ਪਟਿਆਲਾ,
26 ਦਸੰਬਰ:/ ‘‘ਪਹਿਲੀ ਤੋਂ ਸੱਤ
ਜਨਵਰੀ ਤੱਕ ਪਟਿਆਲਾ ਵਿਖੇ
ਮਨਾਏ ਜਾ ਰਹੇ ਕੌਮੀ
ਸੜਕ ਸੁਰੱਖਿਆ ਸਪਤਾਹ ਤਹਿਤ
ਵਿਦਿਆਰਥੀਆਂ ਅਤੇ ਵੱਖ-ਵੱਖ
ਵਾਹਨਾਂ ਦੇ ਚਾਲਕਾਂ ਨੂੰ
ਆਵਾਜਾਈ ਨਿਯਮਾਂ ਬਾਰੇ ਜਾਗਰੂਕ
ਕਰਨ ਲਈ ਵਿਆਪਕ ਮੁਹਿੰਮ
ਚਲਾਈ ਜਾਵੇ ਅਤੇ ਇਸ
ਦੌਰਾਨ ਸਕੂਲਾਂ ਵਿੱਚ ਸੈਮੀਨਾਰ,
ਭਾਸ਼ਣ ਮੁਕਾਬਲੇ ਤੇ ਚੇਤਨਾ
ਰੈਲੀਆਂ ਰਾਹੀਂ ਵਿਦਿਆਰਥੀਆਂ ਤੇ
ਲੋਕਾਂ ਨੂੰ ਸੜਕ ’ਤੇ
ਚੱਲਣ ਦੇ ਨਿਯਮਾਂ ਬਾਰੇ
ਜਾਣੂ ਕਰਵਾਇਆ ਜਾਵੇ ।’’
ਇਹ ਹਦਾਇਤਾਂ ਡਿਪਟੀ ਕਮਿਸ਼ਨਰ
ਪਟਿਆਲਾ ਸ਼੍ਰੀ ਜੀ.ਕੇ.
ਸਿੰਘ ਨੇ ਜ਼ਿਲ•ਾ
ਪ੍ਰਬੰਧਕੀ ਕੰਪਲੈਕਸ ਵਿਖੇ ਕੌਮੀ
ਸੜਕ ਸੁਰੱਖਿਆ ਸਪਤਾਹ ਸਬੰਧੀ
ਕੀਤੀਆਂ ਜਾ ਰਹੀਆਂ ਤਿਆਰੀਆਂ
ਦਾ ਜਾਇਜ਼ਾ ਲੈਣ ਲਈ
ਵੱਖ-ਵੱਖ ਵਿਭਾਗਾਂ ਦੇ
ਅਧਿਕਾਰੀਆਂ ਨਾਲ ਮੀਟਿੰਗ ਦੀ
ਪ੍ਰਧਾਨਗੀ ਕਰਦਿਆਂ ਦਿੱਤੀਆਂ ।
ਡਿਪਟੀ ਕਮਿਸ਼ਨਰ ਨੇ ਦੱਸਿਆ
ਕਿ 1 ਜਨਵਰੀ ਨੂੰ ਜ਼ਿਲ•ਾ ਪ੍ਰਬੰਧਕੀ ਕੰਪਲੈਕਸ
ਵਿਖੇ ਵਿਦਿਆਰਥੀਆਂ ਤੇ ਅਧਿਕਾਰੀਆਂ ਨੂੰ
ਆਵਾਜਾਈ ਨਿਯਮਾਂ ਬਾਰੇ ਜਾਗਰੂਕ
ਕਰਨ ਦੇ ਨਾਲ ਇਸ
ਮੁਹਿੰਮ ਦੀ ਸ਼ੁਰੂਆਤ ਕੀਤੀ
ਜਾਵੇਗੀ । ਉਨ•ਾਂ ਕਿਹਾ ਕਿ
ਸੜਕ ਹਾਦਸਿਆਂ ਦੀ ਵਧ
ਰਹੀ ਗਿਣਤੀ ਲਈ ਅਸੀਂ
ਖੁਦ ਜਿੰਮੇਵਾਰ ਹਾਂ ਅਤੇ ਆਵਾਜਾਈ
ਨਿਯਮਾਂ ਦੀ ਪਾਲਣਾ ਕਰਨ
ਨੂੰ ਗੰਭੀਰਤਾ ਨਾਲ ਨਾ
ਲੈਣ ਕਾਰਨ ਹੀ ਰੋਜ਼ਾਨਾ
ਅਨੇਕਾਂ ਸੜਕ ਦੁਰਘਟਨਾਵਾਂ ਵਾਪਰ
ਰਹੀਆਂ ਹਨ ਅਤੇ ਕੀਮਤੀ
ਜਾਨਾਂ ਮੌਤ ਦੇ ਮੂੰਹ
ਵਿੱਚ ਜਾ ਰਹੀਆਂ ਹਨ
। ਉਨ•ਾਂ
ਟਰੈਫਿਕ ਪੁਲਿਸ ਦੇ ਅਧਿਕਾਰੀਆਂ
ਨੂੰ ਹਦਾਇਤ ਕੀਤੀ ਕਿ
