ਲੁਧਿਆਣਾ ( ਸਤਪਾਲ ਸੋਨੀ ) ਸ਼੍ਰੀਮਤੀ ਨਿਲੰਬਰੀ ਵਿਜੇ ਜਗਦਲੇ, ਆਈ.ਪੀ.ਐਸ. ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਲੁਧਿਆਣਾ-1 ਨੇ ਪ੍ਰੈਸ ਨੂੰ ਦਸਿਆ ਕਿ ਜਦੋਂ ਸ਼ੀ.ਆਈ.ਏ ਜੋਨ-1 ਦੀ ਪੁਲਿਸ ਪਾਰਟੀ ਨੇ ਇੰਸ. ਗੁਰਪ੍ਰੀਤ ਸਿੰਘ ਦੀ ਅਗਵਾਈ ਵਿਚ ਘਾਟੀ ਮੁਹੱਲਾ ਚੌਂਕ ਵਿਚ ਨਾਕਾਬੰਦੀ ਕੀਤੀ ਹੋਈ ਸੀ ਤਾਂ ਦੋਰਾਨੇ ਨਾਕਾਬੰਦੀ ਜਦੋਂ ਸ਼ੱਕ ਦੀ ਬਿਨਾਹ ਤੇ ਜੀਵਨ ਕੁਮਾਰ ਉਰਫ ਗੋਲੂ ਪੁੱਤਰ ਸ਼ਿਵ ਕੁਮਾਰ ਵਾਸੀ ਨੇੜੇ ਗਰੇਵਾਲ ਚੱਕੀ ਗਲੀ ਨੰਬਰ 2, ਮਾਇਆ ਪੂਰੀ, ਜੋਧੇਵਾਲ ਲੁਧਿਆਣਾ ਨੂੰ ਸਮੇਤ ਸਕੂਟਰ ਨੰਬਰ ਫਭ-10-ਅਖ-6198 ਦੇ ਕਾਬੂ ਕੀਤਾ। ਸੱਖਤੀ ਨਾਲ ਪੁੱਛ-ਗਿੱਛ ਕਰਨ ਤੇ ਉਸ ਨੇ ਮੰਨਿਆ ਕਿ ਉਸ ਨੇ ਇਹ ਸਕੂਟਰ ਤਲਾਬ ਬਜਾਰ ਤੋ ਦੁਪਹਿਰੇ 2 ਵਜੇ ਚੋਰੀ ਕੀਤਾ ਹੈ।ਪੁੱਛ-ਗਿਛ ਵਿਚ ਉਸ ਨੇ ਮੰਨਿਆ ਕਿ ਉਹ ਸਕੂਟਰ ਚੌਰੀ ਕਰਨ ਦਾ ਆਦੀ ਹੈ ਉਸ ਨੇ ਇਹ ਵੀ ਮੰਨਿਆ ਕਿ ਉਹ ਸਕੂਟਰ ਚੋਰੀ ਕਰਕੇ ਵਿਜੇ ਕਬਾੜੀਏ ਨੂੰ ਸ਼ੇਰਪੁਰ ਜਾਕੇ ਵੇਚ ਦਿੰਦਾ ਸੀ , ਜੋ ਉਸ ਨੂੰ ਪ੍ਰਤੀ ਸਕੂਟਰ ਇਕ ਹਜਾਰ ਰੁਪਏ ਦਿੰਦਾ ਸੀ।ਪੁੱਛ-ਗਿੱਛ ਦੌਰਾਨ ਉਸ ਨੇ ਮੰਨਿਆ ਕਿ ਪਹਿਲਾਂ ਵੀ ਅੱਠ ਸਕੂਟਰ ਚੋਰੀ ਕਰਕੇ ਉਹ ਵਿਜੇ ਨੂੰ ਵੇਚ ਚੁਕਿਆ ਹੈ ਜਿਸ ਸਬੰਧੀ ਉਨ੍ਹਾਂ ਵਿਰੁੱਧ ਪਹਿਲਾਂ ਵੀ ਸਕੂਟਰ ਚੌਰੀ ਦੇ ਦੋ ਮੁੱਕਦਮੇ ਚੱਲ ਰਹੇ ਹਨ।ਜਿਸ ਤੇ ਵਿਜੇ ਕਬਾੜੀਏ ਨੂੰ ਕਾਬੂ ਕਰਕੇ ਉਸ ਪਾਸੋ ਚੋਰੀ ਕੀਤਾ ਹੋਇਆ ਇਕ ਹੋਰ ਚੋਰੀ ਦਾ ਸਕੂਟਰ ਫਭ-11-ਖ-4396 ਵੀ ਬ੍ਰਾਮਦ ਹੋਇਆ ਅਤੇ ਕਟੇ ਜਾ ਚੁਕੇ ਸਕੂਟਰਾਂ ਦੇ ਪੁਰਜੇ ਮਿਲੇ ਹਨ ।ਦੋਸ਼ੀਆਂ ਵਿਰੁੱਧ ਮੁਕੱਦਮਾ ਥਾਣਾ ਦਰੇਸੀ ਲੁਧਿਆਣਾ ਵਿੱਖੇ ਦਰਜ ਕੀਤਾ ਜਾ ਗਿਆ ਹੈ। ਦੋਸ਼ੀਆਂ ਤੋਂ ਪੁੱਛਗਿਛ ਜਾਰੀ ਹੈ ਦੋਸ਼ੀਆਂ ਨੂੰ ਪੇਸ਼ ਅਦਾਲਤ ਕਰ ਕੇ ਰਿਮਾਂਡ ਹਾਸਿਲ ਕਰਕੇ ਅਤੇ ਉਨ੍ਹਾਂ ਪਾਸੋਂ ਹੋਰ ਵੀ ਸਕੂਟਰ ਚੋਰੀ ਦੀਆਂ ਵਾਰਦਾਤਾਂ ਟ੍ਰੇਸ ਹੋਣ ਦੀ ਅਤੇ ਬ੍ਰਾਮਦਗੀ ਦੀ ਸੰਭਾਵਨਾ ਹੈ।
Post a Comment