ਲੁਧਿਆਣਾ, ( ਸਤਪਾਲ ਸੋਨੀ) ਗਣੇਸ਼ ਪੂਜਨ ਅਤੇ ਭਗਵਾਨ ਸ਼ਿਵ ਦੇ ਪੂਜਨ ਦੇ ਨਾਲ ਸੋਮਵਾਰ ਨੂੰ ਮਹਾਂਸ਼ਿਵਰਾਤਰੀ ਮਹੇਤਸਵ ਕਮੇਟੀ ਵਲੋਂ ਸ਼ਿਵ ਰਾਤਰੀ ਦੇ ਮੌਕੇ 8 ਮਾਰਚ ਨੂੰ ਆਯੋਜਿਤ ਹੋਣ ਵਾਲੀ ਵਿਸ਼ਾਲ ਰਥ ਯਾਤਰਾ ਦੀਆਂ ਤਿਆਰੀਆਂ ਦਾ ਕੰਮ ਆਰੰਭ ਹੋਇਆ। ਪ੍ਰਾਚੀਨ ਸੰਗਲਾ ਵਾਲਾ ਸ਼ਿਵਾਲਿਆ ਵਿੱਖੇ ਮਹੰਤ ਨਾਰਾਇਣ ਦਾਸ ਪੁਰੀ ਅਤੇ ਮਹੰਤ ਦਿਨੇਸ਼ ਪੁਰੀ ਜੀ ਦੀ ਪ੍ਰਧਾਨਗੀ ਹੇਠ ਮਹਾਂਸ਼ਿਵਰਾਤਰੀ ਮਹੋਤਸਵ ਕਮੇਟੀ ਦੇ ਸਮੂਹ ਮੈਂਬਰਾਂ ਨੇ ਵਿਘਨਹਰਤਾ ਗਣੇਸ਼ ਜੀ ਦੀ ਪੂਜਾ ਅਰਚਨਾ ਅਤੇ ਭਗਵਾਨ ਸ਼ਿਵ ਦੀ ਆਰਤੀ ਕਰਕੇ ਨਿਰਵਿਘਨ ਰਥ ਯਾਤਰਾ ਸੰਪਨ ਹੋਣ ਦੀ ਪ੍ਰਾਰਥਣਾ ਕੀਤੀ। ਮਹੰਤ ਨਾਰਾਇਣ ਦਾਸ ਪੁਰੀ ਜੀ ਨੇ ਰਥ ਯਾਤਰਾ ਦੇ ਮਹਤੱਵ ਦੀ ਗੱਲ ਕਰਦੇ ਹੋਏ ਕਿਹਾ ਕਿ ਸ਼ਿਵਰਾਤਰੀ ਤਿਉਹਾਰ ਤੇ ਆਯੋਜਿਤ ਹੋਣ ਵਾਲੀ ਰਥ ਯਾਤਰਾ ਵਿੱਚ ਸ਼ਾਮਲ ਹੋ ਕੇ ਭਗਵਾਨ ਸ਼ਿਵ ਦੇ ਰਥ ਦੀ ਸੇਵਾ ਕਰਦੇ ਹੋਏ ਯਾਤਰਾ ਦੇ ਨਾਲ ਚੰਦ ਕਦਮ ਪੈਦਲ ਪੈਦਲ ਚਲਣ ਵਾਲੇ ਇੰਸਾਨ ਨੂੰ ਮਨ ਇੱਛਤ ਫਲ ਅਤੇ ਦੁਖਾਂ ਤੋਂ ਛੁਟਕਾਰਾ ਮਿਲਦਾ ਹੈ। ਮਹਾਂਸ਼ਿਵਰਾਤਰੀ ਮਹੋਤਸਵ ਕਮੇਟੀ ਦੇ ਪਮੁੱਖ ਸੇਵਾਦਾਰ ਨੀਰਜ ਵਰਮਾ ਅਤੇ ਅਜੈ ਬਹਿਲ ਨੇ ਦੱਸਿਆ ਕਿ ਮਹੋਤਸਵ ਕਮੇਟੀ ਵਲੋਂ 8 ਮਾਰਚ ਨੂੰ ਆਯੋਜਿਤ ਹੋਣ ਵਾਲੀ ਵਿਸ਼ਾਲ ਰਥ ਯਾਤਰਾ ਦੀ ਤਿਆਰਿਆਂ ਅੱਜ ਤੋਂ ਆਰੰਭ ਹੋ ਗਈਆਂ ਹਨ। ਜਲਦੀ ਹੀ ਰਥ ਯਾਤਰਾ ਦਾ ਸੰਦੇਸ਼ ਲੋਕਾਂ ਤਕ ਪਹੁੰਚਾਉਣ ਲਈ ਮਹਾਨਗਰ ਦੇ ਵੱਖ-ਵੱਖ ਖੇਤਰਾਂ ਵਿੱਚ ਸੂਚਨਾ ਕੇਂਦਰ ਖੋਲ• ਕੇ ਰਥ ਯਾਤਰਾ ਦਾ ਸੰਦੇਸ਼ ਘਰ-ਘਰ ਤੱਕ ਪਹੁੰਚਾਇਆ ਜਾਵੇਗਾ। ਇਸ ਮੌਕੇ ਕਮੇਟੀ ਦੇ ਮੁੱਖ ਸੇਵਾਦਾਰ ਅਸ਼ਵਨੀ ਬਹਿਲ, ਅਜੈ ਗੁਪਤਾ, ਅਨਿਲ ਬਾਂਸਲ, ਰਾਕੇਸ਼ ਚੌਧਰੀ, ਫਕੀਰ ਚੰਦ, ਸ਼ਿਵਰਾਮ ਸੂਰੀ , ਸਾਹਿਲ ਖੁਰਾਣਾ, ਸੰਜੀਵ ਬਾਂਸਲ, ਰਮੇਸ਼ ਚੌਧਰੀ, ਲੋਕੇਸ਼ ਗੁਪਤਾ, ਰਾਮ ਕੁਮਾਰ ਖੁਰਾਣਾ, ਪੰਕਜ ਗੋਇਲ, ਸੁਭਾਸ਼ ਨਾਗਪਾਲ, ਸ਼ਾਮ ਸੁੰਦਰ ਗੋਇਲ, ਰਾਜਿੰਦਰ ਸੈਣੀ, ਲਵਲੀ ਥਾਪਰ, ਨਰੇਸ਼ ਮਾਟਾ, ਤਰੁਣ ਅਰੋੜਾ, ਮਹੰਤ ਬ੍ਰਿਜ ਬਾਵਾ, ਭੂਸ਼ਣ ਕੁਮਾਰ, ਕਰਨ, ਸੁਰਿੰਦਰ, ਪ੍ਰਿੰਸ ਵਰਮਾ, ਚੰਦਰ ਹੰਸ ਚੀਨਾ, ਸੰਜੀਵ ਸ਼ਰਮਾ, ਮਨੋਜ ਮਿੱਤਲ, ਸੌਰਭ ਵਰਮਾ, ਰੇਖਾ ਸ਼ੇਖਾਵਤ, ਰੀਟਾ ਰਾਣੀ, ਲਲਿਤਾ ਰਾਣੀ, ਊਸ਼ਾ, ਸੁਮਨ ਸ਼ਰਮਾ, ਰੀਨਾ ਮਲਹੌਤਰਾ, ਲਵਨੀਸ਼ ਗੁਪਤਾ ਵੀ ਹਾਜਰ ਸਨ।
Post a Comment