ਸੰਗਰੂਰ, 7 ਦਸੰਬਰ ()- ਦੇਸ਼ ਲਈ ਕੁਰਬਾਨੀਆਂ ਅਤੇ ਸ਼ਾਹਦਤਾਂ ਪਾ ਗਏ ਫੋਜ਼ੀ ਯੋਧਿਆਂ ਨੂੰ ਸ਼ਰਧਾਂਜਲੀ ਦੇਣ ਅਤੇ ਉਹਨਾਂ ਦੇ ਆਸ਼ਰਿਤਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਅੱਜ ਸਥਾਨਕ ਜ਼ਿਲ•ਾ ਰੱਖਿਆਂ ਸੇਵਾਵਾਂ ਭਲਾਈ ਵਿਭਾਗ ਵੱਲੋਂ ਹਥਿਆਰਬੰਦ ਫੌਜ਼ ਝੰਡਾ ਦਿਵਸ ਸਮਾਗਮ ਮਨਾਇਆ ਗਿਆ। ਇਸ ਸਮਾਗਮ ਦੌਰਾਨ ਮੁੱਖ ਮਹਿਮਾਨ ਵੱਜੋਂ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਰਾਹੁਲ ਨੇ ਸਿਰਕਤ ਕੀਤੀ। ਸਮਾਗਮ ਦੌਰਾਨ ਸ੍ਰੀ ਕੁਮਾਰ ਰਾਹੁਲ ਨੇ ਸਾਬਕਾ ਸੈਨਿਕਾਂ ਦੇ ਪਰਿਵਾਰਾਂ ਨੂੰ ਝੰਡਾ ਦਿਵਸ ਦੇ ਮੌਕੇ ’ਤੇ ਸੁਭਕਾਮਨਾਵਾਂ ਦਿੱਤੀਆ। ਉਨ•ਾਂ ਕਿਹਾ ਸੈਨਾ ਝੰਡਾ ਦਿਵਸ ਦੇਸ਼ ਦੇ ਉਹਨਾਂ ਅਮਰ ਸ਼ਹੀਦਾਂ ਦੀ ਯਾਦ ਸਾਡੇ ਸਭਨਾਂ ਦੇ ਮਨਾਂ ਵਿੱਚ ਤਾਜਾ ਕਰਦਾ ਹੈ, ਜ਼ਿਨ•ਾਂ ਨੇ ਆਪਣਾ ਅੱਜ ਸਾਡੇ ਸਭਨਾਂ ਦੇ ਕੱਲ ਲਈ ਕੁਰਬਾਨ ਕੀਤਾ। ਸ੍ਰੀ ਰਾਹੁਲ ਨੇ ਕਿਹਾ ਭਾਰਤੀ ਇਤਿਹਾਸ ਵਿੱਚ ਫੌਜੀਆਂ ਦੀ ਕੁਰਬਾਨੀਆਂ ਦਾ ਕੋਈ ਸ਼ਾਨੀ ਨਹੀ ਹੈ। ਦੇਸ਼ ਦੀ ਅਖੰਡਤਾ ਅਤੇ ਏਕਤਾ ਨੂੰ ਬਰਕਰਾਰ ਰੱਖਣ ਲਈ ਸੈਨਿਕਾਂ ਦੀਆਂ ਕੁਰਬਾਨੀਆਂ ਬਹੁਤ ਹੀ ਸ਼ਲਾਘਾਯੋਗ ਹਨ। ਸ੍ਰੀ ਰਾਹੁਲ ਨੇ ਦੱਸਿਆਂ ਇਸ ਦਿਨ ਪੰਜਾਬ ਸਰਕਾਰ ਦੇ ਰੱਖਿਆਂ ਸੇਵਾਵਾਂ ਭਲਾਈ ਵਿਭਾਗ ਅਤੇ ਜ਼ਿਲ•ਾ ਪਸ਼ਾਸ਼ਨ ਵੱਲੋਂ ਝੰਡੇ ਦੇ ਸਨਮਾਨ ਵਿੱਚ ਵਿੱਤੀ ਅੰਸ਼ਦਾਨ ਇਕੱਠਾ ਕੀਤਾ ਜਾਂਦਾ ਹੈ, ਇਸ ਰਾਸ਼ੀ ਤੋਂ ਵਿਧਵਾਵਾਂ, ਅਪਾਹਜ਼ ਫੌਜ਼ੀਆਂ, ਸਾਬਕਾ ਫੌਜੀਆਂ, ਉਨ•ਾਂ ਦੇ ਆਸ਼ਰਿਤਾਂ ਅਤੇ ਸੇਵਾ ਕਰ ਰਹੇ ਫੌਜੀਆਂ ਦੀ ਵਿੱਤੀ ਸਹਾਇਤਾ ਕੀਤੀ ਜਾਂਦੀ ਹੈ।
ਸ੍ਰੀ ਰਾਹੁਲ ਨੇ ਜ਼ਿਲ•ਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਸਾਡੇ ਦੇਸ਼, ਸਾਡੇ ਲੋਕਾਂ ਅਤੇ ਸਾਡੇ ਸਮਾਜ ਨੂੰ ਆਪਣੀਆਂ ਕੁਰਬਾਨੀਆਂ ਦੇ ਕੇ ਸਨਮਾਨ ਦਿਵਾਉਣ ਵਾਲੇ ਇਨ•ਾਂ ਸ਼ਹੀਦ ਫੌਜੀਆਂ, ਸੇਵਾ ਕਰ ਰਹੇ ਅਤੇ ਸੇਵਾਮੁਕਤ ਹੋ ਚੁੱਕੇ ਬਹਾਦਰ ਯੋਧਿਆਂ ਤੇ ਉਨ•ਾਂ ਦੇ ਆਸ਼ਰਿਤਾਂ ਦੀ ਆਰਥਿਕ ਸਹਾਇਤਾ ਲਈ ਵੱਧ ਤੋਂ ਵੱਧ ਅੰਸ਼ਦਾਨ ਇਕੱਠਾ ਕਰਕੇ ਸੰਬੰਧਤ ਵਿਭਾਗ ਨੂੰ ਭੇਜਿਆ ਜਾਵੇ। ਸਮਾਗਮ ਦੌਰਾਨ ਸ੍ਰੀ ਕੁਮਾਰ ਰਾਹੁਲ ਨੇ ਸਾਬਕਾ ਸੈਨਿਕਾਂ ਦੀ ਵਿਧਵਾਵਾਂ ਨੂੰ ਸਿਲਾਈ ਮਸ਼ੀਨਾ ਵੰਡੀਆਂ। ਇਸ ਤੋਂ ਇਲਾਵਾ ਵੱਖ-ਵੱਖ ਸਾਬਕਾ ਫੋਜੀਆਂ ਅਤੇ ਉਨ•ਾਂ ਦੇ ਆਸ਼ਰਿਤਾਂ ਨੂੰ 12000 ਰੁਪਏ ਦੀ ਰਾਸ਼ੀ ਦੇ ਚੈਕ ਭੇਂਟ ਕੀਤੇ। ਸਮਾਗਮ ਤੋਂ ਪਹਿਲਾ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਰਾਹੁਲ ਨੇ ਸਥਾਨਕ ਵਾਰ ਹੀਰੋਜ਼ ਸਟੇਡੀਅਮ ਵਿਖੇ ਸ਼ਹੀਦੀ ਸਮਾਰਕ ਵਿਖੇ ਦੇਸ਼ ਦੀ ਲਈ ਕੁਰਬਾਨੀਆਂ ਦੇ ਗਏ ਅਮਰ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਵਿੰਗ ਕਮਾਂਡੈਂਟ ਰਾਜਵੰਤ ਸਿੰਘ ਡਿਪਟੀ ਡਾਇਰੈਕਟਰ ਸੈਨਿਕ ਭਲਾਈ ਸੰਗਰੂਰ, ਕਰਨਲ ਬਖਸ਼ੀ, ਕੈਪਟਨ ਆਤਮਾ ਸਿੰਘ ਗਰੇਵਾਲ ਵਾਈਸ ਪ੍ਰਧਾਨ ਸਾਬਕਾ ਸੈਨਿਕ ਪੰਜਾਬ, ਕਰਨਲ ਸਰਾਓ, ਕਰਨਲ ਐਮ.ਐਸ ਪੂਨੀਆਂ, ਸ.ਅਨੋਕ ਸਿੰਘ ਜ਼ਿਲ•ਾ ਪ੍ਰਧਾਨ ਸਾਬਕਾ ਸੈਨਿਕ, ਕੈਪਟਨ ਸਰੂਪ ਸਿੰਘ ਜ਼ਿਲ•ਾ ਮੀਤ ਪ੍ਰਧਾਨ ਸਾਬਕਾ ਸੈਨਿਕ, ਕੈਪਟਨ ਬਲਦੇਵ ਸਿੰਘ ਬਲਾਕ ਪ੍ਰਧਾਨ ਮਲੇਰਕੋਟਲਾ ਸਾਬਕਾ ਸੈਨਿਕ, ਅਤੇ ਹੋਰ ਸਟਾਫ਼ ਮੈਂਬਰ ’ਤੇ ਸਾਬਕਾ ਸਿਪਾਹੀ ਅਤੇ ਉਨ•ਾਂ ਦੇ ਪਰਿਵਾਰਾਂ ਦੇ ਮੈਂਬਰ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਕੁਮਾਰ ਰਾਹੁਲ ਸਥਾਨਕ ਵਾਰ ਹੀਰੋਜ਼ ਸਟੇਡੀਅਮ ਵਿਖੇ ਸ਼ਹੀਦੀ ਸਮਾਰਕ ’ਤੇ ਝੰਡਾ ਦਿਵਸ ਮੌਕੇ ਸ਼ਹੀਦ ਫੌਜ਼ੀਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ।


Post a Comment