ਲ਼ਹਿਰਾਗਾਗਾ, 10 ਦਸੰਬਰ (ਸੂਰਜ ਭਾਨ) :ਨੇੜੇ ਪੈਂਦੇ ਪਿੰਡ ਚੂੜਲ ਕਲਾਂ ਵਿਖੇ ਟਿਕਟ ਨੂੰ ਲੈ ਕੇ ਹੋਈ ਤਕਰਾਰ ਪਿੱਛੋਂ ਬੱਸ ਕੰਡਕਟਰ ਨਾਲ ਹੋਈ ਹੱਥੋਪਾਈ ਦੇ ਚੱਲਦਿਆਂ ਇਕੱਠੇ ਹੋਏ ਬੱਸ ਚਾਲਕਾਂ ਅਤੇ ਕੰਡਕਟਰਾਂ ਨੇ ਪਟਿਆਲਾ-ਬੁਢਲਾਡਾ ਮੁੱਖ ਮਾਰਗ ਨੂੰ ਜਾਮ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਰੋਡਵੇਜ ਦੀ ਬੁਢਲਾਡਾ ਡਿਪੂ ਦੀ ਬੱਸ ਨੰ: ਪੀ ਬੀ 10 ਸੀ ਐ¤ਚ 3376 ਪਟਿਆਲਾ ਤੋਂ ਬੁਢਲਾਡਾ ਜਾ ਰਹੀ ਸੀ। ਕਰੀਬ ਰਾਤ 8 ਵਜੇ ਪਿੰਡ ਚੂੜਲ ਕਲਾਂ ਦੇ ਬੱਸ ਸਟੈਂਡ ਤੇ ਪਹੁੰਚਣ ਤੇ ਬੱਸ ਵਿੱਚ ਸਵਾਰ ਕੁਝ ਵਿਅਕਤੀਆਂ ਦਾ ਕੰਡਕਟਰ ਨਾਲ ਟਿਕਟ ਨੂੰ ਲੈ ਕੇ ਕੋਈ ਝਗੜਾ ਹੋ ਗਿਆ ਜਿਸ ਨੂੰ ਲੈ ਕੇ ਹੱਥੋਪਾਈ ਹੋ ਗਏ ਅਤੇ ਬੱਸ ਦੇ ਸ਼ੀਸ਼ੇ ਭੰਨ ਦਿੱਤੇ ਗਏ। ਜਿਸ ਕਾਰਨ ਬੱਸ ਚਾਲਕਾਂ ਅਤੇ ਕੰਡਕਟਰਾਂ ਨੇ ਸੜਕ ਦੇ ਵਿਚਕਾਰ ਬੱਸਾਂ ਖੜ•ੀਆਂ ਕਰ ਕੇ ਆਵਾਜਾਈ ਰੋਕ ਦਿੱਤੀ। ਮੌਕੇ ਤੇ ਪੁਲਿਸ ਚੌਕੀ ਚੋਟੀਆਂ ਦੇ ਮੁਨਸ਼ੀ ਸੁਖਵਿੰਦਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਪਹੁੰਚ ਕੇ ਸੂਝ ਬੂਝ ਨਾਲ ਜਾਮ ਲਗਾਉਣ ਵਾਲਿਆਂ ਨੂੰ ਸਮਝਾ ਕੇ ਜਾਮ ਖੁਲਵਾਇਆ।ਇਸ ਉਪਰੰਤ ਮੁਨਸ਼ੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਬੱਸ ਕੰਡਕਟਰ ਜਗਤਾਰ ਸਿੰਘ ਦੇ ਬਿਆਨਾਂ ਤੇ ਜਗਸੀਰ ਸਿੰਘ ਪੁੱਤਰ ਰਾਮ ਸਰੂਪ, ਕ੍ਰਿਸ਼ਨ ਸਿੰਘ ਪੁੱਤਰ ਮੱਘਰ ਸਿੰਘ ਅਤੇ ਰੁਲਦੂ ਸਿੰਘ ਤੋਂ ਇਲਾਵਾ 3-4 ਹੋਰ ਅਣਪਛਾਤਿਆਂ ਉ¤ਪਰ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ।

Post a Comment