ਨਾਭਾ, 24 ਦਸੰਬਰ (ਜਸਬੀਰ ਸਿੰਘ ਸੇਠੀ)-ਦੇਸ਼ ਨੂੰ ਅਜ਼ਾਦ ਹੋਇਆ ਭਾਵੇਂ ਬਹੁਤ ਲੰਮਾਂ ਅਰਸ਼ਾ ਬੀਤ ਗਿਆ ਹੈ ਪਰ ਅੱਜ ਵੀ ਦਲਿਤ ਸਮਾਜ ਗੁਲਾਮੀ ਭਰਿਆ ਜੀਵਨ ਬਤੀਤ ਕਰਨ ਲਈ ਮਜਬੂਰ ਹਨ, ਜਾਤ-ਪਾਤ, ਅਮਰੀ-ਗਰੀਬੀ ਦੇ ਅਧਾਰ ਤੇ ਅੱਜ ਵੀ ਦਲਿਤਾਂ ਨਾਲ ਜਿਅਦਤੀਆਂ ਹੋ ਰਹੀਆਂ ਹਨ। ਪੰਜਾਬ ਵਿੱਚ ਸਰਕਾਰ ਭਾਵੇਂ ਅਕਾਲੀ ਦਲ ਦੀ ਹੋਵੇ ਜਾਂ ਕਾਂਗਰਸ ਪਾਰਟੀ ਦੀ ਕਿਸੇ ਵੀ ਸਰਕਾਰ ਨੇ ਦਲਿਤ ਸਮਾਜ ਨੂੰ ਉ¤ਚਾ ਚੁੱਕਣ ਲਈ, ਉਨ੍ਹਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਤੇ ਉਨ੍ਹਾਂ ਆਰਥਿਕ ਤੌਰ ਤੇ ਮਜਬੂਤ ਕਰਨ ਲਈ ਕੋਈ ਠੋਸ ਉਪਰਾਲੇ ਨਹੀਂ ਕੀਤੇ ਜਿਸਦੇ ਫਲਸਰੂਪ ਅੱਜ ਦਲਿਤ ਸਮਾਜ ਨਰਕ ਭਰੀ ਜਿੰਦਗੀ ਬਤੀਤ ਕਰਨ ਲਈ ਮਜਬੂਰ ਹੈ। ਉਪਰੋਕਤ ਵਿਚਾਰ ਅੱਜ ਦਲਿਤ ਸਮਾਜ ਆਰਗੇਨਾਈਜੇਸ਼ਨ ਦੇ ਪ੍ਰਧਾਨ ਦਰਬਾਰਾ ਸਿੰਘ ਜੱਲ੍ਹਾ ਨੇ ਏਕਤਾ ਕਲੋਨੀ ਵਿਖੇ ਜਥੇਬੰਦੀ ਦੀ ਇੱਕ ਹੰਗਾਮੀ ਮੀਟਿੰਗ ਕਰਨ ਤੋਂ ਬਾਅਦ ਪੱਤਰਕਾਰਾਂ ਦੌਰਾਨ ਪ੍ਰਗਟ ਕੀਤੇ। ਸ. ਦਰਬਾਰਾ ਜੱਲਾ ਨੇ ਕਿਹਾ ਕਿ ਅੱਜ ਦਲਤਿ ਸਮਾਜ ਵਿੱਚ ਜੇ ਕਿਸੇ ਵੀ ਵਿਅਕਤੀ ਨੇ ਤਰੱਕੀ ਕੀਤੀ, ਜੇ ਕੋਈ ਦਲਿਤ ਸਮਾਜ ਦਾ ਵਿਅਕਤੀ ਅਮੀਰ ਹੈ, ਉਹ ਡਾ. ਭੀਮ ਰਾਓ ਅੰਬਦੇਕਰ ਸਾਹਿਬ ਦੀ ਬਦੋਲਤ ਹੈ ਕਿਉਂਕਿ ਜੇ ਡਾ. ਅੰਬੇਦਕਰ ਸਾਹਿਬ ਸਾਡੇ ਸਮਾਜ ਪ੍ਰਤੀ ਆਪਣੇ ਸਮਿਆਂ ਵਿੱਚ ਸੁਹਿਰਦ ਨਾ ਹੁੰਦੇ ਤੇ ਸੰਵਿਧਾਨ ਵਿੱਚ ਦਲਿਤਾਂ ਨੂੰ ਰਿਜਰਵੇਸ਼ਨ ਤੇ ਹੱਕ ਨਾ ਦਿੰਦੇ ਅੱਜ ਕੋਈ ਵੀ ਦਲਿਤ ਅਮੀਰ ਨਾ ਹੁੰਦਾ। ਉਨ੍ਹਾਂ ਕਿਹਾ ਕਿ ਅੱਜ ਦਲਿਤ ਲੋਕ ਆਪਣੇ ਗੁਰੂਆਂ, ਪੈਗੰਬਰਾਂ ਤੇ ਡਾ. ਅੰਬੇਦਕਰ ਸਾਹਿਬ ਵਰਗੇ ਮਹਾਨ ਲੀਡਰਾਂ ਦੀਆਂ ਕੁਰਬਾਨੀਆਂ ਨੂੰ ਅੱਖੋ-ਪਰੋਖੇ- ਕਰ ਰਹੇ ਹਨ, ਜਿਸ ਕਰਕੇ ਅੱਜ ਪੂਰੇ ਦਲਿਤ ਸਮਾਜ ਨੂੰ ਗੁਲਾਮੀ ਭਰਿਆ ਜੀਵਨ ਬਤੀਤ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਸ. ਜੱਲ੍ਹਾ ਨੇ ਕਿਹਾ ਕਿ ਅੱਜ ਲੋੜ੍ਹ ਹੈ ਦਲਿਤ ਭਾਈਚਾਰੇ ਨੂੰ ਇੱਕ ਪਲੇਟ ਫਾਰਮ ਤੇ ਇਕੱਠੇ ਹੋਣ ਦੀ, ਅੱਜ ਲੋੜ ਹੈ ਆਪਣੇ ਹੱਕਾਂ ਪ੍ਰਤੀ ਇਕੱਠੇ ਹੋਏ ਲੜਨ ਦੀ। ਸ. ਜੱਲ੍ਹਾ ਨੇ ਕਿਹਾ ਕਿ ਕੁਝ ਅਖੌਤੀ ਦਲਿਤ ਲੀਡਰ ਆਪਣੇ ਸੁਆਰਥੀ ਹਿੱਤਾਂ ਲਈ ਦਲਿਤਾਂ ਨੂੰ ਵਰਤ ਲੈਂਦੇ ਹਨ, ਤੇ ਗਰੀਬਾਂ ਤੋਂ ਵੋਟਾਂ ਵੇਲੇ ਵੋਟਾਂ ਲੈ ਕੇ ਮੁੜਕੇ ਪੰਜ ਸਾਲ ਉਨ੍ਹਾਂ ਨੂੰ ਮੂੰਹ ਨਹੀਂ ਦਿਖਾਉਂਦੇ। ਉਨ੍ਰਾਂ ਕਿਹਾ ਕਿ ਇਹੋ ਜਿਹੇ ਅਖੌਤੀ ਲੀਡਰਾਂ ਦੀਆਂ ਲੂੰਬੜਚਾਲਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਉਨ੍ਰਾਂ ਕਿਹਾ ਕਿ ਅੱਜ ਦਲਿਤਾਂ ਦੀ ਪੂਰੇ ਦੇਸ਼ ਵਿੱਚ 85ਪ੍ਰਤੀਸ਼ਤ ਅਬਾਦੀ ਹੋਣ ਦੇ ਬਾਵਜੂਦ ਵੀ 15ਪ੍ਰਤੀਸ਼ਤ ਅਬਾਦੀ ਵਾਲੇ ਸੱਤਾ ਸੰਭਾਲੀ ਫਿਰਦੇ ਹਨ। ਉਨ੍ਹਾਂ ਕਿਹਾ ਕਿ ਦਲਿਤਾਂ ਨੂੰ ਅੱਜ ਆਪਣੇ ਹੱਕਾਂ ਪ੍ਰ੍ਰਤੀ ਸੁਚੇਤ ਹੋਣ ਦੀ ਲੋੜ ਹੈ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਦਲਿਤ ਸਮਾਜ ਇੱਕ ਝੰਡੇ ਹੇਠ ਇਕੱਠਾ ਹੋਵੇਗਾ ਤੇ ਸੰਘਰਸ਼ ਕਰੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਵਿੰਦਰ ਸਿੰਘ ਏਕਤਾ ਕਲੋਨੀ, ਸ. ਦਵਿੰਦਰ ਸਿੰਘ, ਹਰਚਰਨ ਸਿੰਘ ਆਸ਼ਾ ਰਾਮ ਕਲੋਨੀ, ਜੋਰਾ ਸਿੰਘ ਘੁੰਡਰ, ਸ. ਨਿਰਮਲ ਸਿੰਘ ਵਰ੍ਹੇ, ਜਸਵੀਰ ਸਿੰਘ ਘੁੰਡਰ, ਸਾਧੂ ਸਿੰਘ ਏਕਤਾ ਕਲੋਨੀ, ਰਤਨ ਸਿੰਘ ਪੰਡਿਤ, ਵਾਇਸ ਪ੍ਰਧਾਨ ਜਸਵਿੰਦਰ ਸਿੰਘ ਏਕਤਾ ਕਲੋਨੀ, ਸਾਧੂ ਸਿੰਘ ਜਨਰਲ ਸਕੱਤਰ ਏਕਤਾ ਕਲੋਨੀ, ਬਲਵੀਰ ਸਿੰਘ ਮੁੱਖ ਸਲਾਹਕਾਰ ਨਾਭਾ ਹਾਜਰ ਸਨ।

Post a Comment