ਖੰਨਾ, 20 ਜਨਵਰੀ (ਥਿੰਦ ਦਿਆਲਪੁਰੀਆ) ਪਿੰਡਾਂ ਵਿਚ ਵਾਰਡਬੰਦੀ ਕਰਕੇ ਇਸ ਵਾਰੀ ਹੋ ਰਹੀਆਂ ਚੋਣਾਂ ਸਬੰਧੀ ਪਿੰਡਾਂ ਵਿਚ ਬਣਾਏ ਗਏ ਵਾਰਡਾਂ ਤੇ ਇਤਰਾਜ਼ ਸੁਣੇ ਜਾ ਰਹੇ ਹਨ ਜਿਹਨਾ ਨੂੰ ਮੁਕੰਮਲ ਕਰਕੇ 23 ਜਨਵਰੀ ਤਕ ਡੀ ਸੀ ਲੁਧਿਆਣਾ ਕੋਲ ਰਿਪੇੋਰਟਾਂ ਪੁੱਜਦੀਆਂ ਕਰਨ ਲਈ ਕਿਹਾ ਗਿਆ ਹੈ, ਜਿਸ ਲਈ ਪੁਲਸ ਜਿਲ੍ਰਾ ਖੰਨਾ ਵਿਚ ਇਸ ਅਧੀਨ ਪੈਂਦੀਆਂ ਸਬ ਡਵੀਜ਼ਨਾਂ ਖੰਨਾ ਪਾਇਲ, ਸਮਰਾਲਾ ਤੇ ਮਾਛੀਵਾੜਾ ਸਾਹਿਬ ਵਿਚ ਐਸ ਡੀ ਐਮ ਪ੍ਰਸ਼ੋਤਮ ਸਿੰਘ ਸੋਢੀ ਤੇ ਸ੍ਰੀ ਘਣਸ਼ਾਮ ਥੋਰੀ ਆਈ ਏ ਐਸ ਸਮਰਾਲਾ ਨੇ ਦਸਿਆ ਕਿ ਪਾਇਲ ਤੋਂ 3 ਤੇ ਖੰਨਾ ਤੋਂ 28 ਇਤਰਾਜ਼ ਪੁੱਜੇ ਹਨ । ਇਸੇ ਤਰਾਂ ਸਮਰਾਲਾ ਤੇ ਮਾਛੀਵਾੜਾ ਸਾਹਿਬ ਤੋਂ ਕ੍ਰਮਵਾਰ 52 ਤੇ 26 ਇਤਰਾਜ਼ ਪੁੱਜੇ ਹਨ ਜਿਸ ਲਈ ਮਾਛੀਵਾੜਾ ਬਲਾਕ ਪਿੰਡਾ ਨੂੰ ਅੱਜ ਬੁਲਾਇਆ ਗਿਆ ਹੈ ਜਦਕਿ ਸਮਰਾਲਾ ਬਲਾਕ ਦੇ ਪਿੰਡਾਂ ਦੇ ਲੋਕਾਂ ਵਲੋਂ ਇਤਰਾਜ਼ ਕੱਲ• ਸੁਣੇ ਜਾਣਗੇ। ਬਣੇ ਵਾਰਡਾ ਦੇ ਇਤਰਾਜ਼ਾਂ ਤੇ ਸਹੀ ਪਵਾਉਣ ਲਈ ਲੋਕਾਂ ਵਲੋ ਰਾਜਨੀਤਕ ਲੋਕਾਂ ਵਲੋਂ ਰਾਜਨੀਤਕ ਦਬਾਅ ਬਣਾਕੇ ਆਪਣੀ ਮਨਮਰਜ਼ੀ ਦੇ ਵਾਰਡਾਂ ਵਿਚ ਸੋਧ ਕਰਵਾਉਣ ਲਈ ਸਿਫਾਰਸ਼ਾਂ ਕਰਵਾਉਂਦੇ ਦੇਖੇ ਜਾ ਰਹੇ ਹਨ।
Post a Comment