ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਕੀਤਾ ਜਾਗਰੂਕ
ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਗੀਤਾਂ ਅਤੇ ਕਵਿਤਾਵਾਂ ਰਾਹੀ ਵੱਖ-ਵੱਖ ਪ੍ਰੋਜੈਕਟਾਂ ਦਿੱਤੀ ਜਾਣਕਾਰੀ
ਸ਼ਾਹਕੋਟ, 4 ਜਨਵਰੀ (ਸਚਦੇਵਾ) ਸਰਵ ਸਿੱਖਿਆ ਅਭਿਆਨ ਤਹਿਤ ਸਕੂਲ ਮੈਨੇਜਮੈਂਟ ਕਮੇਟੀ ਨੂੰ ਟ੍ਰੇਨਿੰਗ ਦੇਣ ਸੰਬੰਧੀ ਸ਼ੁੱਕਰਵਾਰ ਨੂੰ ਕਰਤਾਰ ਪੈਲਸ ਸ਼ਾਹਕੋਟ ਵਿਖੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ਼ਾਹਕੋਟ-1 ਅਤੇ 2 ਸ਼੍ਰੀਮਤੀ ਪਰਜਿੰਦਰ ਕੌਰ ਦੀ ਅਗਵਾਈ ‘ਚ ਟ੍ਰੇਨਿੰਗ ਸੈਮੀਨਾਰ ਕਰਵਾਇਆ ਗਿਆ । ਇਸ ਸੈਮੀਨਾਰ ‘ਚ ਬਲਾਕ ਸ਼ਾਹਕੋਟ-1 ਦੇ ਵੱਖ-ਵੱਖ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੀਆਂ ਸਕੂਲ ਮੈਨੇਜਮੈਂਟ ਕਮੇਟੀਆਂ ਦੇ ਅਹੁਦੇਦਾਰ ਅਤੇ ਮੈਂਬਰਾਂ ਨੇ ਹਿੱਸਾ ਲਿਆ । ਇਸ ਮੌਕੇ ਸਿੱਖਿਆ ਮਾਹਿਰ ਪ੍ਰੋਫੈਸਰ ਕਰਤਾਰ ਸਿੰਘ ਸਚਦੇਵਾ (ਸਟੇਟ/ਨੈਸ਼ਨਲ ਐਵਾਰਡੀ) ਅਤੇ ਸਹਾਇਕ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਲੋਹੀਆ ਖਾਸ ਜਸਵਿੰਦਰ ਸਿੰਘ, ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਤਰਸੇਮ ਲਾਲ ਮਿੱਤਲ, ਮਾਸਟਰ ਜਤਿੰਦਰਪਾਲ ਸਿੰਘ ਬੱਲਾ, ਜਿਲ•ਾਂ ਕੋਆਰਡੀਨੇਟਰ ਸਰਵ ਸਿੱਖਿਆ ਅਭਿਆਨ ਸੋਮ ਨਾਥ, ਸਹਾਇਕ ਕੋਆਰਡੀਨੇਟਰ ਅਰਵਿੰਦ ਸ਼ਰਮਾਂ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ । ਸੈਮੀਨਾਰ ਦੇ ਸ਼ੁਰੂਆਤ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ਼ਾਹਕੋਟ ਸ਼੍ਰੀਮਤੀ ਪਰਜਿੰਦਰ ਕੌਰ ਨੇ ਸਾਰਿਆਂ ਨੂੰ ਜੀ ਆਇਆ ਆਖਿਆ । ਉਪਰੰਤ ਬੀ.ਪੀ.ਈ.ਓ ਸ਼ਾਹਕੋਟ ਪਰਜਿੰਦਰ ਕੌਰ, ਅਸੀਸਟੈਂਟ ਬੀ.ਪੀ.ਈ.ਓ ਲੋਹੀਆ ਜਸਵਿੰਦਰ ਸਿੰਘ, ਰਿਸੋਰਸ ਪਰਸਨ ਲੈਕਚਰਾਰ ਮਨਜੀਤ ਸਿੰਘ ਬਾਜਵਾ ਕਲਾਂ, ਮਾਸਟਰ ਮੇਜਰ ਸਿੰਘ, ਅਮਨਦੀਪ ਸਾਹਨੀ, ਪਵਨ ਕੁਮਾਰ ਆਦਿ ਨੇ ਸਕੂਲ ਮੈਨੇਜਮੈਂਟ ਕਮੇਟੀਆਂ ਨੂੰ ਉਨ•ਾਂ ਦੇ ਕੰਮ-ਕਾਜ, ਪ੍ਰਵੇਸ਼ ਪ੍ਰੋਜੈਕਟ, ਸਿੱਖਿਆ ਦਾ ਅਧਿਕਾਰ ਕਾਨੂੰਨ (ਆਰ.ਟੀ.ਈ), ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਆਦਿ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆ ਦੀ ਭਰਭੂਰ ਸ਼ਲਾਘਾ ਕੀਤੀ । ਇਸ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਬਾਜਵਾਂ ਕਲਾਂ, ਮੀਏਵਾਲ ਅਰਾਈਆਂ, ਕੋਟਲੀ ਗਾਜਰਾਂ ਅਤੇ ਬਾਹਮਣੀਆਂ ਦੇ ਵਿਦਿਆਰਥੀਆਂ ਨੇ ਗੀਤਾਂ ਅਤੇ ਕਵਿਤਾਵਾ ਰਾਹੀ ਆਰ.ਟੀ.ਈ ਅਤੇ ਪ੍ਰਵੇਸ਼ ਪ੍ਰੋਜੈਕਟ ਬਾਰੇ ਜਾਣਕਾਰੀ ਦਿੱਤੀ । ਅੰਤ ਵਿੱਚ ਬੀ.ਪੀ.ਈ.ਓ ਪਰਜਿੰਦਰ ਕੌਰ ਨੇ ਸਾਰਿਆ ਦਾ ਧੰਨਵਾਦ ਕੀਤਾ । ਇਸ ਮੌਕੇ ਸੰਤੋਖ ਸਿੰਘ ਨੇ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ । ਇਸ ਮੌਕੇ ਬੀ.ਆਰ.ਪੀ ਰਾਮੇਸ਼ਵਰ ਚੰਦ, ਹਰੀਸ਼ ਕੁਮਾਰ, ਮਨਦੀਪ ਸਿੰਘ, ਲਖਵਿੰਦਰ ਸਿੰਘ, ਅਕਾਊਟੈਟ ਮੋਹਿਤ ਸ਼ਰਮਾਂ, ਸੁੱਚਾ ਸਿੰਘ ਬੰਗੜ (ਜੇ.ਈ), ਲਖਵੀਰ ਸਿੰਘ ਖਹਿਰਾ, ਮਿਨਾਕਸ਼ੀ ਸਚਦੇਵਾ (ਡਾਟਾ ਐਟਰੀ ਓਪ੍ਰੇਟਰ), ਸੈਂਟਰ ਹੈੱਡ ਟੀਚਰ ਕਮਲਾ ਦੇਵੀ, ਰਕੇਸ਼ ਚੰਦ, ਜਰਨੈਲ ਖਹਿਰਾ, ਸੁਰਿੰਦਰ ਕੁਮਾਰ ਵਿੱਗ ਸੈਮੀਨਾਰ ਨੂੰ ਨੇਪੜੇ ਚਾੜ•ਣ ਲਈ ਪੂਰਨ ਸਹਿਯੋਗ ਦਿੱਤਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਚਰਨਜੀਤ ਸਿੰਘ ਜੀਰਾ (ਐਮ.ਆਈ.ਐਸ), ਸਤਿੰਦਰ ਚਲੋਤਰਾਂ (ਬੀ.ਓ.ਏ), ਅਕਾਊਟੈਟ ਅਸ਼ੀਸ਼ ਕੁਮਾਰ, ਕਮਲਜੀਤ, ਸੰਦੀਪ ਕੁਮਾਰ (ਡਾਟਾ ਐਟਰੀ ਓਪ੍ਰੇਟਰ), ਹੈੱਡਮਾਸਟਰ ਬਲਕਾਰ ਸਿੰਘ ਸਚਦੇਵਾ ਸਟੇਟ ਐਵਾਰਡੀ, ਹੈੱਡਮਾਸਟਰ ਧੰਨਪਤ ਰਾਏ ਨਾਹਰ, ਗੁਰਪਾਲ ਸਿੰਘ ਢੋਟ, ਦਾਇਆ ਵੰਤੀ, ਦਲਜੀਤ ਕੌਰ, ਹੈੱਡਮਾਸਟਰ ਦਰਬਾਰਾ ਸਿੰਘ, ਅਮਰਪ੍ਰੀਤ ਸਿੰਘ, ਕਸ਼ਮੀਰ ਸਿੰਘ ਲਸੂੜੀ, ਮਨਤਜਿੰਦਰ ਸਿੰਘ ਦੋਧਰ, ਅੰਮ੍ਰਿਤ ਆਦਿ ਹਾਜ਼ਰ ਸਨ ।

Post a Comment