ਐਸ.ਸੀ. ਵਿੰਗ ਨੇ ਮਨਾਇਆ ਬਾਬਾ ਜੀਵਨ ਸਿੰਘ ਦਾ ਸ਼ਹੀਦੀ ਦਿਵਸ
ਨਾਭਾ, 24 ਦਸੰਬਰ (ਜਸਬੀਰ ਸਿੰਘ ਸੇਠੀ)-ਅਨੁਸੂਚਿਤ ਜਾਤੀ ਵਿੰਗ ਸ੍ਰੋਮਣੀ ਅਕਾਲੀ ਦਲ ਵੱਲੋਂ ਰਿਜਰਵ ਹਲਕਾ ਨਾਭਾ ਵਿਖੇ ਸ਼ੁਰੂ ਕੀਤੀ ਲੋਕ ਜਨ ਸਪੰਰਕ ਮੁਹਿੰਮ ਦੇ ਤਹਿਤ ਐਸ.ਸੀ. ਵਿੰਗ ਦੇ ਪ੍ਰਧਾਨ ਪਰਗਟ ਸਿੰਘ ਕੋਟ ਕਲਾਂ ਅਤੇ ਜਿਲ੍ਹਾ ਮੀਤ ਪ੍ਰਧਾਨ ਗੁਰਤੇਜ ਸਿੰਘ ਊਧਾ ਦੀ ਅਗਵਾਈ ਹੇਠ ਅੱਜ ਪਿੰਡ ਸਾਧੋਹੇੜੀ ਵਿਖੇ ਬਾਬਾ ਜੀਵਨ ਸਿੰਘ ਰੰਘਰੇਟੇ ਗੁਰੂ ਕੇ ਬੇਟੇ ਦਾ ਜਨਮ ਦਿਹਾੜਾ ਬੜੀ ਸ਼ਰਧਾ ਪੂਰਵਕ ਮਨਾਇਆ ਗਿਆ। ਇਸ ਸਮਾਗਮ ਵਿਚ ਇਲਾਕੇ ਦੇ ਐਸ.ਸੀ. ਵਿੰਗ ਦੇ ਸੀਨੀਅਰ ਆਗੂ ਅਤੇ ਪੰਚ-ਸਰਪੰਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਇਸ ਸਮਾਗਮ ਵਿਚ ਸਾਬਕਾ ਵਿਧਾਇਕ ਸ. ਬਲਵੰਤ ਸਿੰਘ ਸ਼ਾਹਪੁਰ ਨੇ ਮੁੱਖ ਮਹਿਮਾਨ ਤੌਰ ਤੇ ਸਮੂਲੀਅਤ ਕੀਤੀ। ਇਸ ਮੌਕੇ ਇਕੱਤਰ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੀ ਅਜੋਕੀ ਪੀੜ੍ਹੀ ਨੂੰ ਕੌਮ ਦੇ ਮਹਾਨ ਸ਼ਹੀਦ ਬਾਬਾ ਜੀਵਨ ਸਿੰਘ ਦੇ ਪਾਏ ਪੂਰਨਿਆਂ ਤੇ ਚੱਲਣ ਦੀ ਲੋੜ ਹੈ ਕਿਉਂਕਿ ਬਾਬਾ ਜੀ ਨੇ ਮੁਗਲ ਹਕੂਮਤ ਨਾਲ ਲੋਹਾਂ ਲੈਂਦਿਆਂ ਤਿਲਕ ਜੰਝੂ ਦੇ ਰਾਖੇ ਨੌਵੇਂ ਪਾਤਸ਼ਾਹ ਸ੍ਰੀ. ਗੁਰੂ ਤੇਗ ਬਹਾਦਰ ਜੀ ਦਾ ਸੀਸ ਦਿੱਲੀ ਦੇ ਚਾਂਦਨੀ ਚੌਂਕ ਤੋਂ ਬੁੱਕਲ ਵਿਚ ਲਪੇਟਕੇ ਖਾਲਸੇ ਦੀ ਜਨਮ ਭੂਮੀ ਸ੍ਰੀ. ਆਨੰਦਪੁਰ ਸਾਹਿਬ ਵਿਖੇ ਸ੍ਰੀ. ਗੁਰੂ ਗੋਬਿੰਦ ਸਿੰਘ ਨੂੰ ਭੇਂਟ ਕੀਤਾ ਸੀ। ਇਸ ਬਹਾਦਰੀ ਬਦਲੇ ਸ੍ਰੀ. ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਜੀਵਨ ਸਿੰਘ ਜੀ ਨੂੰ ਰੰਘਰੇਟਾ ਗੁਰੂ ਕਾ ਬੇਟਾ ਦਾ ਖਿਤਾਬ ਦਿੱਤਾ ਸੀ। ਇਸ ਸਮਾਗਮ ਦੌਰਾਨ ਹੋਰਨਾਂ ਤੋਂ ਇਲਾਵਾ ਅਨੁਸੂਚਿਤ ਜਾਤੀਆਂ ਵਿੰਗ ਦੇ ਅਤੇ ਪੱਛੜੀਆਂ ਸ੍ਰੇਣੀਆਂ ਵਿੰਗ ਦੇ ਕੌਂਮੀ ਜਨਰਲ ਸਕੱਤਰ ਲਾਲ ਸਿੰਘ ਰਣਜੀਤਗੜ੍ਹ ਨੇ ਕਿਹਾ ਕਿ ਸਾਡੀਆਂ ਕੌਂਮਾਂ ਦੇ ਮਹਾਨ ਸਪੂਤਾਂ ਨੇ ਪੰਥ ਲਈ ਅਨੇਕਾਂ ਕੁਰਬਾਨੀਆਂ ਕੀਤੀਆਂ ਜਿਨ੍ਹਾਂ ਉ¤ਪਰ ਅੱਜ ਸਾਨੂੰ ਫਖਰ ਮਹਿਸੂਸ ਕਰਨਾ ਚਾਹੀਦਾ ਹੈ। ਇਸ ਕਰਕੇ ਅੱਜ ਬਾਬਾ ਜੀਵਨ ਸਿੰਘ ਜੀ ਦੀ ਪੰਥ ਪ੍ਰਤੀ ਦੇਣ ਨੂੰ ਘਰ-ਘਰ ਪਹੁੰਚਾਉਣ ਦੀ ਲੋੜ ਹੈ। ਇਸ ਮੌਕੇ ਦਲਿਤ ਭਾਈਚਾਰੇ ਵੱਲੋਂ ਸਾਬਕਾ ਵਿਧਾਇਕ ਸ. ਬਲਵੰਤ ਸਿੰਘ ਸ਼ਾਹਪੁਰ ਦਾ ਵਿਸ਼ੇਸ ਸਨਮਾਨ ਕੀਤਾ ਗਿਆ। ਇਸ ਮੌਕੇ ਐਸ.ਸੀ. ਵਿੰਗ ਦੇ ਸੀਨੀ. ਮੀਤ ਪ੍ਰਧਾਨ ਸ. ਗੁਰਤੇਜ ਸਿੰਘ ਊਧਾ, ਜਨਰਲ ਸਕੱਤਰ ਜਗਸੀਰ ਸਿੰਘ ਗਲਵੱਟੀ, ਭਗਤ ਰਵਿਦਾਸ ਨੌਜਵਾਨ ਕਮੇਟੀ ਸਾਧੋਹੇੜੀ ਦੇ ਪ੍ਰਧਾਨ ਬਲਜੀਤ ਸਿੰਘ, ਬਾਬਾ ਜੀਵਨ ਸਿੰਘ ਵੈਲਫੇਅਰ ਸੁਸਾਇਟੀ ਸਾਧੋਹੇੜੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਗੋਗੀ, ਦਲਿਤ ਆਗੂ ਮਨਜੀਤ ਸਿੰਘ, ਮਾਸ. ਕੁਲਵੰਤ ਸਿੰਘ, ਸੁਖਵਿੰਦਰ ਸਿੰਘ ਗੁਦਾਈਆ, ਡਾ. ਹਰਜਿੰਦਰ ਸਿੰਘ ਰਾਣਾ, ਸਾਬਕਾ ਸਰਪੰਚ ਬਹਾਦਰ ਸਿੰਘ ਲੱਧਾਹੇੜੀ, ਸੰਤ ਸਿੰਘ ਗਲਵੱਟੀ ਸਰਪੰਚ, ਸੁਖਦੇਵ ਸਿੰਘ ਸਰਪੰਚ ਗੁਰਦਿੱਤਪੁਰਾ, ਗੁਰਮੇਲ ਸਿੰਘ ਪੱਪੀ, ਭੁਪਿੰਦਰਜੀਤ ਸਿੰਘ ਸਰਪੰਚ ਸਕੋਹਾਂ, ਭਗਵੰਤ ਸਿੰਘ ਸਰਪੰਚ ਚੱਠੇ, ਬੀਬੀ ਸੁਰਜੀਤ ਕੌਰ ਹਰੀਗੜ੍ਹ, ਤਰਨਜੀਤ ਕੌਰ ਸਰਪੰਚ ਸਾਧੋਹੇੜੀ, ਨਿਰਭੈ ਸਿੰਘ, ਕੁਲਵੰਤ ਸਿੰਘ ਸੁੱਖੇਵਾਲ ਆਦਿ ਵੱਡੀ ਗਿਣਤੀ ਵਿੱਚ ਐਸ.ਸੀ. ਵਿੰਗ ਦੇ ਅਹੁਦੇਦਾਰ ਹਾਜਰ ਸਨ।
ਜੰਨ ਸਪੰਰਕ ਮੁਹਿੰਮ ਦੇ ਤਹਿਤ ਪਿੰਡ ਸਾਧੋਹੇੜੀ ਵਿਖੇ ਮਨਾਏ ਗਏ ਬਾਬਾ ਜੀਵਨ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਸਾਬਕਾ ਵਿਧਾਇਕ ਬਲਵੰਤ ਸਿੰਘ ਸ਼ਾਹਪੁਰ ਦਾ ਸਨਮਾਨ ਕਰਦੇ ਹੋਏ ਦਲਿਤ ਭਾਈਚਾਰੇ ਦੇ ਲੋਕ।

Post a Comment