ਸੰਗਰੂਰ, 12 ਦਸੰਬਰ (ਸੂਰਜ ਭਾਨ ਗੋਇਲ)-ਅਕਾਲੀ-ਭਾਜਪਾ ਸਰਕਾਰ ਸੂਬੇ ਦੀ ਵਿਕਾਸ ਦੀ ਗਤੀ ਨੂੰ ਚਾਲੂ ਰੱਖਣ ਲਈ ਵਚਨਬੱਧ ਹੈ, ਜਿਸ ਲਈ ਲਗਾਤਾਰ ਯਤਨ ਕੀੇਤੇ ਜਾ ਰਹੇ ਹਨ। ਜਿੱਥੇ ਪਿੰਡਾਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਉਥੇ ਸ਼ਹਿਰਾਂ ਦਾ ਢਾਂਚਾਗਤ ਵਿਕਾਸ ਕਰਨ ਨੂੰ ਪਹਿਲ ਦਿੱਤੀ ਜਾ ਰਹੀ ਹੈ। ਸ਼ਹਿਰ ਸੰਗਰੂਰ ਵਿਖੇ ਬਰਨਾਲਾ ਸੜਕ ’ਤੇ ਬਣਨ ਵਾਲਾ ਰੇਲਵੇ ਓਵਰ ਬ੍ਰਿਜ ਵੀ ਉਸੇ ਲੜੀ ਦਾ ਹੀ ਹਿੱਸਾ ਹੈ। ਇਸ ਪੁੱਲ ਦੇ ਬਣਨ ਨਾਲ ਸ਼ਹਿਰ ਅਤੇ ਇੱਥੋਂ ਗੁਜ਼ਰਨ ਵਾਲੇ ਹਰ ਰਾਹੀ ਨੂੰ ਆਸਾਨੀ ਰਿਹਾ ਕਰੇਗੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮੁੱਖ ਸੰਸਦੀ ਬਾਬੂ ਪ੍ਰਕਾਸ਼ ਚੰਦ ਗਰਗ ਨੇ ਸ਼ਹਿਰ ਸੰਗਰੂਰ ਦੀ ਟਰੈਫਿਕ ਸਮੱਸਿਆਂ ਨੂੰ ਨਜਿੱਠਣ ਲਈ ਸੂਬਾ ਸਰਕਾਰ ਦੇ ਅਹਿਮ ਉਪਰਾਲੇ ਸਦਕਾ ਬਰਨਾਲਾ ਰੋਡ ਨੇੜੇ ਰੇਲਵੇ ਫਾਟਕ ’ਤੇ 18 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਓਵਰ ਬ੍ਰਿਜ ਦਾ ਜਾਇਜ਼ਾ ਲੈਣ ਲਈ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ•ਾਂ ਦੱਸਿਆਂ ਕਿ ਪੁਲਿਸ ਲਾਈਨ ਗੇਟ ਨੰ 2 ਤੋਂ ਵਾਇਆ ਬੱਗੂਆਣਾ ਤੋਂ ਉਭਾਵਾਲ ਰੋਡ ਹੋ ਕੇ ਸੁਨਾਮੀ ਗੇਟ ਤੱਕ ਸੜਕ ਨੂੰ 23 ਫੁੱਟ ਚੌੜਾ ਕੀਤਾ ਜਾਵੇਗਾ। ਸ੍ਰੀ ਗਰਗ ਨੇ ਦੱਸਿਆ ਕਿ ਬ੍ਰਿਜ ਨੂੰ 12.5 ਮੀਟਰ ਚੌੜਾ ਕਰਨ ਦੇ ਨਾਲ ਦੋਵੇਂ ਪਾਸਿਆਂ ਤੋਂ 5.5 ਮੀਟਰ ਸਰਵਿਸ ਰੋਡ (ਪੈਦਲ ਰਾਹਗੀਰਾਂ ਲਈ ਰਸਤਾ) ਬਣਾਈ ਜਾਵੇਗੀ। ਉਨ•ਾਂ ਦੱਸਿਆ ਕਿ 27 ਮਹੀਨੇ ’ਚ ਬਣਨ ਵਾਲੇ ਇਸ ਪੁੱਲ ਦਾ ਕੰਮ ਜਲਦੀ ਹੀ ਸ਼ੁਰੂ ਕਰਵਾ ਕੇ ਨਿਸ਼ਚਿਤ ਸਮੇਂ ਤੋਂ ਪਹਿਲਾਂ ਪੂਰਾ ਕਰਵਾ ਦਿੱਤਾ ਜਾਵੇਗਾ। ਉਨ•ਾਂ ਕਿਹਾ ਇਸੇ ਤਰ•ਾਂ ਮਹਾਂਵੀਰ ਚੌਂਕ ਨੂੰ 1 ਮੀਟਰ ਉੱਚਾ ਚੁੱਕਿਆ ਜਾਵੇਗਾ। ਸ੍ਰੀ ਗਰਗ ਨੇ ਨੈਸ਼ਨਲ ਹਾਈਵੇ ਤੋਂ ਆਏ ਸਹਾਇਕ ਇੰਜੀਨੀਅਰ ਗੁਰਮੇਲ ਸਿੰਘ ਨੂੰ ਹਦਾਇਤ ਕੀਤੀ ਕਿ ਪਾਣੀ ਦੀ ਨਿਕਾਸੀ ਦੇ ਕੰਮ ਨੂੰ ਈ.ਓ ਨਗਰ ਕੌਂਸਲ ਅਤੇ ਪ੍ਰਧਾਨ ਨਗਰ ਕੌਂਸਲ ਨਾਲ ਤਾਲਮੇਲ ਕਰਕੇ ਨੇਪਰੇ ਚੜਾਇਆ ਜਾਵੇ। ਸ਼ਹਿਰ ਸੰਗਰੂਰ ਦੇ ਵਿਕਾਸ ਕਾਰਜਾਂ ਨੂੰ ਪਹਿਲ ਕਦਮੀ ਨਾਲ ਅੱਗੇ ਲਿਜਾਇਆ ਜਾਵੇਗਾ। ਸ੍ਰੀ ਗਰਗ ਨੇ ਕਿਹਾ ਨਾਭਾ ਗੇਟ ਤੋਂ ਸੁਨਾਮੀ ਗੇਟ ਤੱਕ ਸੀਵਰੇਜ਼ ਦੀ ਪਾਇਪ ਲਾਇਨ ਪਾਉਣ ਦੇ ਕੰਮ ’ਚ ਟੁੱਟੀ ਸੜਕ ਨੂੰ ਬਣਾਉਣ ਲਈ ਲਗਭਗ 75 ਲੱਖ ਰੁਪਏ ਦੀ ਲਾਗਤ ਹੋਣ ਵਾਲੇ ਕੰਮ ਨੂੰ ਇਸੇ ਹਫ਼ਤੇ ਸ਼ੁਰੂ ਕਰ ਦਿੱਤਾ ਜਾਵੇਗਾ। ਇਸੇ ਤਰ•ਾਂ ਸ਼ਹਿਰ ਦੇ ਬਣਨ ਵਾਲੇ ਆਧੁਨਿਕ ਬੱਸ ਸਟੈਂਡ ’ਤੇ ਲਗਭਗ 50 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਮੌਕੇ ਉਨ•ਾਂ ਨਾਲ ਪ੍ਰਧਾਨ ਨਗਰ ਕੌਂਸਲ ਇਕਬਾਲਜੀਤ ਸਿੰਘ ਪੂਨੀਆਂ, ਜਤਿੰਦਰ ਕਾਲੜਾ ਭਾਜਪਾ ਆਗੂ, ਜੋਗੀ ਰਾਮ ਭਾਜਪਾ ਆਗੂ, ਸ੍ਰੀ ਰਾਜਕੁਮਾਰ ਅਰੋੜਾ ਸਮਾਜ ਸੇਵੀ, ਈ.ਓ ਨਗਰ ਕੌਸ਼ਲ ਵਿਜੈ ਗੁਪਤਾ, ਅਮਨਦੀਪ ਸਿੰਘ ਪੂਨੀਆਂ, ਜਗਦੀਪ ਗੁੱਜਰਾਂ, ਭਗਵੰਤ ਸਿੰਘ ਐਮ.ਸੀ, ਰਿਪੁਦਮਨ ਢਿੱਲੋ, ਸਚਿਨ ਕੁਮਾਰ ਐਮ.ਸੀ, ਵੀ.ਪੀ ਮਘਾਨ ਅਤੇ ਹੋਰ ਆਗੂ ਹਾਜ਼ਰ ਸਨ।
ਸਥਾਨਕ ਬਰਨਾਲਾ ਰੋਡ ’ਤੇ ਬਣਨ ਵਾਲੇ ਓਵਰ ਬ੍ਰਿਜ ਦੇ ਸਥਾਨ ਦਾ ਜਇਜ਼ਾ ਲੈਂਦੇ ਹੋਏ ਮੁੱਖ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ ਅਤੇ ਅਧਿਕਾਰੀ।


Post a Comment