ਸ਼ਹਿਰ ਵਿੱਚ ਕਮਰਸ਼ੀਅਲ ਤੌਰ
’ਤੇ ਚੱਲਣ ਵਾਲੀਆਂ ਟਰਾਲੀਆਂ
ਨੂੰ ਜ਼ਬਤ ਕੀਤਾ ਜਾਵੇ
ਅਤੇ ਵਾਹਨਾਂ ਨੂੰ ਲਾਪਰਵਾਹੀ
ਨਾਲ ਚਲਾਉਣ ਅਤੇ ਆਵਾਜਾਈ
ਨਿਯਮਾਂ ਦੀ ਅਣਦੇਖੀ ਕਰਨ
ਵਾਲੇ ਵਾਹਨ ਚਾਲਕਾਂ ਵਿਰੁੱਧ
ਕਾਨੂੰਨੀ ਕਾਰਵਾਈ ਨੂੰ ਅਮਲ
ਵਿੱਚ ਲਿਆਂਦਾ ਜਾਵੇ ।
ਉਨ•ਾਂ ਅਧਿਕਾਰੀਆਂ ਨੂੰ
ਹਦਾਇਤ ਕੀਤੀ ਕਿ ਸੰਘਣੀ
ਧੁੰਦ ਪੈਣ ਕਾਰਨ ਸੜਕ
ਦੁਰਘਟਨਾਵਾਂ ਵਾਪਰਨ ਦਾ ਡਰ
ਬਣਿਆ ਰਹਿੰਦਾ ਹੈ ਇਸ
ਲਈ ਵਾਹਨਾਂ ਦੇ ਪਿਛਲੇ
ਪਾਸੇ ਰਿਫਲੈਕਟਰ ਲਗਾਏ ਜਾਣ ਅਤੇ
ਸੜਕਾਂ ’ਤੇ ਲੋੜੀਂਦੀਆਂ ਪੀਲੀਆਂ
ਤੇ ਚਿੱਟੀਆਂ ਲਾਈਨਾਂ ਵੀ
ਫੌਰੀ ਬਣਾਈਆਂ ਜਾਣ ।
ਸ਼੍ਰੀ ਜੀ.ਕੇ.
ਸਿੰਘ ਨੇ ਕਿਹਾ ਕਿ
ਆਵਾਜਾਈ ਨਿਯਮ ਸਾਰਿਆਂ ਲਈ
ਹੀ ਮਹੱਤਵਪੂਰਨ ਹਨ ਅਤੇ ਇਨ•ਾਂ ਦੀ ਪਾਲਣਾ
ਕਰਨੀ ਸਭ ਦਾ ਨੈਤਿਕ
ਫਰਜ਼ ਹੈ । ਉਨ•ਾਂ ਜ਼ਿਲ•ਾ
ਸਿੱਖਿਆ ਅਫਸਰ ਸੈਕੰਡਰੀ ਨੂੰ
ਹਦਾਇਤ ਕੀਤੀ ਕਿ ਸੜਕ
ਸੁਰੱਖਿਆ ਹਫ਼ਤੇ ਦੌਰਾਨ ਸਾਰੇ
ਸਕੂਲਾਂ ਵਿੱਚ ਸੈਮੀਨਾਰ ਕਰਵਾ
ਕੇ ਵਿਦਿਆਰਥੀਆਂ ਨੂੰ ਆਵਾਜਾਈ ਦੇ
ਨਿਯਮਾਂ ਤੇ ਸੰਕੇਤਾਂ ਬਾਰੇ
ਦੱਸਿਆ ਜਾਵੇ ਅਤੇ ਹਫ਼ਤੇ
ਵਿੱਚ ਘੱਟੋ ਘੱਟ ਇਕ
ਦਿਨ ਸੜਕ ਸੁਰੱਖਿਆ ਨੂੰ
ਸਮਰਪਿਤ ਕੀਤਾ ਜਾਵੇ।
ਉਨ•ਾਂ ਕਿਹਾ ਕਿ
ਸਕੂਲਾਂ ਵਿੱਚ ਬੱਚਿਆਂ ਦੇ
ਭਾਸ਼ਣ ਮੁਕਾਬਲੇ, ਸੈਮੀਨਾਰ, ਚਿੱਤਰਕਾਰੀ ਮੁਕਾਬਲੇ ਕਰਵਾਏ ਜਾਣ
ਅਤੇ ਮੁਕਾਬਲਿਆਂ ਵਿੱਚ ਜੇਤੂ ਰਹਿਣ
ਵਾਲੇ ਬੱਚਿਆਂ ਨੂੰ ਸੜਕ
ਸੁਰੱਖਿਆ ਸਪਤਾਹ ਦੇ ਸਮਾਪਤੀ
ਸਮਾਰੋਹ ਮੌਕੇ ਸਨਮਾਨਤ ਕੀਤਾ
ਜਾਵੇਗਾ । ਡਿਪਟੀ
ਕਮਿਸ਼ਨਰ ਨੇ ਕਿਹਾ ਕਿ
ਇਹ ਜਾਗਰੂਕਤਾ ਮੁਹਿੰਮ ਲਗਾਤਾਰ ਜਾਰੀ
ਰੱਖੀ ਜਾਵੇ ਤਾਂ ਜੋ
ਵੱਧ ਤੋਂ ਵੱਧ ਲੋਕ
ਵਾਹਨ ਚਲਾਉਣ ਸਮੇਂ ਸਾਵਧਾਨੀਆਂ
ਵਰਤ ਸਕਣ ਅਤੇ ਸੜਕ
ਹਾਦਸਿਆਂ ਨੂੰ ਰੋਕਿਆ ਜਾ
ਸਕੇ । ਉਨ•ਾਂ ਜ਼ਿਲ•ੇ
ਦੀਆਂ ਸਮੂਹ ਸਮਾਜ ਸੇਵੀ
ਸੰਸਥਾਵਾਂ ਤੇ ਆਮ ਲੋਕਾਂ
ਨੂੰ ਵੀ ਅਪੀਲ
ਕੀਤੀ ਕਿ ਉਹ ਜ਼ਿਲ•ਾ ਪ੍ਰਸ਼ਾਸ਼ਨ ਨੂੰ
ਇਸ ਮੁਹਿੰਮ ਦੀ ਸਫਲਤਾ
ਲਈ ਆਪਣਾ ਸਹਿਯੋਗ ਦੇਣ
। ਇਸ ਮੌਕੇ
ਡਿਪਟੀ ਕਮਿਸ਼ਨਰ ਨੇ ਜ਼ਿਲ•ਾ ਟਰਾਂਸਪੋਰਟ ਅਫਸਰ
ਅਤੇ ਟਰੈਫਿਕ ਪੁਲਿਸ ਦੇ
ਅਧਿਕਾਰੀਆਂ ਨੂੰ ਹਦਾਇਤ ਕੀਤੀ
ਕਿ ਉਹ ਸਮਾਜ ਸੇਵਕਾਂ
ਨਾਲ ਤਾਲਮੇਲ ਰੱਖਕੇ ਪੀ.ਆਰ.ਟੀ.ਸੀ
ਦੇ ਮੁੱਖ ਦਫ਼ਤਰ, ਟਰੱਕ
ਯੂਨੀਅਨ, ਟੈਂਪੂ ਯੂਨੀਅਨਾਂ ਅਤੇ
ਜ਼ਿਲ•ੇ ਦੀਆਂ ਸਮੂਹ
ਸਬ-ਡਵੀਜ਼ਨਾਂ ਵਿੱਚ ਸੜਕ
ਸੁਰੱਖਿਆ ਸਬੰਧੀ ਸੈਮੀਨਾਰਾਂ ਦਾ
ਆਯੋਜਨ ਕਰਨ ਦੇ ਨਾਲ-ਨਾਲ ਟਰੱਕ ਚਾਲਕਾਂ,
ਪ੍ਰਾਈਵੇਟ ਬੱਸਾਂ ਦੇ ਚਾਲਕਾਂ
ਤੇ ਸਕੂਲ ਬੱਸਾਂ ਦੇ
ਚਾਲਕਾਂ ਦੀਆਂ ਅੱਖਾਂ ਦੀ
ਜਾਂਚ ਕਰਨ ਅਤੇ ਮੈਡੀਕਲ
ਕੈਂਪ ਲਗਾਉਣ ਨੂੰ ਯਕੀਨੀ
ਬਣਾਉਣ ।
ਡਿਪਟੀ ਕਮਿਸ਼ਨਰ ਨੇ
ਹਦਾਇਤ ਕੀਤੀ ਕਿ ਪਟਿਆਲਾ-ਰਾਜਪੁਰਾ ਸੜਕ ’ਤੇ
ਅਣਅਧਿਕਾਰਤ ਤੌਰ ’ਤੇ ਲੋਕਾਂ
ਦੁਆਰਾ ਬਣਾਏ ਗਏ ਲਾਂਘੇ
ਤੁਰੰਤ ਬੰਦ ਕੀਤੇ ਜਾਣ
ਅਤੇ ਭਵਿੱਖ ਵਿੱਚ ਇਸ
ਗੱਲ ਨੂੰ ਯਕੀਨੀ ਬਣਾਇਆ
ਜਾਵੇ ਕਿ ਕੋਈ ਵੀ
ਸ਼ਰਾਰਤੀ ਅਨਸਰ ਆਪਣੀ ਨਿੱਜੀ
ਸਹੂਲਤ ਲਈ ਮੁੜ ਅਜਿਹੇ
ਲਾਂਘੇ ਨਾ ਬਣਾ ਸਕੇ
। ਉਨ•ਾਂ
ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ
ਕਿ ਅਜਿਹੇ ਸ਼ਰਾਰਤੀ ਅਨਸਰਾਂ
ਵਿਰੁੱਧ ਪਰਚੇ ਦਰਜ ਕੀਤੇ
ਜਾਣ । ਮੀਟਿੰਗ
ਦੌਰਾਨ ਸ਼੍ਰੀ ਜੀ.ਕੇ.
