ਭੀਖੀ 2 ਜਨਵਰੀ ( ਬਹਾਦਰ ਖਾਨ ) -ਬੇਰੁਜਗਾਰ ਲਾਇਨਮੈਂਨ ਯੂਨੀਅਨ ੁਜਿਲਾ ਮਾਨਸਾ ਦੀ ਇੱਕ ਅਹਿਮ ਮੀਟਿੰਗ ਜਰਨਲ ਸਕੱਤਰ ਅੰਗਰੇਜ ਸਿੰਘ ਮੌਜੋਂ ਦੀ ਅਗਵਾਈ ਹੇਠ ਕੀਤੀ ਗਈ।ਜਿਸ ਵਿੱਚ ਰਹਿੰਦੇ ਚਾਰ ਹਜਾਰ ਲਾਇਨਮੈਨਾਂ ਦੀ ਜਲਦੀ ਭਰਤੀ ਸਬੰਧੀ ਪੰਜਾਬ ਸਰਕਾਰ ਅਤੇ ਪਾਵਰਕੌਮ ਖਿਲਾਫ ਰੋਸ ਜਾਹਰ ਕੀਤਾ ਗਿਆ।ਜਿਕਰਯੋਗ ਹੈ ਕਿ ਬੀਤੇ ਦਿਨੀ ਸੂਬਾ ਕਮੇਟੀ ਦੀ ਮੀਟਿਂਗ ਪੰਜਾਬ ਭਵਨ ਵਿਖੇ ਐਸ.ਕੇ.ਸੰਧੂ ਪ੍ਰਿੰਸੀਪਲ ਸਕੱਤਰ ਅਤੇ ਪਾਵਰਕਾਮ ਦੀ ਮਨੇਜਮੈਂਟ ਨਾਲ ਹੋਈ ਜਿਸ ਵਿੱਚ ਰਹਿੰਦੇ ਚਾਰ ਹਜਾਰ ਲਾਇਨਮੈਨਾਂ ਦੀ ਭਰਤੀ ਸਬੰਧੀ ਮਾਨਯੋਗ ਅਦਾਲਤ ਵਿੱਚੋਂ ਜਲਦੀ ਮਨਜੂਰੀ ਲੈ ਕੇ ਜਲਦੀ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ।ਜਿਸ ਉਪਰੰਤ ਸੂਬਾ ਕਮੇਟੀ ਵੱਲੋਂ ਜਾਰੀ ਪ੍ਰੈਸ ਨੋਟ ਮੁਤਾਬਕ ਜੇਕਰ ਆਉਣ ਵਾਲੇ ਦਿਨਾਂ ਵਿੱਚ ਕੋਈ ਠੋਸ ਕਾਰਵਾਈ ਨਾ ਕੀਤੀ ਗਈ ਤਾਂ 10 ਜਨਵਰੀ ਨੂੰ ਹੈਡ ਆਫਿਸ ਪਟਿਆਲਾ ਵਿਖੇ ਸੂਬਾ ਪੱਧਰੀ ਪਰਿਵਾਰਾ ਸਮੇਤ ਸਕਤੀ ਪ੍ਰਦਰਸ਼ਨ ਕੀਤਾ ਜਾਵੇਗਾ।ਸਾਰੇ ਪੰਜਾਬ ਵਿੱਚ ਇਸ ਪ੍ਰੋਗਰਾਮ ਨੂੰ ਲੈ ਕੇ ਤਿਆਰੀਆਂ ਜੋਰਾਂ ਤੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਜਥੇਬੰਦੀ ਤਿੱਖਾ ਸੰਘਰਸ਼ ਕਰਕੇ ਆਪਣੀਆਂ ਮੰਗਾ ਜਲਦੀ ਮਨਵਾਉਣ ਤੱਕ ਡਟੀ ਰਹੇਗੀ ਉਕਤ ਸੰਘਰਸ਼ ਦੋਰਾਨ ਹੋਣ ਵਾਲੇ ਹਰ ਤਰਾਂ ਦੇ ਨੁਕਸਾਨ ਦੀ ਜੁੰਮੇਵਾਰੀ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਹੋਵੇਗੀ।ਇਸ ਮੌਕੇ ਜਗਸੀਰ ਸਿੰਘ ਖਾਰਾ,ਗੁਰਜੰਟ ਮਾਨ ਬਰੇਟਾ,ਅਮਰੀਕ ਸਿੰਘ ਜੋਗਾ,ਸਵਰਨ ਜੋਗਾ,ਲਵਪ੍ਰੀਤ ਭੀਖੀ ਹਾਜ਼ਰ ਸਨ।
Post a Comment