• ਕੈਨੇਡਾ ਤੇ ਡੈਨਮਾਰਕ ਦੀਆਂ ਖਿਡਾਰਨਾਂ ਪਹਿਲੀ ਵਾਰ ਬਣਨਗੀਆਂ ਵਿਸ਼ਵ ਕੱਪ ਦਾ ਹਿੱਸਾ
Tuesday, December 04, 20120 comments
ਦੋਦਾ (ਸ੍ਰੀ ਮੁਕਤਸਰ ਸਾਹਿਬ) 4 ਦਸੰਬਰ/ਬਠਿੰਡਾ ਵਿਖੇ ਉਦਘਾਟਨੀ ਸਮਾਰੋਹ ਤੋਂ ਬਾਅਦ ਪੰਜਾਬ ਦੇ ਸਾਰਿਆਂ ਖਿੱਤਿਆਂ ਮਾਝੇ, ਮਾਲਵੇ ਤੇ ਦੋਆਬੇ ਦੇ ਦਰਸ਼ਕਾਂ ਨੂੰ ਆਪਣੇ ਕਲਾਵੇ ਵਿੱਚ ਲੈਣ ਤੋਂ ਬਾਅਦ ਤੀਸਰੇ ਕਬੱਡੀ ਵਿਸ਼ਵ ਕੱਪ ਦਾ ਕਾਫਲਾ ਭਲਕੇ ਸ੍ਰੀ ਮੁਕਤਸਰ ਸਾਹਿਬ ਦੀ ਇਤਿਹਾਸਕ ਧਰਤੀ ’ਤੇ ਪੁੱਜੇਗਾ ਜਿੱਥੇ ਪਿੰਡ ਦੋਦਾ (ਸ੍ਰੀ ਮੁਕਤਸਰ ਸਾਹਿਬ) ਵਿਖੇ ਮੈਚ ਖੇਡੇ ਜਾਣਗੇ। ਭਲਕੇ ਜਿੱਥੇ ਮਹਿਲਾ ਵਿਸ਼ਵ ਕੱਪ ਮੁਕਾਬਲਿਆਂ ਦਾ ਆਗਾਜ਼ ਹੋਵੇਗਾ ਉਥੇ ਪਿਛਲੇ ਦੋ ਵਾਰ ਦੀ ਵਿਸ਼ਵ ਚੈਂਪੀਅਨ ਅਤੇ ਮੇਜ਼ਬਾਨ ਭਾਰਤ ਦੀ ਕਬੱਡੀ ਟੀਮ ਆਪਣਾ ਪਹਿਲਾ ਮੈਚ ਖੇਡੇਗੀ। ਮਹਿਲਾ ਵਰਗ ਦੀ ਇਨਾਮੀ ਰਾਸ਼ੀ ਦੋਗੁਣੀ ਕਰਨ ਤੋਂ ਬਾਅਦ ਮਹਿਲਾ ਕਬੱਡੀ ਟੀਮਾਂ ਵਿੱਚ ਜਬਰਦਸਤ ਉਤਸ਼ਾਹ ਪਾਇਆ ਜਾ ਰਿਹਾ ਹੈ।
ਮਹਿਲਾ ਵਰਗ ਵਿੱਚ ਇਸ ਵਾਰ ਇਨਾਮੀ ਰਾਸ਼ੀ 25 ਲੱਖ ਤੋਂ ਵਧਾ ਕੇ 51 ਲੱਖ ਰੁਪਏ ਰੱਖੀ ਗਈ ਹੈ ਅਤੇ ਇਸ ਵਾਰ ਟੀਮਾਂ ਦੀ ਗਿਣਤੀ ਵੀ 4 ਤੋਂ ਵੱਧ ਕੇ 7 ਹੋ ਗਈ ਹੈ। ਭਲਕੇ ਦੋਦਾ ਵਿਖੇ ਕੈਨੇਡਾ ਤੇ ਡੈਨਮਾਰਕ ਦੀਆਂ ਮਹਿਲਾ ਕਬੱਡੀ ਟੀਮਾਂ ਵਿਚਾਲੇ ਮੈਚ ਨਾਲ ਮਹਿਲਾ ਵਿਸ਼ਵ ਕੱਪ ਦਾ ਆਗਾਜ਼ ਹੋਵੇਗਾ। ਇਹ ਦੋਵੇਂ ਟੀਮਾਂ ਪਹਿਲੀ ਵਾਰ ਹਿੱਸਾ ਲੈ ਰਹੀਆਂ ਹਨ। ਇਸ ਤੋ ਇਲਾਵਾ ਮਲੇਸ਼ੀਆ ਦੀ ਟੀਮ ਵੀ ਪਹਿਲੀ ਵਾਰ ਵਿਸ਼ਵ ਕੱਪ ਦਾ ਹਿੱਸਾ ਬਣੀ ਹੈ ਜਦੋਂ ਕਿ ਭਾਰਤ, ਅਮਰੀਕਾ, ਇੰਗਲੈਂਡ ਤੇ ਤੁਰਕਮੇਨਸਿਤਾਨ ਦੀਆਂ ਟੀਮਾਂ ਪਿਛਲੀ ਵਾਰ ਵੀ ਵਿਸ਼ਵ ਕੱਪ ਦਾ ਹਿੱਸਾ ਸਨ।
ਦੂਜੇ ਪਾਸੇ ਪੁਰਸ਼ ਵਰਗ ਵਿੱਚ ਵਿਸ਼ਵ ਕੱਪ ਦਾ ਸਭ ਤੋਂ ਫਸਵਾਂ ਲੀਗ ਮੈਚ ਭਾਰਤ ਤੇ ਇੰਗਲੈਂਡ ਵਿਚਾਲੇ ਖੇਡੇਗਾ। ਭਾਰਤੀ ਟੀਮ ਜਿੱਥੇ ਪਿਛਲੇ ਦੋ ਵਾਰ ਦੀ ਚੈਂਪੀਅਨ ਹੋਣ ਕਾਰਨ ਇਸ ਵਾਰ ਵੀ ਦਾਅਵੇਦਾਰ ਹੈ ਉਥੇ ਇੰਗਲੈਂਡ ਨੇ ਆਪਣੇ ਪਹਿਲੇ ਮੁਕਾਬਲੇ ਵਿੱਚ ਡੈਨਮਾਰਕ ਨੂੰ ਕਰਾਰੀ ਹਾਰ ਦੇ ਕੇ ਆਪਣੀ ਮਜ਼ਬੂਤੀ ਦਾਅਵੇਦਾਰੀ ਪੇਸ਼ ਕੀਤੀ ਹੈ। ਇੰਗਲੈਂਡ ਉਂਜ ਵੀ ਵਿਸ਼ਵ ਦੀਆਂ ਚੋਟੀ ਦੀਆਂ ਟੀਮਾਂ ਵਿੱਚ ਸ਼ੁਮਾਰ ਹੈ।
ਦਿਨ ਦਾ ਪਹਿਲਾ ਮੈਚ ਅਫਗਾਨਸਿਤਾਨ ਤੇ ਡੈਨਮਾਰਕ ਦੀਆਂ ਟੀਮਾਂ ਵਿਚਾਲੇ ਖੇਡਿਆ ਜਾਵੇਗਾ। ਡੈਨਮਾਰਕ ਦੀ ਟੀਮ ਪਹਿਲਾ ਮੈਚ ਹਾਰਨ ਤੋਂ ਬਾਅਦ ਆਪਣਾ ਖਾਤਾ ਖੋਲ•ਣ ਦੀ ਪੂਰੀ ਵਾਹ ਲਾਵੇਗੀ। ਅਫਗਾਨਸਿਤਾਨ ਦੀ ਟੀਮ ਪਹਿਲੇ ਵਿਸ਼ਵ ਕੱਪ ਵਿੱਚ ਹਿੱਸਾ ਲੈਣ ਤੋਂ ਬਾਅਦ ਦੂਜੇ ਵਿਸ਼ਵ ਕੱਪ ਵਿੱਚ ਖੇਡਣ ਨਹੀਂ ਆਈ ਸੀ ਅਤੇ ਇਸ ਵਾਰ ਉਹ ਪੂਰੀ ਤਿਆਰੀ ਨਾਲ ਆਏ ਹਨ।

Post a Comment