ਮਾਨਸਾ 20 ਜਨਵਰੀ (ਆਹਲੂਵਾਲੀਆ ) ਪੋਲੀਓ ਦੀ ਬਿਮਾਰੀ ਦੇ ਮੁਕੰਮਲ ਖਾਤਮੇ ਲਈ ਪਲਸ ਪੋਲੀਓ ਮੁਹਿੰਮ 20, 21 ਅਤੇ 22 ਜਨਵਰੀ ਦੇ ਤਹਿਤ ਅੱਜ ਸਿਹਤ ਵਿਭਾਗ ਮਾਨਸਾ ਵੱਲੋਂ ਸਰਕਾਰੀ ਹਸਪਤਾਲਾਂ, ਸਿਹਤ ਕੇਂਦਰਾਂ, ਪਬਲਿਕ ਥਾਵਾਂ, ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ, ਸਕੂਲਾਂ ਅਤੇ ਚੁਰਾਹਿਆਂ ਤੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ।ਪਲਸ ਪੋਲੀਓ ਮੁਹਿੰਮ ਦਾ ਉਦਾਘਾਟਨ ਸ੍ਰੀ ਮੰਗਤ ਰਾਮ ਬਾਂਸਲ ਚੇਅਰਮੈਨ ਜਿਲ•ਾ ਯੋਜਨਾ ਅਤੇ ਵਿਕਾਸ ਬੋਰਡ ਮਾਨਸਾ ਨੇ ਸਿਵਲ ਹਸਪਤਾਲ ਮਾਨਸਾ ਵਿਖੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਕੇ ਕੀਤਾ।ਇਸਦੇ ਨਾਲ ਹੀ ਸਲੱਮ ਏਰੀਆ ਡਿਸਪੈਂਸਰੀ ਵਿਖੇ ਪੋਲੀਓ ਬੂੰਦਾਂ ਪਿਲਾਉਣ ਦਾ ਉਦਘਾਟਨ ਡਾ. ਬਲਦੇਵ ਸਿੰਘ ਸਹੋਤਾ ਸਿਵਲ ਸਰਜਨ ਮਾਨਸਾ ਜੀ ਨੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਕੇ ਕੀਤਾ।ਇਸ ਮੌਕੇ ਉਹਨਾਂ ਨਾਲ ਡਾ. ਨਿਸ਼ਾਨ ਸਿੰਘ ਐਸ.ਐਮ.ਓ ਸਿਵਲ ਹਸਪਤਾਲ ਮਾਨਸਾ, ਸੱਭਿਆਚਾਰਕ ਅਤੇ ਸਮਾਜ ਸੇਵਾ ਮੰਚ ਮਾਨਸਾ ਦੇ ਅਹੁਦੇਦਾਰ ਕੁਲਦੀਪ ਸਿੰਘ ਧਾਲੀਵਾਲ, ਪਰਮਜੀਤ ਦਹੀਆ, ਅਸ਼ੋਕ ਬਾਂਸਲ, ਜਤਿੰਦਰ ਸਿੰਘ ਚੰਨੀ ਨੇ ਵੀ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਈਆਂ।ਇਸੇ ਤਰਾਂ ਹੀ ਡਾ. ਹਰਪਾਲ ਸਰਾਂ ਪ੍ਰਧਾਨ ਆਈ.ਐਮ.ਏ ਦੁਆਰਾ ਰੇਲਵੇ ਸਟੇਸ਼ਨ ਮਾਨਸਾ ਵਿਖੇ ਬਣੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਕੇ ਮੁਹਿੰਮ ਦੀ ਸੁਰੂਆਤ ਕੀਤੀ ਗਈ।ਉਹਨਾਂ ਨਾਲ ਡਾ. ਰਾਏਪੁਰੀ, ਡਾ.ਪ੍ਰੋਸ਼ਤਮ ਜਿੰਦਲ, ਡਾ.ਜਨਕ ਰਾਜ ਰੋਟਰੀ ਕਲੱਬ ਦੇ ਅਹੁਦੇਦਾਰ ਹਾਜ਼ਰ ਹੋਏ।
ਸਿਵਲ ਸਰਜਨ ਮਾਨਸਾ ਨੇ ਪੋਲੀਓ ਮੁਹਿੰਮ ਤਹਿਤ ਜਾਣਕਾਰੀ ਦਿੰਦਿਆ ਦੱਸਿਆ ਕਿ 0-5 ਸਾਲ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਜਾ ਰਹੀਆਂ ਹਨ ਤੇ ਮਾਨਸਾ ਜਿਲੇ ਵਿੱਚ 91610 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਲਈ ਰੈਗੂਲਰ ਬੂਥ 287 ਅਤੇ ਟਰਾਂਜਿਟ 13 ਬੂਥ ਲਗਾਏ ਗਏ ਹਨ। ਇਸ ਤੋ ਇਲਾਵਾ ਬੱਸ ਸਟੈਡ ਅਤੇ ਰੇਲਵੇ ਸਟੇਸ਼ਨਾਂ ਤੇ ਪੋਲੀਓ ਬੂੰਦਾਂ ਪਿਲਾਉਣ ਲਈ 13 ਟਰਾਂਜਿਟ ਟੀਮਾਂ ਲਗਾਈਆਂ ਗਈਆਂ ਹਨ। ਜੋ ਕਿ ਹਰ ਸਮੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਲਈ ਕੰਮ ਕਰਨਗੀਆਂ। ਭੱਠਿਆਂ, ਫੈਕਟਰੀਆਂ, ਉਸਾਰੀ ਵਾਲੀਆਂ ਥਾਵਾਂ ਅਤੇ ਝੂਗੀਆਂ ਝੋਪੜੀਆਂ ਆਦਿ ਨੂੰ ਕਵਰ ਕਰਨ ਲਈ 14 ਮੋਬਾਇਲ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਹ ਸਾਰੇ ਕੰਮ ਨੂੰ ਨੇਪਰੇ ਚਾੜਨ ਲਈ 85 ਸੁਪਰਵਾਈਜਰ ਲਾਏ ਗਏ ਹਨ। ਇਸ ਸਾਰੇ ਕੰਮ ਦੀ ਦੇਖ-ਰੇਖ ਲਈ ਜਿਲਾ ਪੱਧਰ ਤੋ 5 ਅਧਿਕਾਰੀਆਂ ਦੀਆਂ ਸੁਪਰਵਾਈਜਰਾਂ ਟੀਮਾਂ ਵੱਖ-ਵੱਖ ਏਰੀਏ ਲਈ ਕੰਮ ਦਾ ਜਾਇਜਾ ਲੈ ਰਹੀਆਂ ਹਨ।ਇਸ ਤਰਾਂ• ਹੀ ਸਿਹਤ ਵਿਭਾਗ ਦੇ ਬਲਾਕ ਖਿਆਲਾ ਕਲਾਂ ਵਿਖੇ ਪੋਲੀਓ ਮੁਹਿੰਮ ਦਾ ਉਦਘਾਟਨ ਸ੍ਰੀ ਮੰਗਤ ਰਾਮ ਬਾਂਸਲ ਚੇਅਰਮੈਨ ਜਿਲ•ਾ ਯੋਜਨਾ ਕਮੇਟੀ ਅਤੇ ਵਿਕਾਸ ਬੋਰਡ ਨੇ ਅਤੇ ਡਾ. ਬਲਵੀਰ ਸਿੰਘ ਐਸ.ਐਮ.ਓ ਬੁਢਲਾਡਾ ਅਤੇ ਸਬ ਡਵੀਜਨਲ ਹਸਪਤਾਲ ਸਰਦੂਲਗੜ• ਵਿਖੇ ਸ੍ਰੀ ਦਿਲਰਾਜ ਸਿੰਘ ਭੂੰਦੜ ਚੇਅਰਮੈਨ ਜਿਲ•ਾ ਪ੍ਰੀਸ਼ਦ ਦੁਆਰਾ ਕੀਤਾ ਗਿਆ। ਜਿਲੇ ਵਿੱਚ ਇਸ ਮੁਹਿੰਮ ਦੇ ਪਹਿਲੇ ਦਿਨ ਮਿਤੀ 20 ਜਨਵਰੀ 48002 ਨੂੰ ਬੱਚਿਆਂ ਨੂੰ ਪੋਲੀਓ ਬੂਥਾਂ ਤੇ ਪੋਲੀਓ ਬੂੰਦਾਂ ਪਿਲਾਈਆਂ ਗਈਆਂ ਅਤੇ ਬਾਕੀ ਰਹਿੰਦੇ ਬੱਚਿਆਂ ਨੂੰ 21 ਅਤੇ 22 ਜਨਵਰੀ ਨੂੰ ਘਰ-ਘਰ ਜਾ ਕੇ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ ਤਾਂ ਜੋ ਕੋਈ ਵੀ ਬੱਚਾ ਪੋਲੀਓ ਬੂੰਦਾਂ ਲੈਣ ਤੋ ਨਾ ਰਹਿ ਜਾਵੇ।
ਦੋ ਬੂੰਦਾਂ ਜੀਵਨ ਦੀਆਂ ਪਿਲਾਓ- ਪੋਲੀਓ ਭਜਾਓ
