ਨਾਭਾ,12 ਦਸੰਬਰ(ਜਸਬੀਰ ਸਿੰਘ ਸੇਠੀ)-ਸਰਕਾਰੀ ਮਿਡਲ ਸਕੂਲ ਮੈਹਸ ਵਿਖੇ ਮੁੱਖ ਅਧਿਆਪਕ ਯਾਦਵਿੰਦਰ ਪਾਲ ਦੁਆਰਾ ਵਿਦਿਆਰਥੀਆਂ ਨੂੰ ਮਨੁੱਖੀ ਅਧਿਕਾਰ ਦਿਵਸ ਦੇ ਮੌਕੇ ਮਨੁੱਖੀ ਅਧਿਕਾਰਾਂ ਪ੍ਰਤੀ ਜਾਗਰੁਕ ਕੀਤਾ ਤਾਂ ਜੋ ਉਹ ਸ਼ੋਸ਼ਣ ਤੋਂ ਬਚ ਸਕਣ ਅਤੇ ਕਿਹਾ ਕਿ ਸਾਨੂੰ ਨਾਲ ਹੀ ਅਪਣੇ ਫਰਜਾਂ ਪ੍ਰਤੀ ਭੀ ਸਚੇਤ ਰਹਿਣਾ ਹੈ ।ਜੇਕਰ ਸਾਨੂੰ ਸੁਤੰਤਰਤਾ ਦਾ ਅਧਿਕਾਰ ਹੈ ਤਾਂ ਸਾਡਾ ਫਰਜ ਹੈ ਕਿ ਦੂਸਰੇ ਦੀ ਸੁਤੰਤਰਤਾ ਦਾ ਧਿਆਨ ਰੱਖੀਏ।
ਸਰਵ ਸਿਖਿਆ ਅਭਿਆਨ ਤਹਿਤ ਮਿਲੀ ਵਰਦੀਆਂ ਦੀ ਗਰਾਂਟ ਵਿਚੋਂ ਵਿਦਿਆਰਥੀਆਂ ਨੂੰ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸੁਖਚੈਨ ਸਿੰਘ ,ਉਪ- ਚੇਅਰਮੈਨ ਜੋਗਾ ਸਿੰਘ ,ਸਕੱਤਰ ਯਾਦਵਿੰਦਰ ਪਾਲ ਦੁਆਰਾ ਸੁਨੀਲ ਕੁਮਾਰ ਦੁੱਗਲ ਦੇ ਸਹਿਯੋਗ ਨਾਲ ਵਰਦੀਆਂ ਵੰਡੀਆਂ ਅਤੇ ਵਿਦਿਆਰਥੀਆਂ ਨੂੰ ਪੜਾਈ ਲਈ ਪ੍ਰੇਰਿਤ ਕੀਤਾ ਗਿਆ। ਸ੍ਰੀਮਤੀ ਚੰਦਰਕਲਾ , ਸ੍ਰੀਮਤੀ ਮੰਜੂਸ਼ਾ ਸ਼ਰਮਾਂ, ਭੁਪਿੰਦਰ ਸਿੰਘ , ਸ੍ਰੀਮਤੀ ਸਰਬਜੀਤ ਕੌਰ ਨੇ ਸਹਿਯੋਗ ਕੀਤਾ।

Post a Comment