ਸਿੰਘ ਨੇ ਸ਼ਹਿਰ ਵਿੱਚ
ਸੜਕ ਸੁਰੱਖਿਆ ਸਬੰਧੀ ਜਾਗਰੂਕਤਾ
ਬੋਰਡ ਅਤੇ ਸੰਕੇਤ ਚਿੰਨ•
ਲਗਾਉਣ ਬਾਰੇ ਵੀ ਕਿਹਾ
। ਉਨ•ਾਂ
ਨੇ ਪੰਜਾਬੀ ਯੂਨੀਵਰਸਿਟੀ ਦੇ
ਸਾਹਮਣੇ ਟਰੈਫਿਕ ਲਾਈਟਾਂ ਨੂੰ
ਦਰੁਸਤ ਕਰਨ ਅਤੇ ਬੱਸ
ਸਟੈਂਡ ਪਟਿਆਲਾ ਦੇ ਆਲੇ-ਦੁਆਲੇ ਹੋਣ ਵਾਲੀ
ਬੇਤਰਤੀਬੀ ਪਾਰਕਿੰਗ ਦੀ ਸਮੱਸਿਆ
ਨੂੰ ਵੀ ਫੌਰੀ ਹੱਲ
ਕਰਨ ਦੇ ਆਦੇਸ਼ ਦਿੱਤੇ
। ਮੀਟਿੰਗ ਦੌਰਾਨ
ਜ਼ਿਲ•ਾ ਟਰਾਂਸਪੋਰਟ ਅਫਸਰ
ਸ. ਤੇਜਿੰਦਰ ਸਿੰਘ ਧਾਲੀਵਾਲ,
ਐਸ.ਡੀ.ਐਮ ਪਾਤੜਾਂ
ਸ਼੍ਰੀਮਤੀ ਪਰਨੀਤ ਕੌਰ ਸ਼ੇਰਗਿੱਲ,
ਐਸ.ਪੀ ਟਰੈਫਿਕ ਸ.
ਬੀ.ਐਸ. ਢਿੱਲੋਂ, ਜ਼ਿਲ•ਾ ਸਿੱਖਿਆ ਅਫਸਰ
ਸੈਕੰਡਰੀ ਸ਼੍ਰੀਮਤੀ ਬਲਬੀਰ ਕੌਰ,
ਟਰੈਫਿਕ ਇੰਚਾਰਜ ਇੰਸਪੈਕਟਰ ਸ.
ਹਰਦੀਪ ਸਿੰਘ ਬਡੂੰਗਰ, ਸ਼੍ਰੀ
ਪ੍ਰਦੀਪ ਸਚਦੇਵਾ ਪੀ.ਆਰ.ਟੀ.ਸੀ., ਡਾ.
ਜਗਬੀਰ ਸਿੰਘ, ਸ਼੍ਰੀ ਜਤਵਿੰਦਰ
ਸਿੰਘ ਗਰੇਵਾਲ, ਸਮਾਜ ਸੇਵਕ
ਕਰਨਲ (ਸੇਵਾਮੁਕਤ) ਕਰਨਲ ਕਰਮਿੰਦਰਾ ਸਿੰਘ,
ਸ਼੍ਰੀ ਜੇ. ਰਾਏ ਮੰਗਲਾ,
ਸ. ਨਿਰਮਲ ਸਿੰਘ, ਸ.
ਨਰਿੰਦਰ ਸਿੰਘ ਖੁਰਾਣਾ ਤੋਂ
ਇਲਾਵਾ ਵੱਖ-ਵੱਖ ਵਿਭਾਗਾਂ
ਦੇ ਹੋਰ ਅਧਿਕਾਰੀ ਤੇ
ਸਮਾਜ ਸੇਵਕ ਹਾਜ਼ਰ ਸਨ
।
Post a Comment