ਲੁਧਿਆਣਾ–(ਸਤਪਾਲ ਸੋਨੀ) ਸਵਤੰਤਰਤਾ ਸੈਨਾਨੀ ਦੀਵਾਨ ਜਗਦੀਸ਼ ਚੰਦਰ ਅਤੇ ਸ਼ੀਲਾ ਦੇਵੀ ਚੈਰੀਟੇਬਲ਼ ਸੋਸਾਇਟੀ ਵਲੋਂ ਦੀਵਾਨ ਹਸਪਤਾਲ ਦੇ ਸਹਿਯੋਗ ਨਾਲ ਗੁਰਦੁਆਰਾ ਮਾਈ ਹਰਕਿਸ਼ਨ ਕੌਰ ਕੈਲਾਸ਼ ਸਿਨੇਮਾ ਰੋਡ ਤੇ ਪਹਿਲਾ ਫ੍ਰੀ ਚੈਕਅੱਪ ਅਤੇ ਆਪਰੇਸ਼ਨ ਕੈਂਪ ਲਗਾਇਆ ਗਿਆ ਜਿਸ ਦਾ ਉਦਘਾਟਨ ਮਹਾਂਵੀਰ ਇੰਟਰਨੈਸ਼ਨਲ ਦੇ ਪ੍ਰਧਾਨ ਸ਼੍ਰੀ ਜਗਨ ਨਾਥ ਅਤੇ ਸਾਬਕਾ ਕੌਂਸਲਰ ਰਾਜੂ ਥਾਪਰ ਨੇ ਕੀਤਾ ।ਪ੍ਰਸਿੱਧ ਸਵਤੰਤਰਤਾ ਸੈਨਾਨੀ ਸ਼੍ਰੀ ਦੇਵਕੀ ਨੰਦਨ ਖਾਰ ਇਸ ਕੈਂਪ ਵਿੱਚ ਉਚੇਚੇ ਤੌਰ ਤੇ ਪਹੁੰਚੇ । ਆਪਣੇ ਸੰਬੌਧਨ ਵਿੱਚ ਸ਼੍ਰੀ ਦੇਵਕੀ ਨੰਦਨ ਖਾਰ ਨੇ ਕਿਹਾ ਕਿ ਆਰਥਿਕ ਤੰਗੀ ਕਾਰਨ ਆਮ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਨਾ ਕਰਨਾ ਪੈਂਦਾ ਹੈ, ਦੀਵਾਨ ਹਸਪਤਾਲ ਦੇ ਡਾਕਟਰ ਨਰੋਤਮ ਦੀਵਾਨ ਦੇ ਇਸ ਕਦਮ ਨਾਲ ਉਨ੍ਹਾਂ ਲੋਕਾਂ ਨੂੰ ਕੁਝ ਮਦਦ ਮਿਲੇਗੀ ਜਿਸ ਲਈ ਡਾਕਟਰ ਨਰੋਤਮ ਦੀਵਾਨ ਤਾਰੀਫ ਦੇ ਕਾਬਿਲ ਹਨ । ਸਾਬਕਾ ਕੌਂਸਲਰ ਰਾਜੂ ਥਾਪਰ ਨੇ ਦੀਵਾਨ ਜਗਦੀਸ਼ ਚੰਦਰ ਜੀ ਨੂੰ ਯਾਦ ਕਰਦਿਆਂ ਕਿਹਾ ਕਿ ਦੀਵਾਨ ਜਗਦੀਸ਼ ਚੰਦਰ ਜੀ ਨੇ ਆਪਣਾ ਸਾਰਾ ਜੀਵਨ ਦੇਸ਼ ਅਤੇ ਦੇਸ਼ ਦੇ ਲੋਕਾਂ ਦੀ ਸੇਵਾ ਵਿੱਚ ਲਗਾ ਦਿੱਤਾ । ਅੱਜ ਦੇ ਫ੍ਰੀ ਮੈਡੀਕਲ ਕੈਂਪ ਵਿੱਚ 120 ਮਰੀਜ਼ ਪਹੰਚੇ ਜਰੂਰਤਮੰਦਾਂ ਦੇ ਫ੍ਰੀ ਈ.ਸੀ.ਜੀ,ਸ਼ੂਗਰ,ਟੀ.ਐਲ.ਸੀ,ਡੀ.ਐਲ.ਸੀ ਅਤੇ ਪੇਸ਼ਾਬ ਟੈਸਟ ਕੀਤੇ ਗਏ ।ਇਸ ਤੋਂ ਇਲਾਵਾ ਜਰ੍ਰੂਰਤਮੰਦ ਮਰੀਜ਼ਾਂ ਦੇ ਪਿੱਤੇ ਦੀ ਪੱਥਰੀ,ਗੁਰਦੇ ਦੀ ਪੱਥਰੀ, ਹਰਨੀਆਂ, ਬਵਾਸੀਰ, ਗਦੂੰਦਾਂ ਅਤੇ ਰਸੋਲੀਆਂ ਦੇ ਫ੍ਰੀ ਆਪਰੇਸ਼ਨ ਵੀ ਕੀਤੇ ਗਏ ।ਇਸ ਮੌਕੇ ਦੀਵਾਨ ਹਸਪਤਾਲ ਦੀ ਪੂਰੀ ਟੀਮ ਹਾਜ਼ਿਰ ਸੀ ।

Post a Comment