12 ਹਜਾਰ ਮਿਲੀਲੀਟਰ ਨਸ਼ੀਲੀ ਦਵਾਈ ਫੜੀ
ਦਰਜਨਾਂ ਕਾਰਾਂ ਦੀ ਕਾਲੀ ਫਿਲਮ ਉਤਾਰੀ ਤੇ ਕੱਟੇ ਚਲਾਨ
ਅਮਨਦੀਪ ਦਰਦੀ, ਗੁਰੂਸਰ ਸੁਧਾਰ/ਸਥਾਨਕ ਥਾਣੇ ਦੀ ਪੁਲਿਸ ਵੱਲੋਂ ਮੁੱਖ ਪੁਲਿਸ ਅਫ਼ਸਰ ਇੰਸਪੈਕਟਰ ਰਾਜੇਸ਼ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਪੁਲਿਸ ਜਿਲਾ ਦਿਹਾਤੀ ਲੁਧਿਆਣਾ ਸ੍ਰੀ ਅਸ਼ੀਸ਼ ਚੌਧਰੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਇਲਾਕੇ ਵਿਚ ਤਸਕਰਾਂ ਖਿਲਾਫ ਸ਼ਿਕੰਜਾ ਕਸਿਆ ਹੋਇਆ ਹੈ। ਜਿਸ ਦੌਰਾਨ ਅੱਜ ਇਥੋ ਨੇੜੇ ਹੀ ਪਿੰਡ ਸਰਾਭਾ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਚੌਕ ਵਿਖੇ ਜਰਨੈਲ ਸਿੰਘ ਏ.ਐਸ.ਆਈ. ਵੱਲੋਂ ਪੁਲਿਸ ਪਾਰਟੀ ਨਾਲ ਲਗਾਏ ਨਾਕੇ ਦੌਰਾਨ ਦੁਪਹਿਰ 12.30 ਵਜੇ ਪਵਨਦੀਪ ਸਿੰਘ ਉਰਫ ਪੰਮਾ ਪੁੱਤਰ ਸੁਰਜੀਤ ਸਿੰਘ ਜੱਟ ਵਾਸੀ ਪਿੰਡ ਹਠੂਰ ਤਜਿੰਦਰ ਸਿੰਘ ਉਰਫ ਗੋਲੂ ਪੁੱਤਰ ਪ੍ਰੀਤਮ ਸਿੰਘ ਜੱਟ ਵਾਸੀ ਪਿੰਡ ਛੀਨੀਵਾਲ ਖੁਰਦ ਤੋਂ, ਜੋ ਆਪਣੇ ਅਪਾਚੀ ਮੋਟਰਸਾਈਕਲ ਪੀ.ਬੀ.10.ਡੀ.ਐਸ. 5202 ਤੇ ਸਵਾਰ ਹੋ ਕੇ ਹਠੂਰ ਵੱਲ ਜਾ ਰਹੇ ਸਨ, ਰੋਕ ਕੇ 12000 ਮਿਲੀਲੀਟਰ ਰੈਕਸੋਕਾਪ ਨਸ਼ੀਲੀ ਦਵਾਈ ਬਰਾਮਦ ਕੀਤੀ ਹੈ। ਪੁਲਿਸ ਨੇ ਦੋਸ਼ੀਆਂ ਖਿਲਾਫ ਐਨ.ਡੀ.ਪੀ.ਐਸ. ਐਕਟ ਅਧੀਨ ਧਾਰਾ 22, 25, 61, 85 ਅਧੀਨ ਕੇਸ ਦਰਜ ਕੀਤਾ ਹੈ। ਇਸ ਦੌਰਾਨ ਹੀ ਦਿੱਲੀ ਵਿਚ ਕਾਲੇ ਸ਼ੀਸ਼ਿਆ ਵਾਲੀ ਬੱਸ ਵਿਚ ਵਾਪਰੀ ਬਲਾਤਕਾਰ ਦੀ ਘਟਨਾ ਤੋ ਬਾਅਦ ਕਾਲੇ ਸ਼ੀਸ਼ਿਆਂ ਵਿਰੁੱਧ ਪੁਲਿਸ ਵੱਲੋ ਪੰਜਾਬ ਭਰ ਵਿੱਚ ਵਿੱਢੀ ਮੁਹਿੰਮ ਦੌਰਾਨ ਸਥਾਨਕ ਪੁਲਿਸ ਵੱਲੋਂ ਖਾਲਸਾ ਕਾਲਜ ਦੇ ਸਾਹਮਣੇ ਅਹਿਮ ਨਾਕਾ ਲਗਾ ਕੇ ਦਰਜਨਾਂ ਗੱਡੀਆਂ ਤੇ ਲੱਗੀ ਕਾਲੀ ਫਿਲਮ ਉਤਾਰੀ ਗਈ ਅਤੇ ਗੱਡੀਆਂ ਵਿਚ ਰੱਖੇ ਬੇਸਬਾਲ, ਹਾਕੀਆਂ, ਡੰਡੇ ਆਦਿ ਫੜੇ ਗਏ। ਪੁਲਿਸ ਵੱਲੋ ਵਿੱਢੀ ਇਸ ਮੁਹਿੰਮ ਦੀ ਇਲਾਕੇ ਭਰ ਵਿਚ ਵਿਸ਼ੇਸ਼ ਚਰਚਾ ਹੈ ਅਤੇ ਲੋਕਾਂ ਵਿਚ ਪੁਲਿਸ ਦਾ ਪਹਿਲਾਂ ਤੋ ਵੀ ਵਧੀਆ ਅਕਸ ਬਣਿਆ ਹੈ।
ਕਾਲੀ ਫਿਲਮ ਉਤਾਰਦੇ ਪੁਲਿਸ ਕਰਮਚਾਰੀ ਅਤੇ ਫੜੀਆਂ ਗਈਆਂ ਨਸੀਲੀਆਂ ਦਵਾਈਆਂ ਦੇ ਦੋਸ਼ੀਆਂ ਨਾਲ ਇੰਸਪੈਕਟਰ ਰਾਜੇਸ਼ ਕੁਮਾਰ ਸ਼ਰਮਾਂ ਪੁਲਿਸ ਪਾਰਟੀ ਨਾਲ ਖੜੇ ਦਿਖਾਈ ਦੇ ਰਹੇ ਹਨ।
Post a Comment