ਲੁਧਿਆਣਾ 1 ਜਨਵਰੀ: (ਸਤਪਾਲ ਸੋਨ ) ਸ੍ਰੀ ਰਿਸ਼ੀਪਾਲ ਸਿੰਘ ਵਧੀਕ ਡਿਪਟੀ ਕਮਿਸਨਰ (ਵਿਕਾਸ) ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਤਿੰਨ ਮੈਂਬਰੀ ਟੀਮ ਜ਼ਿਲ•ੇ ਵਿੱਚ ਪੇਂਡੂ ਵਿਕਾਸ ਵਿਭਾਗ ਅਧੀਨ ਚੱਲ ਰਹੀਆਂ ਸਕੀਮਾਂ ਦੀ ਮੋਨੀਟਰਿੰਗ ਕਰਨ ਲਈ 2 ਜਨਵਰੀ ਤੋਂ 6 ਜਨਵਰੀ, 2013 ਤੱਕ ਆ ਰਹੀ ਹੈ। ਉਹਨਾਂ ਦੱਸਿਆ ਕਿ ਇਸ ਟੀਮ ਵੱਲੋਂ 2 ਜਨਵਰੀ ਤੋਂ 5 ਜਨਵਰੀ ਤੱਕ ਪਿੰਡਾਂ ਵਿੱਚ ਚੱਲ ਰਹੀਆਂ ਸਕੀਮਾਂ ਦਾ ਨਿਰੀਖਣ ਕੀਤਾ ਜਾਵੇਗਾ। 6 ਜਨਵਰੀ ਨੂੰ ਜ਼ਿਲ•ਾ ਪ੍ਰੀਸ਼ਦ ਦੇ ਮੀਟਿੰਗ ਹਾਲ ਵਿਖੇ ਸਵੇਰੇ 10.30 ਤੋਂ 2.00 ਵਜੇ ਤੱਕ ਜਨਤਕ ਦਰਬਾਰ ਲਗਾਇਆ ਜਾਵੇਗਾ ਤੇ ਲੋਕਾਂ ਦੇ ਵਿਚਾਰ ਸੁਣੇ ਜਾਣਗੇ ਅਤੇ ਉਸੇ ਦਿਨ ਸ਼ਾਮ 3.00 ਵਜੇ ਤੋਂ 5.00 ਵਜੇ ਤੱਕ ਜ਼ਿਲੇ ਦੇ ਸਬੰਧਤ ਵਿਭਾਗਾਂ ਦੇ ਮੁਖੀਆਂ ਨਾਲ ਮੀਟਿੰਗ ਕੀਤੀ ਜਾਵੇਗੀ।
Post a Comment