ਲੁਧਿਆਣਾ, 19 ਜਨਵਰੀ (ਸਤਪਾਲ ਸੋਨੀ): ਅੱਤਵਾਦ ਦੇ ਕਾਲੇ ਦੌਰ ’ਚ ਦੇਸ਼ ਦੀ ਏਕਤਾ-ਅਖੰਡਤਾ ਲਈ ਲੋਕਾਂ ਨੂੰ ਤਿਆਰ ਕਰਨ ਵਾਲੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਪਾਂਡੇ ਨੇ ਹੀ ਸ਼ਹਾਦਤ ਦਿੱਤੀ ਸੀ। ਉਨ•ਾਂ ਦੀ ਸ਼ਹਾਦਤ ਕਾਂਗਰਸ ਦੇ ਗੌਰਵਮਈ ਇਤਿਹਾਸ ’ਚ ਦਰਜ ਹੈ। ਉਨ•ਾਂ ਦੇ ਐਮ.ਐਲ.ਏ-ਪੁੱਤਰ ਰਕੇਸ਼ ਪਾਂਡੇ ਤੋਂ ਇਲਾਵਾ ਐਮ.ਐਲ.ਏ ਸੁਰਿੰਦਰ ਡਾਵਰ, ਹਰਮੋਹਿੰਦਰ ਪ੍ਰਧਾਨ, ਸਾਬਕਾ ਮੰਤਰੀ ਮਲਕੀਤ ਸਿੰਘ ਬੀਰਮੀ, ਕਾਂਗਰਸ ਸ਼ਹਿਰੀ ਜਿਲ•ਾ ਕਮੇਟੀ ਦੇ ਪ੍ਰਧਾਨ ਪਵਨ ਦੀਵਾਨ, ਵਿਧਾਨ ਸਭਾ ਹਲਕਾ ਦੱਖਣੀ ਦੇ ਇੰਚਾਰਜ ਅਸ਼ੋਕ ਪਰਾਸ਼ਰ ਪੱਪੀ, ਕੇ.ਕੇ ਬਾਵਾ, ਮਹਿਲਾ ਕਾਂਗਰਸ ਦੀ ਜਿਲ•ਾ ਲੀਨਾ ਟਪਾਰੀਆ, ਯੂਥ ਕਾਂਗਰਸ ਦੇ ਜਿਲ•ਾ ਪ੍ਰਧਾਨ ਦੀਪਕ ਖੰਡੂਰ ਨੇ ਇਹ ਵਿਚਾਰ ਪ੍ਰਗਟ ਕੀਤੇ। ਕਾਂਗਰਸ ਭਵਨ ਵਿਖੇ ਸ਼ਨੀਵਾਰ ਨੂੰ ਇਹ ਸੀਨੀਅਰ ਆਗੂ ਸ਼ਹੀਦ ਪਾਂਡੇ ਦੀ ਬਰਸੀ ’ਤੇ ਆਯੋਜਿਤ ਸਦਭਾਵਨਾ ਦਿਵਸ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ।
ਕਾਂਗਰਸ ਸ਼ਹਿਰੀ ਜਿਲ•ਾ ਕਮੇਟੀ ਵੱਲੋਂ ਆਯੋਜਿਤ ਇਸ ਪ੍ਰੋਗਰਾਮ ਦੌਰਾਨ ਸੀਨੀਅਰ ਕਾਂਗਰਸੀ ਆਗੂਆਂ ਨੇ ਪਾਰਟੀ ਵਰਕਰਾਂ ਨੂੰ ਰਾਸ਼ਟਰ ਦੀ ਏਕਤਾ-ਅਖੰਡਤਾ ਨੂੰ ਮਜਬੂਤ ਕਰਨ ਦਾ ਸੰਕਲਪ ਵੀ ਦਿਲਾਇਆ। ਨਾਲ ਹੀ ਉਨ•ਾਂ ਨੇ ਆਪਣੇ ਸੰਬੋਧਨ ’ਚ ਸੁਚੇਤ ਕੀਤਾ ਕਿ ਪੰਜਾਬ ’ਚ ਇਕ ਵਾਰ ਫਿਰ ਸੰਪ੍ਰਦਾਇਕ ਤੇ ਕੱਟਰਪੰਥੀ ਅਨਸਰ ਅੱਤਵਾਦ ਨੂੰ ਉਭਾਰਨ ਦੀ ਕੋਸ਼ਿਸ਼ ਕਰ ਰਹੇ ਹਨ। ਨਾਲ ਹੀ ਉਨ•ਾਂ ਨੇ ਦੋਸ਼ ਲਗਾਇਆ ਕਿ ਸੂਬੇ ਦਾ ਸੱਤਾਧਾਰੀ ਅਕਾਲੀ ਭਾਜਪਾ ਗਠਜੋੜ ਇਸ ਸੰਵੇਦਨਸ਼ੀਲ ਮੁੱਦੇ ’ਤੇ ਲਗਾਤਾਰ ਵੋਟ ਬੈਂਕ ਦੀ ਸਿਆਸਤ ਕਰਦਾ ਰਿਹਾ ਹੈ। ਅੱਤਵਾਦੀ ਅਨਸਰਾਂ ਦੇ ਸਿਰ ਚੁੱਕਣ ਦੀਆਂ ਸ਼ੰਕਾਵਾਂ ਨੂੰ ਸੱਤਾਧਾਰੀ ਅਕਾਲੀ ਕਾਂਗਰਸ ਦੀ ਸਾਜਿਸ਼ ਦੱਸਦੇ ਹਨ। ਜਦਕਿ ਅੱਤਵਾਦ ਦੇ ਖਾਤਮੇ ਲਈ ਜਾਨ ਦੀ ਬਾਜੀ ਲਗਾਉਣ ਵਾਲੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਦੁਰਗਾ ਦੀ ਉਪਾਧੀ ਦੇਣ ਵਾਲੇ ਸੂਬੇ ਦੀ ਸੱਤਾ ’ਚ ਸ਼ਾਮਿਲ ਭਾਜਪਾ ਆਗੂ ਅੱਜ ਇਸੇ ਮੁੱਦੇ ’ਤੇ ਚੁੱਪੀ ਸਾਧੇ ਹੋਏ ਹਨ।
ਸੀਨੀਅਰ ਕਾਂਗਰਸੀ ਆਗੂਆਂ ਨੇ ਭਰੌਸਾ ਦਿੱਤਾ ਕਿ ਪੰਜਾਬ ’ਚ ਅਰਸੇ ਤੋਂ ਅੱਤਵਾਦ ਦੇ ਕਾਲੇ ਬੱਦਲ ਛਾਉਣ ਤੋਂ ਬਾਅਦ ਪਰਤੀ ਖੁਸ਼ਹਾਲੀ ਨੂੰ ਫਿਰ ਗ੍ਰਹਿਣ ਨਹੀਂ ਲੱਗਣ ਦਿੱਤਾ ਜਾਵੇਗਾ। ਕਾਂਗਰਸ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਰਿਹਾ ਹੈ। ਫਿਰ ਲੋੜ ਪਈ ਤਾਂ ਕਾਂਗਰਸ ਸੂਬਾ ਦੇਸ਼ ’ਚ ਆਪਸੀ ਭਾਈਚਾਰੇ ਨੂੰ ਕਾਇਮ ਰੱਖਣ ਦੀ ਖਾਤਿਰ ਆਪਣੇ ਖੂਨ ਦੇਣ ’ਚ ਵੀ ਸੰਕੋਚ ਨਹੀਂ ਕਰਨਗੇ। ਇਸ ਮੌਕੇ ’ਤੇ ਨਗਰ ਨਿਗਮ ਹਾਊਸ ’ਚ ਕਾਂਗਰਸ ਧਿਰ ਦੇ ਲੀਡਰ ਹੇਮਰਾਜ ਅਗਰਵਾਲ, ਕੌਂਸਲਰ ਵਰਿੰਦਰ ਸਹਿਗਲ, ਸੰਜੇ ਤਲਵਾੜ, ਡਾ. ਜੈ ਪ੍ਰਕਾਸ਼, ਪਿੰਕੀ ਬਾਂਸਲ, ਅਸ਼ਵਨੀ ਸ਼ਰਮਾ, ਸਾਬਕਾ ਕੌਂਸਲਰ ਸ਼ਾਮ ਸੁੰਦਰ ਮਲਹੋਤਰਾ, ਪਰਮਿੰਦਰ ਮਹਿਤਾ, ਬਲਾਕ ਪ੍ਰਧਾਨ ਜਰਨੈਲ ਸ਼ਿਮਲਾਪੁਰੀ, ਗੁਰਮੁੱਖ ਸਿੰਘ ਮਿੱਠੂ, ਬਲਜਿੰਦਰ ਬੰਟੀ, ਸਤਵਿੰਦਰ ਸਿੰਘ ਜਵੱਦੀ, ਮਨੀ ਗਰੇਵਾਲ, ਰੋਹਿਤ ਪਾਹਵਾ, ਕਾਮਰੇਡ ਤਰਸੇਮ ਜੋਧਾਂ, ਵਿਵੇਕ ਮਾਗੋ, ਕਪਿਲ ਗੁਪਤਾ, ਗੁਰਸ਼ਰਨ ਸਰਪੰਚ, ਅਮਰਨਾਥ ਭਾਰਤੀ, ਵਿਕ੍ਰਮ ਪਹਿਲਵਾਨ, ਰਕੇਸ਼ ਸ਼ਰਮਾ, ਹਿਮਾਂਸ਼ੂ ਕਪੂਰ, ਲੱਕੀ ਕਪੂਰ, ਪੰਕਜ ਭਨੋਟ, ਰਜਿੰਦਰ ਚੋਪੜਾ, ਜਸਬੀਰ ਚੱਢਾੂ ਅਨਿਲ ਪਾਰਤੀ, ਵਿੱਕੀ ਦੱਤਾ, ਸੀਤਾ ਰਾਮ ਸ਼ੰਕਰ, ਤੀਕਸ਼ਣ ਮਹਿਤਾ, ਨਮਿਤ ਦੀਵਾਨ, ਬਨਵਾਰੀ ਲਾਲ, ਬਲਰਾਜ ਸ਼ਰਮਾ, ਰਵਿੰਦਰ ਸਿਆਨ, ਅਮਿਤ ਗੁਪਤਾ, ਰਵਿੰਦਰ ਅਰੋੜਾ, ਲਾਲੀ ਗਰੇਵਾਲ, ਹਰਵਿੰਦਰ ਲਾਲੀ, ਪਲਵਿੰਦਰ ਸਿੰਘ ਤੱਗੜ, ਰਾਮ ਆਸਰਾ, ਅਸ਼ੋਕ ਵਿਰਮਾਨੀ, ਅਕਸ਼ੈ ਭਨੋਟ, ਨਰਿੰਦਰ ਸਿੰਘ ਅਹੂਜਾ, ਪਵਨ ਖਰਬੰਦਾ, ਵੀਕੇ ਅਰੋੜਾ, ਰਾਮ ਪ੍ਰਤਾਪ ਗੋਇਲ, ਵਿਜੇ ਗੁਪਤਾ, ਰਾਮ ਕ੍ਰਿਸ਼ਨ ਗੁਪਤਾ, ਸੰਜੀਵ ਕੁੰਦਰਾ,ਸੁਭਾਸ਼ ਟੈਨਾ, ਅਨਿਲ ਕਪੂਰ, ਰਿੰਕੂ ਮਲਹਤੋਰਾ, ਤੇਲੂ ਰਾਮ, ਅਸ਼ੋਕ ਕਨੋਜੀਆ, ਰਜੇਸ਼ ਪਹਿਲਵਾਨ, ਹਰਵਿੰਦਰ ਸਿੰਘ ਸੋਖੀ, ਸੋਨੂੰ ਲਿਖੀ, ਮੰਗਲ ਪਾਸੀ, ਸ੍ਰੀਮਤੀ ਅਲਕਾ ਮਲਹੋਤਰਾ, ਸੁਦੇਸ਼ ਰਾਣੀ, ਧਰਮਪਾਲ ਮਹਿਰਾ, ਸੁਖਦੇਵ ਸ਼ਰਮਾ, ਵਿਕਾਸ ਆਦਿ ਦੀ ਵਿਸ਼ੇਸ਼ ਮੌਜੂਦਗੀ ਰਹੀ।
Post a Comment