ਸੱਭਿਆਚਾਰ ਚੇਤਨਾ ਮੰਚ ( ਰਜਿ) ਮਾਨਸਾ ਵੱਲੋਂ ਅੱਜ ਚਾਰ ਚਿਨਾਰ ਬਸਤੀ ਵਿਚ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਲਈ ਸਿਹਤ ਵਿਭਾਗ ਨੂੰ ਸਹਿਯੋਗ ਕਰਦੇ ਹੋਏ ਪੋਲੀਓ ਕੈਂਪ ਲਗਾਇਆ ਗਿਆ । ਮੰਚ ਦੇ ਪ੍ਰਧਾਨ ਗੋਰਾ ਲਾਲ ਬਾਂਸਲ ਨੇ ਦੱਸਿਆ ਕਿ 5 ਸਾਲ ਤੱਕ ਦੇ ਬੱਚਿਆ ਨੂੰ ਪੋਲੀਓ ਬੁੂੰਦਾਂ ਪਿਲਾਕੇ ਪੋਲੀਓ ਵਰਗੀ ਨਾ ਮਰੂਦ ਬਿਮਾਰੀ ਦਾ ਖਤਮਾ ਕੀਤਾ ਜਾ ਸਕਦਾ ਹੈ ਇਸ ਮੌਕੇ ਮੰਚ ਦੇ ਅਹੁਦੇ ਦਾਰ ਚੰਨੀ ਗੋਇਲ , ਸੁਭਾਸ਼ ਗੋਇਲ ਵਰਿੰਦਰ ਸਿੰਗਲਾ , ਹਰਦੀਪ ਸਿੱਧੂ, ਹਰਿੰਦਰ ਮਾਨਸ਼ਾਹੀਆਂ , ਜਸਪਾਲ ਪਾਲਾ, ਸੁਖਬੀਰ ਹਨੀ, ਕਮਲਜੀਤ ਮਾਲਵਾ, ਵਿਜੈ ਸਿੰਗਲਾ , ਸਤੀਸ਼ ਲੱਕੀ, ਬਲਰਾਜ ਨੰਗਲ, ਸਰਵਜੀਤ ਕੌਸਲ , ਪ੍ਰਿਤਪਾਲ ਸਿੰਘ , ਕਿਸ਼ਨ ਗੋਇਲ ਅਤੇ ਮੋਹਨ ਮਿੱਤਲ ਹਾਜ਼ਰ ਸਨ।
14767 ਬੱਚਿਆਂ ਨੂੰ ਬੂੰਦਾਂ ਪਿਲਾਈਆਂ
ਪਲਸ ਪੋਲੀਓ 2013 ਦੇ ਪਹਿਲੇ ਰਾਊਂਡ ਦੌਰਾਨ 20 ਜਨਵਰੀ ਨੂੰ ਬਲਾਕ ਬੁਢਲਾਡਾ ਵਿਖੇ ਸਵੇਰੇ ਲਗਭਗ 9 ਵਜੇ ਤੋਂ ਸ਼ੁਰੂ ਕੀਤਾ ਗਿਆ। ਡਾ. ਬਲਦੇਵ ਸਿੰਘ ਸਹੋਤਾ ਸਿਵਲ ਸਰਜਨ ਮਾਨਸਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਬਲਵੀਰ ਸਿੰਘ ਸੀਨੀਅਰ ਮੈਡੀਕਲ ਅਫਸਰ ਬੁਢਲਾਡਾ ਜੀ ਦੀ ਰਹਿਨੁਮਾਈ ਹੇਠ 215 ਟੀਮਾਂ ਦਾ ਗਠਨ ਕੀਤਾ ਗਿਆ। ਜਿੰਨਾਂ ਨੇ ਅੱਜ ਪਹਿਲੇ ਦਿਨ 124 ਬੂਥਾਂ ਅਤੇ 4 ਮੋਬਾਈਲ ਟੀਮਾਂ ਨੇ 0 ਤੋਂ 5 ਸਾਲ ਦੇ ਕੁੱਲ 14767 ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਈਆਂ। ਇਸ ਮੌਕੇ ਪਲਸ ਪੋਲੀਓ ਮੁਹਿੰਮ ਦੇ ਨੋਡਲ ਅਫਸਰ ਡਾ. ਆਰ.ਪੀ. ਸਿੰਘ ਨੇ ਦੱਸਿਆ ਕਿ ਪਲਸ ਪੋਲੀਓ ਰਾਊਂਡ ਦੇ ਪਹਿਲੇ ਦਿਨ 45 ਪ੍ਰਤੀਸ਼ਤ ਟੀਚਾ ਪ੍ਰਾਪਤ ਕਰ ਲਿਆ ਗਿਆ ਹੈ। ਇਸ ਮੁਹਿੰਮ ਵਿੱਚ ਸ੍ਰੀ ਭੋਲਾ ਸਿੰਘ ਬਲਾਕ ਸੁਪਰਵਾਈਜਰ, ਸ੍ਰੀ ਸੀਤਾ ਰਾਮ ਸੁਪਰਵਾਈਜਰ, ਸ੍ਰੀ ਨਰੇਸ਼ ਕੁਮਾਰ, ਸ੍ਰੀ ਮਹਿੰਦਰਪਾਲ, ਸ੍ਰੀ ਵਰਿੰਦਰ ਮਹਿਤਾ ਨੇ ਅਹਿਮ ਯੋਗਦਾਨ ਪਾਇਆ।
Post a Comment