ਸ੍ਰੀ ਮੁਕਤਸਰ ਸਾਹਿਬ, 7 ਦਸੰਬਰ ( ) ਕ੍ਰਿਸ਼ੀ ਵਿਗਿਆਨ ਕੇਂਦਰ, ਗੋਨੇਆਣਾ ਅਤੇ ਪਸ਼ੂ ਪਾਲਣ ਵਿਭਾਗ, ਸ਼੍ਰੀ ਮੁਕਤਸਰ ਸਾਹਿਬ ਵੱਲੋਂ ਪਿੰਡ ਭਾਗਸਰ ਵਿਖੇ ਚਾਰੇ ਦੀਆਂ ਫਸਲਾਂ ਵਿਚ ਖਾਦਾਂ ਅਤੇ ਜਹਿਰਾਂ ਦੀ ਲੋੜ ਅਨੁਸਾਰ ਵਰਤੋਂ ਸੰਬੰਧੀ ਕੈਂਪ ਆਯੋਜਿਤ ਕੀਤਾ ਗਿਆ ਜਿਸ ਵਿ¤ਚ ਲਗਭਗ 75 ਕਿਸਾਨਾਂ ਨੇ ਭਾਗ ਲਿਆ । ਡਾ: ਨਿਰਮਲਜੀਤ ਸਿੰਘ ਧਾਲੀਵਾਲ, ਡਿਪਟੀ ਡਾਇਰੈਕਟਰ, ਕੇ.ਵੀ.ਕੇ ਨੇ ਆਏ ਹੋਏ ਕਿਸਾਨਾਂ ਨੂੰ ਦ¤ਸਿਆ ਕਿ ਕ੍ਰਿਸ਼ੀ ਵਿਗਿਆਨ ਕੇਂਦਰ, ਗੋਨੇਆਣਾ ਵ¤ਲੋਂ ਪੇਂਡੂ ਬੇਰੁਜਗਾਰ ਲੜਕੇ ਅਤੇ ਲੜਕੀਆਂ ਲਈ ਕਿ¤ਤਾ ਮੁ¤ਖੀ ਸਿਖਲਾਈ ਕੋਰਸ ਜਿਵੇਂ ਕਿ ਪਸ਼ੂ ਪਾਲਣ, ਮ¤ਖੀ ਪਾਲਣ, ਖੁੰਬ ਉਤਪਾਦਨ ਸਬੰਧੀ ਆਯੋਜਿਤ ਕੀਤੇ ਜਾਂਦੇ ਹਨ ਅਤੇ ਉਨ•ਾਂ ਕਿਸਾਨਾਂ ਨੂੰ ਪ੍ਰੇਰਿਆ ਕਿ ਉਹ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਸਿਖਲਾਈ ਪ੍ਰਾਪਤ ਕਰਕੇ ਪਸ਼ੂ ਪਾਲਣ ਦੇ ਧੰਦੇ ਨੂੰ ਵਿਗਿਆਨਿਕ ਲੀਹਾਂ ਤੇ ਤੋਰ ਕੇ ਵਧੇਰੇ ਮੁਨਾਫ਼ਾ ਕਮਾ ਸਕਦੇ ਹਨ । ਡਾ: ਅਜਾਇਬ ਸਿੰਘ, ਸੀਨੀਅਰ ਵੈਟਨਰੀ ਅਫ਼ਸਰ, ਪਸ਼ੂ ਹਸਪਤਾਲ, ਪਿੰਡ ਭਾਗਸਰ ਨੇ ਕਿਸਾਨਾਂ ਨੂੰ ਵਿਭਾਗ ਦੀਆਂ ਸਕੀਮਾਂ ਸਬੰਧੀ ਜਾਣੂ ਕਰਵਾਇਆ ਅਤੇ ਨਾਲ ਹੀ ਉਨ•ਾਂ ਵ¤ਖ-ਵ¤ਖ ਬਿਮਾਰੀਆਂ ਦੇ ਲ¤ਛਣ ਅਤੇ ਉਨ•ਾਂ ਤੋਂ ਨਿਜਾਤ ਪਾਉਣ ਦੇ ਤਰੀਕਿਆਂ ਸਬੰਧੀ ਜਾਣਕਾਰੀ ਸਾਂਝੀ ਕੀਤੀ । ਇਸ ਦੌਰਾਨ ਡਾ. ਪ੍ਰਦੀਪ ਗੋਇਲ, ਸਹਾਇਕ ਪ੍ਰੋਫੈਸਰ (ਫਸਲ ਵਿਗਿਆਨ) ਨੇ ਚਾਰੇ ਦੀਆਂ ਫਸਲਾਂ ਵਿ¤ਚ ਪਾਣੀ, ਨਦੀਨਾਂ ਦੇ ਸੁਚ¤ਜੇ ਪ੍ਰਬੰਧ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿ¤ਤੀ ਅਤੇ ਸਾਰਾ ਸਾਲ ਹਰਾ ਚਾਰਾ ਲੈਣ ਦੇ ਨੁਕਤੇ ਕਿਸਾਨਾਂ ਨਾਲ ਸਾਂਝੇ ਕੀਤੇ । ਡਾ: ਅਜੇ ਕੁਮਾਰ, ਸਹਾਇਕ ਪ੍ਰੋਫੈਸਰ (ਭੂਮੀ ਵਿਗਿਆਨ) ਨੇ ਮਿ¤ਟੀ ਅਤੇ ਪਾਣੀ ਪਰਖ ਕਰਵਾਉਣ ਤੇ ਜੋਰ ਦਿ¤ਤਾ ਅਤੇ ਨਾਲ ਹੀ ਉਨ•ਾਂ ਨੇ ਚਾਰੇ ਦੀਆਂ ਫਸਲਾਂ ਵਿ¤ਚ ਸੁਚ¤ਜੇ ਖਾਦ ਪ੍ਰਬੰਧ ਬਾਰੇ ਜਾਣਕਾਰੀ ਦਿ¤ਤੀ । ਡਾ: ਜਸਬੀਰ ਸਿੰਘ, ਏ.ਡੀ.ਓ ਨੇ ਹਰੇ ਚਾਰਿਆਂ ਦੀ ਮਹ¤ਤਤਾ ਤੇ ਚਾਨਣਾ ਪਾਇਆ ਅਤੇ ਨਾਲ ਹੀ ਇਸ ਗ¤ਲ ਤੇ ਜੋਰ ਦਿ¤ਤਾ ਕਿ ਕਿਸ ਤਰਾਂ• ਚਾਰੇ ਦੇ ਥੁੜ ਵਾਲੇ ਸਮੇਂ ਵਿ¤ਚ ਚਾਰੇ ਦਾ ਆਚਾਰ ਅਤੇ ਹੇਅ ਬਣਾਉਣ ਨਾਲ ਪਸ਼ੂਆਂ ਦੇ ਖੁਰਾਕੀ ਤ¤ਤਾਂ ਦੀ ਲੋੜ ਦੀ ਪੂਰਤੀ ਕੀਤੀ ਜਾ ਸਕਦੀ ਹੈ। ਉਨ•ਾਂ ਕਿਸਾਨਾਂ ਨੂੰ ਝੋਨੇ, ਕਮਾਦ ਵਿ¤ਚ ਵਰਤੀਆਂ ਜਾਣ ਵਾਲੀਆਂ ਜਹਿਰਾਂ ਜਿਵੇਂ ਕਿ ਫ਼ੋਰੇਟ ਆਦਿ ਦੀ ਵਰਤੋਂ ਚਾਰਿਆਂ ਵਿ¤ਚ ਕਰਨ ਤੋਂ ਗੁਰੇਜ਼ ਕਰਨ ਲਈ ਕਿਹਾ । ਉਨ•ਾਂ ਕਿਹਾ ਕਿ ਕੀਟ ਨਾਸ਼ਕਾਂ ਦੀ ਵਰਤੋਂ ਕਰਨ ਮਗਰੋਂ ਚਾਰਿਆਂ ਨੂੰ 2 3 ਹਫ਼ਤਿਆਂ ਬਾਅਦ ਹੀ ਕ¤ਟਣਾ ਚਾਹੀਦਾ ਹੈ । ਅਖੀਰ ਵਿ¤ਚ ਡਾ: ਕ੍ਰਿਪਾਲ ਸਿੰਘ, ਏ.ਡੀ.ਓ ਵ¤ਲੋਂ ਕਿਸਾਨਾਂ ਦਾ ਧੰਨਵਾਦ ਕੀਤਾ ਗਿਆ।
ਕਿਸਾਨ ਸਿਖਲਾਈ ਕੈਂਪ ਦਾ ਦ੍ਰਿਸ਼।


Post a Comment