ਭਾਰਤੀਆ ਵਾਲਮੀਕਿ ਧਰਮ ਸਮਾਜ ਵੱਲੋਂ ਧਾਰਮਿਕ ਇਕੱਤਰਤਾ ਸਬੰਧੀ ਵਿਸ਼ਾਲ ਮੀਟਿੰਗ ਆਯੋਜਿਤ
ਲੁਧਿਆਣਾ, (ਸਤਪਾਲ ਸੋਨ ) ਭਾਰਤੀਆਂ ਵਾਲਮੀਕਿ ਧਰਮ ਸਮਾਜ (ਰਜਿ.) ਭਾਵਾਧਸ ਭਾਰਤ (ਵਿਕਲ) ਦੀ ਇੱਕ ਵਿਸ਼ਾਲ ਮੀਟਿੰਗ ਮਾਈ ਨੰਦ ਕੌਰ ਧਰਮਸ਼ਾਲਾ ਘੁਮਾਰ ਮੰਡੀ ਵਿਖੇ ਸਰਵਉ¤ਚ ਨਿਰਦੇਸ਼ਕ ਵਿਰੋਤਮ ਚੰਦਰਪਾਲ ਅਨਾਰਿਆ ਜੀ ਦੀ ਰਹਿਨੁਮਾਈ ਹੇਠ ਹੋਈ। ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲਿ•ਆਂ ਤੋਂ ਅਹੁੱਦੇਦਾਰ, ਮੈਂਬਰ ਅਤੇ ਸਹਿਯੋਗੀਆਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਦੇ ਵਿੱਚ ਧਰਮ ਇਕੱਤਰਤਾ ਅਤੇ ਸਮਾਜ ਵਿੱਚ ਆ ਰਹੇ ਨਿਖਾਰ ਸਬੰਧੀ ਵਿਚਾਰਾਂ ਕੀਤੀਆਂ ਗਈਆਂ ਅਤੇ ਸਮੂਹ ਅਹੁਦੇਦਾਰਾਂ ਨੂੰ ਆਪਣੇ ਵਿਚਾਰਾਂ ਅਤੇ ਪੱਖ ਪੇਸ਼ ਕਰਨ ਦਾ ਮੌਕਾ ਦਿੱਤਾ ਗਿਆ। ਆਪਣੇ ਤਰ•ਾਂ ਦੀ ਇਹ ਪਹਿਲੀ ਮੀਟਿੰਗ ਸਾਬਿਤ ਹੋਈ ਕਿ ਜਿਸ ਵਿੱਚ ਤਾਨਾਸ਼ਾਹੀ ਰਵੱਈਏ ਨੂੰ ਤਿਆਗ ਦਿੰਦੇ ਹੋਏ ਧਰਮ ਪ੍ਰਤੀ ਹਰ ਇੱਕ ਦੀ ਨਿਰਪੱਖ ਵਿਚਾਰਧਾਰਾ ਨੂੰ ਸੁਣਿਆ ਗਿਆ। 6 ਜਨਵਰੀ 2013 ਨੂੰ ਭਾਵਾਧਸ ਦੇ ਅਧਿਵੇਸ਼ਨ ਸਮਾਰੋਹ ਸਬੰਧੀ ਆ ਰਹੀਆਂ ਦਰਪੇਸ਼ ਦਿੱਕਤਾ ਨੂੰ ਦੂਰ ਕਰਨ ਲਈ ਵੀ ਵਿਚਾਰਾਂ ਕੀਤੀਆਂ ਗਈਆਂ। ਵਿਰੋਤਮ ਚੰਦਰਪਾਲ ਅਨਾਰਿਆਜੀ ਵੱਲੋਂ ਵਾਲਮੀਕਿ ਸਮਾਜ ਨੂੰ ਪ੍ਰੇਰਣਾ ਦਿੱਤੀ ਗਈ ਕਿ ਸਮਾਜ ਨੂੰ ਇਸ ਸਮੇਂ ਬਾਹਰੀ ਤਾਕਤਾਂ ਤੋਂ ਘੱਟ ਅਤੇ ਅੰਦਰੂਨੀ ਤਾਕਤਾਂ ਤੋਂ ਸਮਾਜ ਦੀ ਸਾਖ ਨੂੰ ਖ਼ਰਾਬ ਕਰਨ ਲਈ ਜ਼ਿਆਦਾ ਖਤਰਾ ਹੈ। ਵਿਸ਼ਵ ਦੇ ਵਿੱਚੋਂ ਪੰਜਾਬ ਪੱਧਰ ’ਤੇ ਬੀਤੇ ਸਮੇਂ ਜੋ ਤਰੱਕੀ ਵਾਲਮੀਕਿ ਸਮਾਜ ਨੇ ਕੀਤੀ ਹੈ ਉਸਨੂੰ ਹੋਰ ਬੁਲੰਦੀਆਂ ਤੇ ਪਹੁੰਚਾਉਂਦੇ ਹੋਏ 6 ਜਨਵਰੀ ਦੇ ਸਮਾਰੋਹ ਵਿੱਚ ਵਿਸ਼ਵ ਪੱਧਰੀ ਇਕੱਠ ਭਰਨ ਲਈ ਸਿਰਤੋੜ ਕੋਸ਼ੀਸ਼ਾਂ ਅੱਜ ਤੋਂ ਹੀ ਸ਼ੁਰੂ ਕਰ ਦਿਉ। ਉਹਨਾਂ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵਾਲਮੀਕਿ ਸਮਾਜ ਪੂਰਨ ਤੌਰ ’ਤੇ ਨਸ਼ਿਆਂ ਤੋਂ ਰਹਿਤ ਸਮਾਜ ਹੋਵੇਗਾ। ਇਸ ਮੀਟਿੰਗ ਦੇ ਵਿੱਚ ਪੰਜਾਬ ਦੇ ਕਨਵੀਨਰ ਵੀਰ ਰਵੀ ਬਾਲੀ ਜੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਾਲਮੀਕਿ ਸਮਾਜ ਦੇ ਹਰ ਨੌਜਵਾਨ ਦੇ ਖੂਨ ਵਿੱਚ ਸਮਾਜ ਪ੍ਰਤੀ ਭਲੇ ਦੀ ਲਹਿਰ ਜਾਗਰੂਕ ਹੋ ਚੁੱਕੀ ਹੈ ਜੋ ਕਿ ਵਿਸ਼ਵ ਪੱਧਰੀ ਕ੍ਰਾਂਤੀ ਵਿੱਚ ਬਦਲ ਗਈ ਹੈ। ਇਸ ਮੌਕੇ ਹੋਈ ਇਕੱਤਰਤਾ ਵਿੱਚ ਵੀਰ ਰਵੀ ਸਿ¤ਧੂ ਜੀ, ਵੀਰ ਅਰੁੱਣ ਸਿ¤ਧੂ ਜੀ, ਵੀਰ ਮਨੋਜ ਕੈਨੇਡੀ ਜੀ, ਵੀਰ ਰਜੇਸ਼ ਖੋਖਰ ਜੀ, ਪ੍ਰਕਾਸ਼ ਸਹੋਤਾ ਜੀ, ਖੁਸ਼ਵਿੰਦਰ ਜੀ, ਕਮਲ ਨਾਹਰ , ਕਿੱਕਰ ਸਹੋਤਾ ਜੀ, ਪਿੱਪਲ ਸਹੋਤਾ, ੳ.ਪੀ. ਭੱਟੀ ਜੀ, ਮਹਿੰਦਰ ਦਾਨਵ ਜੀ, ਅਰੁਣ ਘਈ ਜੀ, ਜੋਨ ਅਟਵਾਲ, ਵੀਰ ਕੁਲਦੀਪ ਕੁਮਾਰ (ਕੂਦਾ), ਸਤਿੰਦਰ ਲਹੌਰੀਆ, ਸੰਦੀਪ ਚੌਹਾਨ, ਪ੍ਰਦੀਪ ਟਾਂਕ, ਰਧਿਰਵ ਰਾਜਾ (ਗਾਬਾ), ਕੁਲਦੀਪ ਸਿੰਘ, ਰਾਹੁਲ ਗਿੱਲ ਜੀ, ਰਾਜ ਗਿੱਲ ਜੀ, ਸਚਿਨ ਹੰਸ ਜੀ, ਸਤਪਾਲ ਕਲਿਆਣ, ਵਿਲਿਅਮ ਰਾਜ ਕੁਮਾਰ ਬਾਲੀ ਸ਼ਾਮਿਲ ਹੋਏ। ਇਸ ਮੌਕੇ ਵਿਸ਼ੇਸ਼ ਤੌਰ ਤੇ ਕਮਲ ਨਾਹਰ ਜੀ ਆਪਣੇ ਸਾਥੀਆਂ ਸਮੇਤ ਭਾਵਾਧਸ ਵਿੱਚ ਸ਼ਾਮਿਲ ਹੋਏ। ਉਹਨਾਂ ਦੇ ਇਸ ਉਪਰਾਲੇ ਦੀ ਸਵਾਗਤ ਭਾਵਾਧਸ ਦੇ ਪ੍ਰਾਂਤੀਆਂ ਕਨਵੀਨਰ ਵੀਰ ਰਵੀ ਬਾਲੀ ਜੀ ਨੇ ਆਪਣੇ ਸਾਥੀਆਂ ਸਮੇਤ ਕੀਤਾ।

Post a Comment