ਲੁਧਿਆਣਾ, 3 ਦਸੰਬਰ (ਸਤਪਾਲ ਸੋਨ9 ) ਹਿੰਦੂ ਜਾਗ੍ਰਿਤੀ ਮੋਰਚਾ ਨੇ ਪਾਕਿਸਤਾਨ ਦੇ ਸ਼ਹਿਰ ਕਰਾਚੀ ਵਿੱਚ ਪ੍ਰਾਚੀਨ ਹਿੰਦੂ ਮੰਦਿਰ ਢਹਾ ਕੇ ਉਸਦੇ ਆਸਪਾਸ ਰਹਿਣ ਵਾਲੇ 40 ਹਿੰਦੂ ਪਰਿਵਾਰਾਂ ਨੂੰ ਬੇਘਰ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਮਾਮਲੇ ਵਿੱਚ ਦਖਲ ਦੇ ਕੇ ਪਾਕਿਸਤਾਨ ਵਿੱਚਹਿੰਦੂਆਂ ਦੇ ਪ੍ਰਾਚੀਨ ਮੰਦਿਰਾਂ ਦੀ ਰੱਖਿਆ ਕਰਨ ਅਤੇ ਬੇਘਰ ਹੋਏ ਹਿੰਦੂ ਪਰਿਵਾਰਾਂ ਦੇ ਮੁੜ ਵਸੇਬੇ ਲਈ ਕਦਮ ਚ¤ੁਕੇ। ਉਕਤ ਮੰਗ ਹਿੰਦੂ ਜਾਗ੍ਰਿਤੀ ਮੋਰਚਾ ਦੇ ਚੇਅਰਮੈਨ ਅਜੈ ਬਹਿਲ ਨੇ ਸਥਾਨਕ ਸ਼ਿਵਪੁਰੀ ਵਿੱਖੇ ਸੰਗਠਨ ਦੀ ਵਰਕਿੰਗ ਕਮੇਟੀ ਦੀ ਮਾਸਿਕ ਮੀਟਿੰਗ ਨੂੰ ਸੰਬੋਧਿਤ ਕਰਦੇ ਹੋਏ ਕੀਤੀ। ਪਾਕਿਸਤਾਨ ਵਿੱਚ ਹਿੰਦੂ ਧ੍ਰਰਮ ਦੇ ਨਾਗਰਿਕਾ ਨਾਲ ਕੀਤੇ ਜਾ ਰਹੇ ਧਾਰਮਿਕ ਭੇਦਭਾਵ ਅਤੇ ਜਬਰ ਜੁਲਮ ਤੇ ਚਰਚਾ ਕਰਦੇ ਹੋਏ ਬਹਿਲ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਫਿਰਕੂ ਤਾਕਤਾਂ ਦੇ ਦਬਾਅ ਹੇਠ ਪ੍ਰਾਚੀਨ ਹਿੰਦੂ ਮੰਦਿਰਾਂ ਨੂੰ ਢਹਾ ਰਹੀ ਹੈ। ਜੋ ਕਿ ਮਨੁੱਖੀ ਅਧਿਕਾਰਾਂ ਦਾ ਖੁਲ•ਮ-ਖੁਲ•ਾ ਉਲੰਘਨ ਹੈ। ਉਨ•ਾਂ ਦੇਸ਼ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਅਪੀਲ ਕੀਤੀ ਕਿ ਉਹ ਪਾਕਿਸਤਾਨ ਵਿੱਚ ਪ੍ਰਾਚੀਨ ਹਿੰਦੂ ਮੰਦਿਰਾਂ ਨੂੰ ਢਹਾਏਜਾਣ ਦੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਲੈ ਕੇ ਕੁਟਨੀਤਿਕ ਅਤੇ ਰਾਜਨਿਤਿਕ ਤੌਰ ਤੇ ਇਸ ਮਾਮਲੇ ਨੂੰ ਪਾਕਿਸਤਾਨਅਤੇ ਅੰਤਰਾਸ਼ਟਰੀ ਮੰਚ ਤੇ ਉਠਾਉਣ। ਢਹਾਏ ਗਏ ਮੰਦਿਰ ਦੀ ਮੁੜ ਉਸਾਰੀ ਕਰਵਾਉਣ ਅਤੇ ਬੇਘਰ ਹੋਏ ਹਿੰਦੂ ਪਰਿਵਾਰਾਂਦੇ ਮੁੜ ਵਸੇਬੇ ਲਈ ਆਰਥਿਕ ਅਤੇ ਕੂਟਨੀਤਿਕ ਮਦਦ ਕਰਨ। ਇਸ ਮੌਕੇ ਰਾਣਾ ਪ੍ਰਤਾਪ ਸਿੰਘ ਸੋਢੀ,ਰਾਜ ਕੁਮਾਰ ਬਜਾਜ,ਸੂਰਜ ਛਾਬੜਾ,ਹੁਮੇਸ਼ ਮਹਿਤਾ,ਗਗਨ ਕੁਮਾਰ,ਸੁਰਿੰਦਰ ਕੁਮਾਰ,ਤਰੁਣ ਖੁਰਾਣਾ,ਸਤਪਾਲ ਸਿੰਘ ਤੇ ਹੋਰ ਵੀ ਹਾਜਰ ਸਨ

Post a Comment