ਖੰਨਾ, 12 ਦਸੰਬਰ (ਥਿੰਦ ਦਿਆਲਪੁਰੀਆ) ਸੱਤਾਧਿਰ ਦੀਆਂ ਮੁਸ਼ਕਲਾ ਵਿਚ ਨਵੇ ਉਠੇ ਆਗੂ ਵਾਧਾ ਕਰ ਰਹੇ ਹਨ , ਆਏ ਦਿਨ ਕੋਈ ਨਾ ਕੋਈ ਪੰਗਾ ਖੜਾ ਕਰੀ ਰੱਖਦੇ ਹਨ। ਅਜਿਹਾ ਹੀ ਮ੍ਰਾਜਰਾ ਪੁਲਸ ਜਿਲ•ਾ ਖੰਨਾ ਦੇ ਬਲਾਕ ਅੱਜ ਸਮਰਾਲਾ ਦੇ ਸਿਵਲ ਹਸਪਤਾਲ ਵਿਚ ਵਾਪਿਰਆ ਜਿਥੇ ਇਕ ਅਕਾਲੀ ਸਮਰਥਕ ਦੱਸੇ ਜਾਦੇ ਨੌਜਵਾਨ ਨੇ ੳ ਪੀ ਡੀ ਸਟਾਫ ਤੇ ਸਥਾਨਕ ਸੀਨੀਅਰ ਮੇਡੀਕਲ ਅਧਿਕਾਰੀ ਨਾਲ ਕਿਸੇ ਗੱਲ ਤੇ ਕਥਿਤ ਗਾਲੀਗਲੋਚ ਕੀਤਾ ਜਿਸ ਕਰਕੇ ਮਾਮਲਾ ਥਾਣੇ ਅੱਪੜਿਆ ਪਰ ਸਥਾਨਕ ਆਗੂ ਮਾਮਲਾ ਵਿਗੜਦਾ ਵੇਖ ਉਚ ਅਧਿਕਾਰੀ ਕੋਲ ਲਿਖਤੀ ਮੁਆਫੀਨਾਮਾ ਦੇਕੇ ਮਾਮਲਾ ਨਿਬੇੜ ਗਿਆ। ਆਪਣੇ ਨਾਲ ਹੋਏ ਮਾੜੇ ਵਿਵਹਾਰ ਤੇ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਹੜਤਾਲ ਕਰ ਦਿੱਤੀ ਜਿਸ ਨਾਲ ਹਸਪਤਾਲ ਵਿਚ ਆਏ ਮਰੀਜ਼ਾਂ ਨੂੰ 2 ਘੰਟੇ ਤਕ ਡਾਢੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

Post a Comment