ਲੁਧਿਆਣਾ, 1 ਜਨਵਰੀ(ਸਤਪਾਲ ਸੋਨ) ਪੰਜਾਬ ਸਰਕਾਰ ਦੇ ਉਦਯੋਗ ਅਤੇ ਕਾਮਰਸ ਵਿਭਾਗ ਵੱਲੋਂ ਜਿਲ•ਾ ਲੁਧਿਆਣਾ ਦੇ ਪਿੰਡ ਪਰਜ਼ੀਆਂ ਬਿਹਾਰੀਪੁਰ ਵਿਖੇ ਰੇਤੇ ਦੀ ਖੱਡ ਦੀ ਬੋਲੀ 10 ਜਨਵਰੀ, 2013 ਨੂੰ ਈ-ਆਕਸ਼ਨ ਰਾਹੀ ਕਰਵਾਈ ਜਾਵੇਗੀ ਅਤੇ ਇਸ ਸਬੰਧੀ ਵਧੇਰੇ ਜਾਣਕਾਰੀ ਾ.ਪਬਨਿਦੁਸਟਰਇਸ.ਗੋਵ.ਨਿ ਤੋਂ ਵੇਖੀ ਜਾਂ ਡਾਊਨ-ਲੋਡ ਕੀਤੀ ਜਾ ਸਕਦੀ ਹੈ। ਇਹ ਜਾਣਕਾਰੀ ਸ੍ਰੀ ਮਹੇਸ਼ ਖੰਨਾ ਮਾਈਨਿੰਗ ਅਫਸਰ-ਕਮ-ਜਨਰਲ ਮੈਨੇਜ਼ਰ, ਜਿਲਾ ਉਦਯੋਗ ਕੇਂਦਰ ਲੁਧਿਆਣਾ ਨੇ ਦਿੱਤੀ।
ਸ੍ਰੀ ਖੰਨਾ ਨੇ ਦੱਸਿਆ ਕਿ ਪਰਜੀਆਂ ਬਿਹਾਰੀਪੁਰ ਰੇਤੇ ਦੀ ਖੱਡ ਦੀ ਰਿਜ਼ਰਵ ਕੀਮਤ 144.63 ਲੱਖ ਰੁਪਏ ਹੈ ਅਤੇ ਬੋਲੀਕਾਰ 25 ਫ਼ੀਸਦੀ ਰਾਸ਼ੀ 36 ਲੱਖ, 15 ਹਜ਼ਾਰ, 750 ਰੁਪਏ ਬਤੌਰ ਬਿਆਨਾ ਦਫ਼ਤਰ ਵਿਖੇ ਸਥਿਤ ਐਕਸਿਸ ਬੈਂਕ ਦੇ ਕੈਸ਼ ਕਾਊਂਟਰ ਤੇ ਨਕਦ ਜਮ•ਾਂ ਕਰਵਾ ਸਕਦਾ ਹੈ। ਜੇਕਰ ਅਦਾਇਗੀ ਡਿਮਾਂਡ ਡਰਾਫ਼ਟ ਰਾਹੀਂ ਕੀਤੀ ਜਾਣੀ ਹੋਵੇ ਤਾਂ ਜਨਰਲ ਮੈਨੇਜਰ-ਕਮ-ਮਾਈਨਿੰਗ ਅਫ਼ਸਰ, ਲੁਧਿਆਣਾ(ਲੁਧਿਆਣਾ ਵਿਖੇ ਅਦਾਇਗੀਯੋਗ) ਦੇ ਨਾਂ ਤੇ ਬਣਾਇਆ ਜਾਵੇ। ਸ੍ਰੀ ਖੰਨਾ ਨੇ ਅੱਗੇ ਦੱਸਿਆ ਕਿ ਇਛੁੱਕ ਬਿਨੈਕਾਰਾਂ ਲਈ ਈ-ਆਕਸ਼ਨ ਸਬੰਧੀ ਟ੍ਰੇਨਿੰਗ 2 ਜਨਵਰੀ, 2013 ਨੂੰ ਸਵੇਰੇ 10 ਵਜੇ ਤੋਂ 2 ਵਜੇ ਤੱਕ ਜਨਰਲ ਮੈਨੇਜਰ-ਕਮ-ਮਾਈਨਿੰਗ ਅਫ਼ਸਰ, ਲੁਧਿਆਣਾ ਦੇ ਦਫ਼ਤਰ ਵਿਖੇ ਹੋਵੇਗੀ।
Post a Comment