ਪ੍ਰੋਗਰਾਮ ਦੀ ਤਿਆਰੀ ਸੰਬੰਧੀ ਲਗਾਈਆਂ ਅਧਿਕਾਰੀਆਂ ਦੀਆਂ ਡਿਊਟੀਆਂ
ਸ਼ਾਹਕੋਟ, 4 ਜਨਵਰੀ (ਸਚਦੇਵਾ) ਗਣਤੰਤਰ ਦਿਵਸ (26 ਜਨਵਰੀ) ਮਨਾਉਣ ਸੰਬੰਧੀ ਸ਼ੁੱਕਰਵਾਰ ਨੂੰ ਐਸ.ਡੀ.ਐਮ ਸ਼ਾਹਕੋਟ ਟੀ.ਐਨ ਪਾਸੀ ਵੱਲੋਂ ਬਲਾਕ ਵਿਕਾਸ ‘ਤੇ ਪੰਚਾਇਤ ਅਫਸਰ ਸ਼ਾਹਕੋਟ ਦੇ ਦਫਤਰ ਵਿਖੇ ਸਬ ਡਵੀਜ਼ਨ ਅਧੀਨ ਆਉਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ । ਇਸ ਮੌਕੇ ਐਸ.ਡੀ.ਐਮ ਪਾਸੀ ਦੇ ਨਾਲ ਤਹਿਸੀਲਦਾਰ ਸ਼ਾਹਕੋਟ ਪ੍ਰਦੀਪ ਕੁਮਾਰ ਵੀ ਹਾਜ਼ਰ ਸਨ । ਇਸ ਮੌਕੇ ਐਸ.ਡੀ.ਐਮ ਪਾਸੀ ਨੇ ਗਣਤੰਤਰ ਦਿਵਸ ਨੂੰ ਧੂਮ-ਧਾਮ ਨਾਲ ਮਨਾਉਣ ਸੰਬੰਧੀ ਅਧਿਕਾਰੀਆਂ ਨਾਲ ਵਿਚਾਰ ਵਟਾਦਾਰਾਂ ਕੀਤਾ ਅਤੇ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ । ਇਸ ਮੌਕੇ ਐਸ.ਡੀ.ਐਮ ਪਾਸੀ ਅਤੇ ਤਹਿਸੀਲਦਾਰ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਗਣਤੰਤਰ ਦਿਵਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ਼ਾਹਕੋਟ ਦੇ ਮੈਦਾਨ ਵਿੱਚ ਹੀ ਮਨਾਇਆ ਜਾਵੇਗਾ । 16 ਜਨਵਰੀ ਸੱਭਿਆਚਰਕ ਪ੍ਰੋਗਰਾਮ ਸੰਬੰਧੀ ਸਵੇਰੇ 11 ਵਜੇ ਰਿਹਾਇਸਲ ਹੋਵੇਗੀ । 22,23 ਅਤੇ 24 ਜਨਵਰੀ ਨੂੰ ਮਾਰਚ ਪਾਸਟ ਦੀ ਰਿਹਾਇਸਲ ਕਰਵਾਈ ਜਾਵੇਗੀ । ਉਨ•ਾਂ ਦੱਸਿਆ ਕਿ ਉਪਰੋਕਤ ਸਾਰੇ ਪ੍ਰੋਗਰਾਮ ਦੀ ਤਿਆਰੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੀ ਹੋਵੇਗੀ ਅਤੇ ਇਸ ਪ੍ਰੋਗਰਾਮ ‘ਚ ਸਬ ਡਵੀਜ਼ਨ ਸ਼ਾਹਕੋਟ ਦੀ ਕੋਈ ਵੀ ਸਿੱਖਿਆ ਸੰਸਥਾ ਹਿੱਸਾ ਲੈ ਸਕਦੀ ਹੈ । ਸੱਭਿਆਚਾਰਕ ਪ੍ਰੋਗਰਾਮ ‘ਚ ਆਈਟਮਾਂ ਦੀ ਚੋਣ ਲਈ ਤਹਿਸੀਲਦਾਰ ਸ਼ਾਹਕੋਟ ਨੂੰ ਇੰਚਾਰਜ ਬਣਾਇਆ ਗਿਆ ਹੈ ਅਤੇ ਉਨ•ਾਂ ਦੇ ਨਾਲ ਸਕੂਲਾਂ ਦੇ ਪ੍ਰਿੰਸੀਪਲ ਵੀ ਸਹਾਇਤਾ ਲਈ ਲਗਾਏ ਗਏ ਹਨ । ਇਸ ਮੌਕੇ ਹੋਰਨਾਂ ਤੋਂ ਇਲਾਵਾ ਦਲਜੀਤ ਸਿੰਘ ਤੇਜੀ ਸਟੈਨੋ, ਪ੍ਰਿੰਸੀਪਲ ਰਾਜ ਸਿੰਘ ਸਰਕਾਰੀ (ਕੰ.) ਸੀਨੀਅਰ ਸੈਕੰਡਰੀ ਸਕੂਲ ਮਲਸੀਆਂ, ਪ੍ਰਿੰਸੀਪਲ ਧਰਮਪਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਮਲਸੀਆਂ, ਪ੍ਰਿੰਸੀਪਲ ਸੱਤਪਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਿਹਾਲੂਵਾਲ, ਪ੍ਰਿੰਸੀਪਲ ਜਸਵੀਰ ਸਿੰਘ ਵਿਰਦੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ਼ਾਹਕੋਟ, ਹੈੱਡ ਮਿਸਟ੍ਰਸ ਕਿਰਨ ਬਾਲਾ, ਮਾਰਕੀਟ ਕਮੇਟੀ ਸ਼ਾਹਕੋਟ ਦੇ ਸਕੱਤਰ ਅਰਵਿੰਦਰ ਸਿੰਘ ਸਾਹੀ, ਜਸਵੰਤ ਰਾਏ ਜੇ.ਈ, ਡਾਕਟਰ ਬੱਤਰਾ, ਡਾਕਟਰ ਅਮਨਦੀਪ, ਲੈਕਚਰਾਰ ਦੇਵ ਰਾਜ, ਹੈੱਡ ਮਾਸਟਰ ਕੰਵਲਜੀਤ ਸਿੰਘ, ਪ੍ਰਿੰਸੀਪਲ ਸੁਦੇਸ਼ ਅਗਰਵਾਲ, ਸੁਰਜੀਤ ਸਿੰਘ, ਪੰਚਾਇਤ ਸੈਕਟਰੀ ਰਾਮ ਪ੍ਰਕਾਸ਼ ਆਦਿ ਹਾਜ਼ਰ ਸਨ ।

Post a Comment