝਾਅ ਦਿੰਦਿਆਂ ਕਿਹਾ ਕਿ ਇਸ ਗਰਾਂਟ ਨਾਲ ਤੁਸ਼ੀ ਬੈਨਰ, ਵਾਤਾਵਰਨ ਸਬੰਧੀ ਮੁਕਾਬਿਲਆਂ ਵਿਚ ਜੇਤੂ ਵਿਦਿਆਰਥੀਆਂ ਨੂੰ ਇਨਾਮ, ਗਤੀਵਿਧੀਆਂ ਲਈ ਜਰੂਰੀ ਸਮਾਨ, ਪੌਦੇ, ਪੌਦਿਆਂ ਦੇ ਬੀਜ ਅਤੇ ਉਹਨਾਂ ਦੀ ਸੁਰੱਖਿਆ ਲਈ ਕੰਡਿਆਲੀ ਤਾਰ ਆਦਿ ਤੇ ਖਰਚ ਕਰ ਸਕਦੇ ਹੋ ਤਾਂ ਜੋ ਵਾਤਾਵਰਨ ਨੂੰ ਸ਼ੁਧ ਰੁੱਖਣ ਲਈ ਵੱਧ ਤੋਂ ਵੱਧ ਰੁੱਖਾਂ ਦੀ ਸੰਭਾਲ ਕਰਕੇ ਆਲੇ ਦੁਆਲੇ ਨੂੰ ਹਰਿਆ ਭਰਿਆ ਬਣਾ ਸਕੀਏ। ਇਸ ਮੌਕੇ ਤੇ ਪ੍ਰਿੰਸੀਪਲ ਜਰਨੈਲ ਕੌਰ , ਸਿਕੰਦਰ ਸ਼ਰਮਾ, ਸਹਾਇਕ ਜਿਲ•ਾ ਸਾਇੰਸ ਸੁਪਰਵਾਈਜਰ, ਫੱਗਣ ਸਿੰਘ, ਅਮਰੀਕ ਸਿੰਘ ਅਤੇ ਕੰਵਰਜੀਤ ਸਿੰਘ ਤੋਂ ਇਲਾਵਾ ਵੱਖ ਵੱਖ ਸਕੂਲਾ ਦੇ ਈਕੋਂ ਕਲੱਬ ਇੰਚਾਰਜ ਹਾਜਰ ਸਨ।
-ਕੋਟਕਪੂਰਾ ਵਿਖੇ ਈਕੋ ਕਲੱਬ ਵਰਕਸ਼ਾਪ ਨੂੰ ਸੰਬੋਧਨ ਕਰਦੇ ਹੋਏ ਸਾਇੰਸ ਅਧਿਆਪਕ ਸਿਕੰਦਰ ਸ਼ਰਮਾ। ਫੋਟੋ 19- ਕੇਕੇਪੀ -1


Post a Comment