ਲੁਧਿਆਣਾ, 4 ਦਸੰਬਰ (ਸਤਪਾਲ ਸੋਨ ) ਸ਼ਿਵ ਸੈਨਾ ਪੰਜਾਬ ਨੇ ਮਹਾਨਗਰ ਵਿੱਚ ਖੁਲ•ੀ ਠੱਗ ਤਾਂਤਰਿਕਾਂ ਦੀਆਂ ਖੁਲੀਆਂ ਦੁਕਾਨਾਂ ਰਾਹੀਂ ਭੋਲੀ ਭਾਲੀ ਜਨਤਾ ਨੂੰ ਗੁੰਮਰਾਹ ਕਰਕੇ ਕੀਤੀੇ ਜਾ ਰਹੀ ਲੂਟ-ਖਸੂਟ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਨਿਵੇਕਲੇ ਢੰਗ ਨਾਲ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ। ਸ਼ਿਵ ਸੈਨਾ ਨੇਤਾ ਰਾਜੀਵ ਟੰਡਨ ਨੇ ਜਗਰਾਂਓ ਪੁੱਲ ਤੇ ਮਹਾਨ ਤਾਂਤਰਿਕ ਰਾਜੀਵ ਟੰਡਨ ਜੀ ਮਹਾਰਾਜ ਦੇ ਨਾਂ ਤੇ ਠੱਗੀ ਦੀ ਸਾਂਕੇਤਿਕ ਦੁਕਾਨ ਖੋਲ• ਕੇ ਅੰਨ•ੇ ਬੋਲੇ ਜਿਲ•ਾ ਅਤੇ ਪੁਲਿਸ ਪ੍ਰਸ਼ਾਸਨ ਨੂੰ ਝੰਝੋੜਿਆ ਕਿ ਉਹ ਜਗ•ਾ-ਜਗ•ਾ ਠੱਗੀ ਦੀਆਂ ਦੁਕਾਨਾਂ ਖੋਲ• ਕੇ ਬੈਠੇ ਠੱਗ ਤਾਂਤਰਿਕਾਂ ਦੇ ਜਾਲ ਤੋਂ ਲੋਕਾਂ ਨੂੰ ਬਚਾਵੇ। ਠੱਗੀ ਦੀ ਸਾਂਕੇਤਿਕ ਦੁਕਾਨ ਚਲਾਉਣ ਵਾਲੇ ਮਹਾਨ ਤਾਂਤਰਿਕ ਸਮਰਾਟ ਰਾਜੀਵ ਟੰਡਨ ਜੀ ਮਹਾਰਾਜ ਨੇ ਦਾਅਵਾ ਕੀਤਾ ਕਿ ਉਨ•ਾਂ ਠੱਗੀ ਦੀ ਦੁਕਾਨ ਤੇ 2 ਘੰਟਿਆਂ ਵਿੱਚ ਮੁਰਦੇ ਨੂੰ ਜਿੰਦਾ ਕਰਨ ਦੇ ਨਾਲ ਨਾਲ ਚਪੜਾਸੀ ਤੋਂ ਸਿੱਧਾ ਮੁੱਖ ਮੰਤਰੀ, ਨੌਕਰ ਤੋਂ ਮਾਲਿਕ ਬਣਾਉਣ ਅਤੇ ਵਸ਼ੀਕਰਨ ਰਾਹੀਂ ਮਨਚਾਹੀ ਫਿਲਮੀ ਹੀਰੋਇਨ ਨਾਲ ਏਨ•ੇ ਹੀ ਸਮੇਂ ਵਿੱਚ ਸ਼ਾਦੀ ਅਤੇ ਪਿਆਰ ਦਾ ਬੰਧਨ ਕਾਇਮ ਕਰਵਾਇਆ ਜਾਵੇਗਾ। ਉਨ•ਾਂ ਦੇ ਦਾਅਵਾ ਕੀਤਾ ਦੇ ਝਾਂਸੇ ਵਿੱਚ ਆ ਕੇ ਜਰੂਰ ਉਨ•ਾਂ ਦੇ ਜਾਲ ਵਿੱਚ ਫੱਸਣਗੇ। ਸਾਂਕੇਤਿਕ ਠ¤ਗੀ ਦੀ ਦਕਿਾਨ ਖੁਲਦੇ ਸਾਰ ਹੀ ਰਾਜੀਵ ਗਾਂਧੀ ਯੂਥ ਫੈਡਰੇਸ਼ਨ ਦੇ ਆਗੂ ਵਰੁਣ ਮਹਿਤਾ ਨੇ ਖੁਦ ਨੂੰ ਕੇਂਦਰੀ ਮੰਤਰੀਮੰਡਲ ਵਿ¤. ਸ਼ਾਮਲ ਹੋਣ ਦੀ ਇ¤ਛਾ ਪ੍ਰਗਟ ਕੀਤੀ । ਇਸੇ ਤਰ•ਾਂ ਇ¤ਕ ਨੋਜਵਾਨ ਫਿਲਮ ਅਭਿਨੇਤਰੀ ਪ੍ਰਿਅਕਾ ਚੋਪੜਾ ਨਾਲ ਵਿਆਹ ਕਰਵਾਉਣ ਲਈ ਤਾਤੰਰਿਕ ਸਮਰਾਟ ਰਾਜੀਵ ਟੰਡਨ ਦੇ ਦਰਬਾਰ ਵਿ¤ਚ ਹਾਜਰੀ ਭਰੀ। ਸਾਂਕੇਤਿਕ ਠੱਗੀ ਦੀ ਦੁਕਾਨ ਖੋਲ•ਣ ਦੇ ਫੈਸਲੇ ਤੇ ਉਨ•ਾਂ ਕਿਹਾ ਕਿ ਸ਼ਿਵ ਸੈਨਾ ਪੰਜਾਬ ਨੇ ਪਿਛਲੇ ਲੰਮੇ ਅਰਸੇ ਤੋਂ ਠੱਗੀ ਦੀਆਂ ਦੁਕਾਨਾਂ ਚਲਾ ਰਹੇ ਤਾਂਤਰਿਕਾਂ ਖਿਲਾਫ ਮੁਹਿੰਮ ਵਿ¤ਢੀ ਹੋਈ ਹੈ। ਤਾਂਤਰਿਕਾਂ ਦੇ ਮੱਕੜ ਜਾਲ ਵਿੱਚ ਫਸਣ ਤੋਂ ਭੋਲੇ ਭਾਲੇ ਲੋਕਾਂ ਨੂੰ ਬਚਾਉਣ ਲਈ ਕਈ ਵਾਰ ਪੁਲਿਸ ਨੂੰ ਲਿਖਿਤ ਸ਼ਿਕਾਇਤਾਂ ਕਰਨ ਦੇ ਬਾਵਜੂਦ ਠੱਗੀ ਦੀਆਂ ਦੁਕਾਨਾਂ ਬੇਰੋਕ ਟੋਕ ਚਲ ਰਹੀਆਂ ਹੈ। ਜਿਸ ਤੋਂ ਮਜਬੂਰ ਹੋ ਕੇ ਉਨ•ਾਂ ਇਸ ਮਾਮਲੇ ਨੂੰ ਲੋਕਾਂ ਦੇ ਵਿਚਕਾਰ ਲੈ ਜਾ ਕੇ ਲੋਕਾਂ ਦਾ ਸਮਰਥਣ ਹਾਸਲ ਕਰਨ ਲਈ ਪਹਿਲੇ ਫੇਸ ਬੁੱਕ ਤੇ ਮੁਹਿੰਮ ਚਲਾਈ ਅਤੇ ਹੁਣ ਸਾਂਕੇਤਿਕ ਠੱਗੀ ਦੀ ਦੁਕਾਨ ਖੋਹਲ ਕੇ ਲੋਕਾਂ ਨੂੰ ਠੱਗ ਤਾਂਤਰਿਕਾਂ ਦੇ ਜਾਲ ਵਿੱਚ ਫੱਸਣ ਤੋਂ ਰੋਕਣ ਦੇ ਉਪਰਾਲੇ ਕੀਤੇ ਹਨ। ਉਥੇ ਉਨ•ਾਂ ਕਿਹਾ ਕਿ ਜਲਦੀ ਹੀ ਅਜਿਹਿਆਂ ਠੱਗੀ ਦੀਆਂ ਹੋਰ ਦੁਕਾਨਾਂ ਵੀ ਮਹਾਨਗਰ ਦੇ ਵੱਖ-ਵੱਖ ਖੇਤਰਾਂ ਵਿੱਚ ਖੇਹਲ ਕੇ ਬੇਰੋਜਗਾਰ ਸ਼ਿਵ ਸੈਨਿਕਾਂ ਨੂੰ ਰੋਜਗਾਰ ਦੇ ਮੌਕੇ ਵੀ ਦਿੱਤੇ ਜਾਣਗੇ। ਇਸ ਮੌਕੇ ਅਸ਼ਵਨੀ ਚੋਪੜਾ, ਰਾਕੇਸ਼ ਕਪੂਰ, ਵਰਿੰਦਰ ਨਾਰਾ, ਜਤਿੰਦਰ ਸਿੰਘ, ਸ਼ਕਤੀ ਡਾਬੀ, ਜੈਰਾਮ ਚਾਵਲਾ, ਨਰਿੰਦਰ ਸਿੰਘ, ਬਿੱਟੂ ਮਾਇਆਪੁਰੀ, ਰਵਿ ਸਿੰਘ, ਬਬਲੂ ਪਾਂਡੇ, ਭਾਨੂ ਪ੍ਰਤਾਪ ਸਿੰਘ, ਵਰਿੰਦਰ ਸਿੰਘ, ਵਿੱਕੀ ਕੁਮਾਰ, ਮੋਂਟੀ ਗਿੱਲ, ਯਸ਼ਰਾਜ ਸਿੰਘ, ਰਣਜੀਤ ਸਿੰਘ ਢਿੱਲੋਂ, ਵਿਜੈ ਕੁਮਾਰ, ਮਨੋਜ ਗੁਪਤਾ, ਬੰਸੀ ਡਾਬੀ, ਰਾਜ ਪੁਰੋਹਿਤ, ਅਮਰਦੀਪ ਲੇਆਲ, ਨਿਕ ਓਬਰਾਏ, ਸੂਰਜ ਵਰਮਾ, ਸ਼ਿਵਮ ਸੂਦ, ਸਚਿਨ ਡਾਬਰ, ਰੋਨੀ ਮਨੋਚਾ, ਸੰਦੀਪ ਸਿੰਘ ਵੀ ਹਾਜਰ ਸਨ।

Post a Comment